ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Publish Date: Tue, 25 Aug 2026 09:36 PM (IST)
Updated Date: Tue, 25 Aug 2026 09:37 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਅਲੀ ਚੱਕ ਦੇ 18 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਬਿਜਲੀ ਦੇ ਟਰਾਂਸਫਾਰਮ ਦਾ ਸਵਿੱਚ ਲਗਾਉਣ ਲੱਗਾ ਸੀ ਕਿ ਟਰਾਂਸਫਾਰਮ ਵਿੱਚ ਆਇਆ ਕਰੰਟ ਉਸ ਦੀ ਜਾਨ ਲੈ ਗਿਆ। ਜਾਣਕਾਰੀ ਅਨੁਸਾਰ ਕਰੰਟ ਲੱਗਣ ਉਪਰੰਤ ਨੌਜਵਾਨ ਦਾ ਪੈਰ ਪਾਣੀ ਵਾਲੀ ਆੜ ਵਿੱਚ ਪੈ ਗਿਆ ਜੋ ਅਰਥ ਹੋਣ ਕਾਰਨ ਉਸ ਲਈ ਹੋਰ ਵੀ ਘਾਤਕ ਸਿੱਧ ਹੋਇਆ। ਕਿਸਾਨ ਪਰਮਜੀਤ ਸਿੰਘ ਦਾ ਸਪੁੱਤਰ ਸੁਖਪ੍ਰੀਤ ਸਿੰਘ ਹੋਣਹਾਰ ਨੌਜਵਾਨ ਸੀ। ਇਸ ਮੰਦਭਾਗੀ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਪਾਇਆ ਜਾ ਰਿਹਾ ਹੈ। ਪਿੰਡ ਦੇ ਸਰਪੰਚ ਮੋਤਾ ਸਿੰਘ ਪੰਨੂ ਨੇ ਕਿਹਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਬਿਜਲੀ ਵਾਲੇ ਸਾਰੇ ਉਪਕਰਨਾਂ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਕਤ ਟਰਾਸਫਾਰਮ ਦੇ ਉੱਪਰੋਂ ਬਿਜਲੀ ਦੀ ਹਾਈ ਵੋਲਟੇਜ ਲਾਈਨ ਲੰਘਦੀ ਹੈ, ਹੋ ਸਕਦਾ ਹੈ ਕਿ ਉਸ ਰਾਹੀਂ ਇਸ ਟਰਾਂਸਫਰ ਵਾਲੇ ਖੰਬੇ ਚ ਕਰੰਟ ਆਇਆ ਹੋਵੇ।