ਹੱਟੀ ਦਾ ਵਰਕਰ ਭੇਦ-ਭਰੇ ਹਾਲਾਤਾਂ ’ਚ ਲਾਪਤਾ ਮਸ਼ਹੂਰ ਆਸ਼ੂ ਦੀ ਹੱਟੀ ਦਾ ਵਰਕਰ ਭੇਦ-ਭਰੇ ਹਾਲਾਤਾਂ ਵਿੱਚ ਲਾਪਤਾ
Publish Date: Mon, 14 Sep 2026 09:10 PM (IST)
Updated Date: Mon, 14 Sep 2026 09:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵੜਾ ਵਿੱਚ ਮਸ਼ਹੂਰ ਆਸ਼ੂ ਦੀ ਹੱਟੀ ’ਤੇ ਕੰਮ ਕਰ ਰਹੇ ਇੱਕ ਵਰਕਰ ਦੇ ਭੇਦ-ਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਹੋਏ ਵਰਕਰ ਦੀ ਪਛਾਣ ਕਰਨ ਵਾਲੀਆ ਦੇ ਰੂਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕਰਨ 11 ਤਰੀਕ ਦੀ ਸ਼ਾਮ ਕਰੀਬ 7 ਵਜੇ ਆਸ਼ੂ ਦੀ ਹੱਟੀ ਤੋਂ ਆਪਣੇ ਘਰ ਜਾਣ ਲਈ ਨਿਕਲਿਆ ਸੀ, ਪਰ ਇਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਨਹੀਂ ਪੁੱਜਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਕਰਨ ਪਿਛਲੇ ਸਮੇਂ ਤੋਂ ਫਗਵਾੜਾ ਦੀ ਮਸ਼ਹੂਰ ਆਸ਼ੂ ਦੀ ਹੱਟੀ ’ਤੇ ਕੰਮ ਕਰ ਰਿਹਾ ਸੀ। ਉਸ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਲਾਪਤਾ ਹੋਏ ਕਰਨ ਦੇ ਭਰਾ ਤੇ ਆਸ਼ੂ ਦੀ ਹੱਟੀ ਤੋਂ ਗੌਰਵ ਦੁੱਗਲ ਨੇ ਦੱਸਿਆ ਕਿ ਕਰਨ ਨੇ ਕਿਹਾ ਸੀ ਕਿ ਜਦੋਂ ਮੈਂ ਇੱਥੋਂ ਜਾਂਦਾ ਹਾਂ ਤਾਂ ਇੱਕ ਬਿਨਾਂ ਨੰਬਰੀ ਸਵਿਫਟ ਗੱਡੀ ਮੈਨੂੰ ਫਾਲੋ ਕਰਦੀ ਹੈ ਤੇ ਮੈਂ ਉਸਨੂੰ ਕਿਹਾ ਸੀ ਕਿ ਮੈਨੂੰ ਕਿਸੇ ਦੇ ਨੰਬਰ ਤੋਂ ਫੋਨ ਕਰਦੀ ਮੈਂ ਤੈਨੂੰ ਲੈਣ ਆ ਜਾਵਾਂਗਾ, ਕਿਉਂਕਿ ਕਰਨ ਪਾਸ ਫੋਨ ਨਹੀਂ ਸੀ। ਅਸਲ ’ਚ ਉਸਦਾ ਫੋਨ ਖਰਾਬ ਸੀ, ਪਰ ਕਰਨ ਦੇ ਭਰਾ ਨੂੰ ਵੀ ਕਰਨ ਦਾ ਕੋਈ ਫ਼ੋਨ ਨਹੀਂ ਆਇਆ ਤੇ ਅਚਾਨਕ ਉਸ ਦਿਨ ਤੋਂ ਉਹ ਲਾਪਤਾ ਹੋ ਗਿਆ। ਮਾਮਲੇ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ।