
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਈ ਭਾਰਤ ਫਿਊਚਰ ਲੀਡਰਜ਼ ਬੂਟਕੈਂਪ ਰਾਹੀਂ ਨੌਜ਼ਵਾਨਾਂ ਨੂੰ ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਲਈ ਕੀਤਾ ਗਿਆ ਪ੍ਰੇਰਿਤ

ਜ਼ਰੂਰੀ ਇਸ਼ਤਿਹਾਰੀ ਪਾਰਟੀ :
--ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਤਿੰਨ ਰੋਜ਼ਾ ਕੈਂਪ ਲਗਾਇਆ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਮਾਰਗਦਰਸ਼ਨ ਹੇਠ ਮਾਈ ਭਾਰਤ ਕੇਂਦਰ, ਕਪੂਰਥਲਾ ਵੱਲੋਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ, ਆਤਮ-ਵਿਸ਼ਵਾਸ, ਜ਼ਿੰਮੇਵਾਰੀ ਤੇ ਰਾਸ਼ਟਰ ਨਿਰਮਾਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ “ਮਾਈ ਭਾਰਤ ਫਿਊਚਰ ਲੀਡਰਜ਼ ਬੂਟਕੈਂਪ” ਦਾ ਤਿੰਨ ਰੋਜ਼ਾ ਆਯੋਜਨ 24 ਤੋਂ 26 ਅਗਸਤ 2026 ਤੱਕ ਕੀਤਾ ਗਿਆ। ਮਾਈ ਭਾਰਤ ਕੇਂਦਰ, ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਦੱਸਿਆ ਕਿ ਇਸ ਬੂਟਕੈਂਪ ਦਾ ਮੁੱਖ ਉਦੇਸ਼ ਨੌਜ਼ਵਾਨਾਂ ਨੂੰ ਭਵਿੱਖ ਦੇ ਜ਼ਿੰਮੇਵਾਰ, ਸਮਰੱਥ ਤੇ ਸੰਵੇਦਨਸ਼ੀਲ ਆਗੂ ਵਜੋਂ ਤਿਆਰ ਕਰਨਾ ਸੀ। ਪ੍ਰੋਗਰਾਮ ਰਾਹੀਂ ਨੌਜ਼ਵਾਨਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਆਧੁਨਿਕ ਸਮੇਂ ਵਿੱਚ ਲੀਡਰਸ਼ਿਪ ਦਾ ਅਰਥ ਕੇਵਲ ਕਿਸੇ ਸੰਸਥਾ ਜਾਂ ਸਮੂਹ ਦੀ ਅਗਵਾਈ ਕਰਨਾ ਹੀ ਨਹੀਂ, ਸਗੋਂ ਸਮਾਜ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਕਾਰਾਤਮਕ ਤਬਦੀਲੀ ਲਿਆਉਣਾ ਵੀ ਹੈ। ਕੈਂਪ ਦੇ ਪਹਿਲੇ ਦਿਨ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਸ਼ਮਾ ਰੌਸ਼ਨ ਕਰਕੇ ਕੈਂਪ ਦਾ ਉਦਘਾਟਨ ਕੀਤਾ। ਤਿੰਨ ਦਿਨਾਂ ਤੱਕ ਚੱਲੇ ਇਸ ਬੂਟਕੈਂਪ ਵਿੱਚ ਹਾਰਟਫੁਲਨੈੱਸ ਐਜੂਕੇਸ਼ਨ ਟਰੱਸਟ ਐਂਡ ਸ਼੍ਰੀ ਰਾਮ ਚੰਦਰਾ ਮਿਸ਼ਨ ਤੋਂ ਮੁੱਖ ਰਿਸੋਰਸ ਪਰਸਨ ਮਨੋਜ ਕੁਮਾਰ ਤੇ ਰਾਮ ਲਖਨ ਨੇ ਨੌਜਵਾਨਾਂ ਨੂੰ ਲੀਡਰਸ਼ਿਪ, ਟੀਮ ਵਰਕ, ਸੰਚਾਰ ਕੌਸ਼ਲ, ਫੈ਼ਸਲਾ ਲੈਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੀ ਕਲਾ, ਆਤਮ-ਵਿਸ਼ਵਾਸ, ਸਮਾਜਿਕ ਜ਼ਿੰਮੇਵਾਰੀ, ਮੈਡੀਟੇਸ਼ਨ, ਸਟਰੈਸ ਮੈਨੇਜਮੈਂਟ ਤੇ ਰਾਸ਼ਟਰ ਨਿਰਮਾਣ ਵਰਗੇ ਮਹੱਤਵਪੂਰਨ ਪੱਖਾਂ ਨਾਲ ਜੋੜਿਆ ਗਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਆਪਣੀ ਅੰਦਰੂਨੀ ਸਮਰੱਥਾ ਨੂੰ ਪਛਾਣਨ, ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਤੇ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ। ਬੂਟਕੈਂਪ ਦੌਰਾਨ ਲੀਡਰਸ਼ਿਪ ਨੂੰ ਇੱਕ ਨਿਰੰਤਰ ਸਿੱਖਣ ਵਾਲੀ ਪ੍ਰਕਿਰਿਆ ਵਜੋਂ ਪੇਸ਼ ਕੀਤਾ ਗਿਆ।
