ਯੰਗਸਟਰ ਕ੍ਰਿਕਟ ਕਲੱਬ ਜਲੰਧਰ ਰਹੀ ਜੇਤੂ 5ਵੇਂ ਵਿੰਡ ਬਾਲ ਡਬਲ ਵਿਕਟ ਕ੍ਰਿਕਟ ਟੂਰਨਾਮੈਂਟ ਵਿੱਚ ਯੰਗਸਟਰ ਕ੍ਰਿਕਟ ਕਲੱਬ ਜਲੰਧਰ ਰਹੀ ਜੇਤੂ
Publish Date: Mon, 19 Oct 2026 10:13 PM (IST)
Updated Date: Mon, 19 Oct 2026 10:15 PM (IST)
5ਵਾਂ ਵਿੰਡ ਬਾਲ ਡਬਲ ਵਿਕਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਲੱਖ ਦਾਤਾ ਕ੍ਰਿਕਟ ਕਲੱਬ ਵੱਲੋਂ ਪੁਰਾਣੀ ਜੇਲ੍ਹ ਵਾਲੀ ਗਰਾਊਂਡ ਵਿਖੇ 5ਵਾਂ ਵਿੰਡ ਬਾਲ ਡਬਲ ਵਿਕਟ ਕ੍ਰਿਕਟ ਟੂਰਨਾਮੈਂਟ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਕਪੂਰਥਲਾ, ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਕੁੱਲ 36 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਯੰਗਸਟਰ ਕ੍ਰਿਕਟ ਕਲੱਬ ਜਲੰਧਰ ਤੇ ਅਜੈ-ਪੁਨੂੰ ਕ੍ਰਿਕਟ ਕਲੱਬ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਜੇਤੂ ਬਣਨ ਲਈ ਪੂਰੀ ਮਿਹਨਤ ਕੀਤੀ, ਪਰ ਅੰਤ ਵਿੱਚ ਯੰਗਸਟਰ ਕ੍ਰਿਕਟ ਕਲੱਬ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੈਚ ਆਪਣੇ ਨਾਮ ਕੀਤਾ ਤੇ ਟੂਰਨਾਮੈਂਟ ਦੀ ਜੇਤੂ ਟਰਾਫੀ ਹਾਸਲ ਕੀਤੀ, ਜਦਕਿ ਅਜੈ-ਪੁਨੂੰ ਕ੍ਰਿਕਟ ਕਲੱਬ ਦੀ ਟੀਮ ਉਪ ਜੇਤੂ ਰਹੀ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਪ੍ਰਮੋਦ ਸ਼ਰਮਾ, ਰਮਨ ਸ਼ਰਮਾ, ਪੰਮ ਖੁਸ਼ ਤੇ ਜੋਤੀ ਮਹਿੰਦਰੂ ਹਾਜ਼ਰ ਹੋਏ। ਉਨ੍ਹਾਂ ਟੀਮਾਂ ਨੂੰ ਟਰਾਫੀਆਂ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਹੌਸਲਾ ਅਫਜ਼ਾਈ ਕੀਤੀ। ਮਹਿਮਾਨਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਲਗਾਤਾਰ ਅੱਗੇ ਵਧਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਦੀਪ ਸਿੰਘ, ਪੁਨੀਤ ਕੁਮਾਰ, ਦਮਨ, ਪ੍ਰਿੰਸ, ਹਨੀ, ਮਨੀ, ਦੀਪਕ ਕੁਮਾਰ, ਆਸ਼ੂ ਤੇ ਹੋਰ ਹਾਜ਼ਰ ਸਨ।