ਐੱਸਆਈਆਰ ਤਹਿਤ ਜਾਰੀ ਨੋਟਿਸਾਂ ਤੇ ਸੁਣਵਾਈ ਸਬੰਧੀ ਕੰਮ ਜ਼ੋਰਾਂ ’ਤੇ ਅੇਸਆਈਆਰ ਤਹਿਤ ਜਾਰੀ ਨੋਟਿਸਾਂ ਅਤੇ ਸੁਣਵਾਈ ਸੰਬੰਧੀ ਕੰਮ ਜੋਰਾਸ਼ੋਰਾਂ ਨਾਲ ਜਾਰੀ।
Publish Date: Sat, 05 Sep 2026 08:52 PM (IST)
Updated Date: Sat, 05 Sep 2026 08:52 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਸਿਵ ਰਿਵੀਜ਼ਨ ਪ੍ਰਕਿਰਿਆ ਤਹਿਤ ਵੋਟਰਾਂ ਦੀ ਯੋਗਤਾਂ/ਦਸਤਾਵੇਜ਼ਾਂ ਦੀ ਜਾਂਚ ਲਈ ਨਵਜੋਤ ਸ਼ਰਮਾ ਐੱਸਡੀਐੱਮ ਕਮ ਈਆਰੳ ਦੀ ਯੋਗ ਅਗੁਵਾਈ ਹੇਠ ਏਈਆਰੳ ਕਸ਼ਮੀਰ ਸਿੰਘ, ਸੁਪਰਵਾਈਜ਼ਰ ਪੰਕਜ ਸਿੰਘ ਰਾਵਤ ਤੇ ਗੁਰਧਿਆਨ ਕੁਮਾਰ ਦੀ ਨਿਗਰਾਨੀ ਤਹਿਤ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਨੋਟਿਸ ਪ੍ਰਾਪਤ ਸਬੰਧਤ ਵੋਟਰਾਂ ਦੀ ਸੁਣਵਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਵੋਟਰਾਂ ਨੂੰ ਨੋਟਿਸ ਪ੍ਰਾਪਤ ਹੋਏ ਹਨ, ਉਹ ਨੋਟਿਸ ਵਿੱਚ ਦਰਸਾਈ ਗਈ ਸੁਣਵਾਈ ਦੀ ਮਿਤੀ ਤੇ ਸਥਾਨ ’ਤੇ ਖੁਦ ਹਾਜ਼ਰ ਹੋ ਕੇ ਆਪਣੇ ਹੱਕ ਵਿੱਚ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ। ਬੀਐੱਲੳ ਰਮੇਸ਼ ਸਿੰਘ, ਰਾਜੂ ਸਿੰਘ, ਸੁਨੀਤਾ, ਮਨਜੀਤ ਕੌਰ, ਪ੍ਰੋਮਿਲਾ, ਸੋਨੀਆ, ਕਮਲ, ਇੰਦਰਜੀਤ ਕੌਰ ਆਦਿ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨੋਟਿਸ ਨੂੰ ਗੰਭੀਰਤਾ ਨਾਲ ਲੈਣ ਤੇ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੇ ਦਸਤਾਵੇਜ਼ ਤਿਆਰ ਰੱਖਣ। ਜੇਕਰ ਕਿਸੇ ਵੋਟਰ ਨੂੰ ਨੋਟਿਸ ਪ੍ਰਾਪਤ ਨਹੀਂ ਹੋਇਆ ਜਾਂ ਨੋਟਿਸ ਸਬੰਧੀ ਕੋਈ ਗਲਤਫਹਿਮੀ ਹੈ, ਤਾਂ ਉਹ ਆਪਣੇ ਸੰਬੰਧਤ ਬੀਐੱਲੳ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਉਪਲਬਧ ਰਿਕਾਰਡ ਦੀ ਜਾਂਚ ਉਪਰੰਤ ਨਿਯਮਾਂ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਐੱਸਆਈਆਰ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਸਹਿਯੋਗ ਕਰਨ ਤੇ ਆਪਣਾ ਵੋਟਿੰਗ ਅਧਿਕਾਰ ਸੁਰੱਖਿਅਤ ਰੱਖਣ ਲਈ ਨਿਰਧਾਰਤ ਸਮੇਂ ਅੰਦਰ ਲੋੜੀਂਦੀ ਕਾਰਵਾਈ ਜ਼ਰੂਰ ਕਰਨ।