ਕੈਂਪ ਦੇ ਦੂਸਰੇ ਦਿਨ ਰਿਸੋਰਸ ਪਰਸਨ ਮੈਡਮ ਸੁਨੀਤਾ ਸਿੰਘ ਨੇ ਵੱਖ-ਵੱਖ ਵਿਚਾਰ-ਵਟਾਂਦਰਿਆਂ ਤੇ ਭਾਗੀਦਾਰੀ ਆਧਾਰਿਤ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਨ ਤੇ ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰੋ. ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਏਆਈ ਦੀ ਮਹੱਤਤਾ ਤੇ ਪੜ੍ਹਾਈ ਵਿੱਚ ਇਸ ਦੀ ਯੋਗ ਵਰਤੋਂ ਸਬੰਧੀ ਜਾਗਰੂਕ ਕੀਤਾ। ਡਾ. ਬਿਕਰਮ ਸਿੰਘ ਵਿਰਕ ਨੇ ਕੈਂਪ ਦੇ ਦੂਸਰੇ ਦਿਨ ਪਰਸਨੈਲਿਟੀ ਡਿਵੈਲਪਮੈਂਟ, ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ, ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਤੇ ਸਟਰੈੱਸ ਮੈਨੇਜਮੈਂਟ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੱਤਾ। ਡਾ. ਅਮਰੀਕ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਵਿਸ਼ੇ ਤੇ ਮਹੱਤਵਪੂਰਨ ਲੈਕਚਰ ਦਿਤਾ।
ਕੈਂਪ ਦੇ ਤੀਸਰੇ ਦਿਨ ਮੁੱਖ ਮਹਿਮਾਨ ਡਿਸਟ੍ਰਿਕਟ ਪਲੇਸਮੈਂਟ ਅਫ਼ਸਰ ਡਾ. ਵਰੁਣ ਜੋਸ਼ੀ ਤੇ ਵਿਸ਼ੇਸ਼ ਮਹਿਮਾਨ ਡਿਸਟ੍ਰਿਕਟ ਸਪੋਰਟਸ ਅਫ਼ਸਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਭਾਰਤ ਦੀ ਵੱਡੀ ਯੁਵਾ ਆਬਾਦੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਮਾਈ ਭਾਰਤ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਨੌਜਵਾਨਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ। ਕੈਂਪ ਦੇ ਤੀਸਰੇ ਦਿਨ ਮਨੋਜ ਕੁਮਾਰ ਤੇ ਰਾਮ ਲਖਨ ਨੇ ਕਿਹਾ ਕਿ ਸਮਰੱਥ, ਜਾਗਰੂਕ ਤੇ ਜ਼ਿੰਮੇਵਾਰ ਨੌਜਵਾਨ ਹੀ ਮਜ਼ਬੂਤ ਭਾਰਤ ਦੀ ਨੀਂਹ ਹਨ। ਇਸ ਤਿੰਨ ਰੋਜ਼ਾ ਬੂਟਕੈਂਪ ਦੇ ਸਮਾਪਤੀ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਨੌਜਵਾਨਾਂ ਨੂੰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਵਿਦਿਆਰਥਣ ਹਰਲੀਨ ਤੇ ਕੋਮਲਪ੍ਰੀਤ ਨੂੰ ਬੈਸਟ ਕੈਂਪਰ ਦਾ ਐਵਾਰਡ ਵੀ ਮਿਲਿਆ।