ਹਿੰਦੂ ਕੰਨਿਆ ਕਾਲਜ ਵਿਖੇ ਵਿਸ਼ਵ ਉੱਦਮਤਾ ਦਿਵਸ ਮਨਾਇਆ ਹਿੰਦੂ ਕੰਨਿਆ ਕਾਲਜ ਵਿਖੇ ਵਿਸ਼ਵ ਉੱਦਮਤਾ ਦਿਵਸ ਮਨਾਇਆ
Publish Date: Sat, 22 Aug 2026 10:17 PM (IST)
Updated Date: Sat, 22 Aug 2026 10:18 PM (IST)
--ਵਿਦਿਆਰਥਣਾਂ ਨੇ ਵਿਸ਼ਵਾਸ ਤੇ ਰਚਨਾਤਮਕ ਤੇ ਉੱਦਮੀ ਸੋਚ ਵਿਕਸਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਪੀਜੀ ਕਾਮਰਸ ਵਿਭਾਗ ਨੇ 22 ਅਗਸਤ, 2026 ਨੂੰ ‘ਉੱਦਮਤਾ: ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣਾ’ ਵਿਸ਼ੇ ਤੇ ਇੱਕ ਉੱਦਮਤਾ ਵਿਕਾਸ ਪ੍ਰੋਗਰਾਮ (ਈਡੀਪੀ) ਦਾ ਆਯੋਜਨ ਕਰਕੇ ਵਿਸ਼ਵ ਉੱਦਮਤਾ ਦਿਵਸ ਮਨਾਇਆ, ਜਿਸ ਦਾ ਉਦੇਸ਼ ਵਿਦਿਆਰਥਣਾਂ ਵਿੱਚ ਉੱਦਮਤਾ ਬਾਰੇ ਜਾਗਰੂਕਤਾ ਪੈਦਾ ਕਰਨਾ, ਉੱਦਮੀ ਹੁਨਰ ਵਿਕਸਤ ਕਰਨਾ ਤੇ ਉਨ੍ਹਾਂ ਨੂੰ ਨਵੀਨਤਾ ਅਤੇ ਸਵੈ-ਰੁਜ਼ਗਾਰ ਵੱਲ ਪਹਿਲਾ ਕਦਮ ਚੁੱਕਣ ਲਈ ਉਤਸ਼ਾਹਿਤ ਕਰਨਾ ਸੀ। ਨਾਗੇਸ਼ ਕੁਮਾਰ (ਭਾਰਤੀ ਸਟਾਕ ਮਾਰਕੀਟ ਸੰਚਾਲਨ, ਸੇਬੀ ਕਾਨੂੰਨਾਂ ਤੇ ਵਿੱਤੀ ਬਾਜ਼ਾਰ ਪਾਲਣਾ ਵਿੱਚ 15 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਾਲੇ) ਨੇ ਸਰੋਤ ਬੁਲਾਰੇ ਵਜੋਂ ਸਮਾਗਮ ਦੀ ਸ਼ੁਰੂਆਤ ਕੀਤੀ। ਨਾਗੇਸ਼ ਕੁਮਾਰ ਨੇ ਵਿੱਤੀ ਸਿੱਖਿਆ, ਯੋਜਨਾਬੰਦੀ ਤੇ ਇੱਕ ਸਫਲ ਉੱਦਮੀ ਬਣਨ ਲਈ ਲੋੜੀਂਦੇ ਗੁਣਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਵਿਦਿਆਰਥੀ ਭਾਗੀਦਾਰਾਂ ਨੇ ਬੜੇ ਉਤਸ਼ਾਹ ਨਾਲ ਇਸ ਪਲੇਟਫਾਰਮ ਰਾਹੀਂ ਆਪਣੇ ਕਾਰੋਬਾਰੀ ਵਿਚਾਰ ਤੇ ਕਾਰੋਬਾਰੀ ਯੋਜਨਾਵਾਂ ਪੇਸ਼ ਕੀਤੀਆਂ, ਜਿਸ ਵਿੱਚ ਉੱਦਮੀ ਸੰਕਲਪਾਂ ਦੀ ਸਿਰਜਣਾਤਮਕਤਾ ਤੇ ਵਿਵਹਾਰਕ ਵਰਤੋਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਤਰਨਪ੍ਰੀਤ ਤੇ ਕੋਮਲਪ੍ਰੀਤ ਨੇ ਪਹਿਲਾ ਸਥਾਨ, ਲੀਲਾ ਤੇ ਪ੍ਰਾਚੀ ਨੇ ਦੂਜਾ ਸਥਾਨ ਤੇ ਯਸ਼ਿਕਾ ਤੇ ਜਪਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਟਾਫ ਮੈਂਬਰਾਂ ਨੇ ਵੀ ਵਿਚਾਰ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਵਿਦਿਆਰਥੀ ਭਾਗੀਦਾਰਾਂ ਵਿੱਚੋਂ ਉੱਭਰ ਰਹੇ ਉੱਦਮੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ। ਕਾਮਰਸ ਵਿਭਾਗ ਤੋਂ ਰਮਨਦੀਪ ਕੌਰ ਨੇ ਸਰੋਤ ਬੁਲਾਰੇ ਦਾ ਧੰਨਵਾਦ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ. ਕੁਲਵਿੰਦਰ ਕੌਰ ਨੇ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਕਾਮਰਸ ਵਿਭਾਗ ਦੀ ਸ਼ਲਾਘਾ ਕੀਤੀ। ਡਾ. ਸੁਵਿਤ ਦਾਸ, ਸਹਾਇਕ ਪ੍ਰੋਫੈਸਰ, ਕਾਮਰਸ ਵਿਭਾਗ ਤੇ ਕਸ਼ਿਸ਼ ਭਾਰਗਵ, ਪ੍ਰਧਾਨ, ਵਪਾਰ ਫੋਰਮ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ।