ਜੈਨਪੁਰੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਸ਼ਾਮਲ ਨੌਜਵਾਨ ਕਿਸਾਨ ਆਗੂ ਵਿੱਕੀ ਜੈਨਪੁਰੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ
Publish Date: Thu, 08 Oct 2026 07:02 PM (IST)
Updated Date: Thu, 08 Oct 2026 07:05 PM (IST)
ਜੈਨਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਪਾਰਟੀ ਆਗੂਆਂ ਨੇ ਸਿਰੋਪਾਓ ਭੇਟ ਕਰਕੇ ਕੀਤਾ ਸਵਾਗਤ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸੁਲਤਾਨਪੁਰ ਲੋਧੀ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਨੌਜਵਾਨ ਕਿਸਾਨ ਆਗੂ ਤਰਸੇਮ ਸਿੰਘ ਉਰਫ਼ ਵਿੱਕੀ ਜੈਨਪੁਰੀ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਵਿੱਕੀ ਜੈਨਪੁਰੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਉਨ੍ਹਾਂ ਦੇ ਗ੍ਰਹਿ ਪਿੰਡ ਜੈਨਪੁਰ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਆਗੂਆਂ ਵੱਲੋਂ ਵਿੱਕੀ ਜੈਨਪੁਰੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਤਰਸੇਮ ਸਿੰਘ ਉਰਫ਼ ਵਿੱਕੀ ਜੈਨਪੁਰੀ ਵਰਗੇ ਨੌਜਵਾਨ ਤੇ ਜੁਝਾਰੂ ਆਗੂਆਂ ਦੇ ਪਾਰਟੀ ਨਾਲ ਜੁੜਨ ਨਾਲ ਸੁਲਤਾਨਪੁਰ ਲੋਧੀ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਪਾਰਟੀ ਕੋਆਰਡੀਨੇਟਰ ਤੇ ਦੁਆਬਾ ਇੰਚਾਰਜ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਵਾਲੇ ਆਗੂਆਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਇਸ ਮੌਕੇ ਵਿੱਕੀ ਜੈਨਪੁਰੀ ਨੇ ਪਾਰਟੀ ਹਾਈਕਮਾਂਡ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ’ਤੇ ਜੋ ਵਿਸ਼ਵਾਸ ਪ੍ਰਗਟਾਇਆ ਗਿਆ ਹੈ, ਉਹ ਉਸ ’ਤੇ ਖਰਾ ਉਤਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਨਰਿੰਦਰ ਸਿੰਘ ਖੁਸਰੋਪੁਰ ਸੈਕਟਰੀ ਦੁਆਬਾ, ਰਣਜੀਤ ਸਿੰਘ ਫਤਿਹ, ਸੀਨੀਅਰ ਆਗੂ ਹਰਕਮਲ ਸਿੰਘ ਵਿਰਕ ਸੈਫਲਾਬਾਦ, ਪਰਮਿੰਦਰ ਸਿੰਘ ਕਾਹਨਾਂ ਯੂਥ ਪ੍ਰਧਾਨ, ਨਛੱਤਰ ਸਿੰਘ ਦੁਸਾਂਝ ਬਾਈ, ਕਮਲਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਚਰਨ ਸਿੰਘ ਰੱਤੜਾ ਜ਼ਿਲ੍ਹਾ ਸੰਗਠਨ ਸਕੱਤਰ, ਮਨਪ੍ਰੀਤ ਸਿੰਘ ਚਾਹਲ ਜ਼ਿਲ੍ਹਾ ਪ੍ਰੈੱਸ ਸਕੱਤਰ, ਨਿਸ਼ਾਨ ਸਿੰਘ ਪੱਸਣ ਜ਼ਿਲ੍ਹਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਲੱਡੂ ਸਰਪੰਚ, ਬਲਦੇਵ ਸਿੰਘ, ਹਰਨਾਮ ਸਿੰਘ ਬੋਹੜਵਾਲਾ, ਅਮਰਜੀਤ ਸਿੰਘ ਛੀਨਾ, ਮਹਿੰਦਰ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਜਲੰਧਰ, ਪਾਲ ਸਿੰਘ ਖੀਰਾਂਵਾਲੀ, ਮਲਕੀਤ ਸਿੰਘ ਖੀਰਾਂਵਾਲੀ, ਲਵਪ੍ਰੀਤ ਸਿੰਘ ਕਪੂਰਥਲਾ, ਸ਼ਮਸ਼ੇਰ ਸਿੰਘ ਕਪੂਰਥਲਾ ਅਤੇ ਜਤਿੰਦਰ ਸਿੰਘ ਸੁਲਤਾਨਪੁਰ ਲੋਧੀ, ਮਹਿੰਦਰ ਸਿੰਘ ਬਾਜਵਾ ਜਲੰਧਰ ਬੀਬੀ ਪਿੰਦੇ ਜਲੰਧਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਵਿੱਕੀ ਜੈਨਪੁਰੀ ਦੇ ਸਮਰਥਕ ਹਾਜ਼ਰ ਸਨ।