ਬੇਗੋਵਾਲ ’ਚ ਕਰਵਾ ਚੌਥ ਮੌਕੇ ਮਹਿਲਾਵਾਂ ਨੇ ਕੀਤੀ ਪੂਜਾ
ਪ੍ਰਾਚੀਨ ਸ਼ਿਵ ਮੰਦਰ ਬੇਗੋਵਾਲ ਵਿਖੇ ਕਰਵਾ ਚੌਥ ਮੌਕੇ ਮਹਿਲਾਵਾਂ ਨੇ ਕੀਤੀ ਪੂਜਾ
Publish Date: Thu, 29 Oct 2026 09:22 PM (IST)
Updated Date: Thu, 29 Oct 2026 09:25 PM (IST)
--ਮਹਿਲਾਵਾਂ ਨੇ ਕਥਾ ਸੁਣ ਕੇ ਵਰਤ ਦੀ ਮਰਿਆਦਾ ਕੀਤੀ ਪੂਰੀ, ਪਤੀ ਦੀ ਲੰਬੀ ਉਮਰ ਲਈ ਕੀਤੀ ਕਾਮਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੇਗੋਵਾਲ : ਕਰਵਾ ਚੌਥ ਦੇ ਪਾਵਨ ਤਿਉਹਾਰ ਮੌਕੇ ਪ੍ਰਾਚੀਨ ਸ਼ਿਵ ਮੰਦਰ ਬੇਗੋਵਾਲ ਵਿਖੇ ਮਹਿਲਾਵਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਪੂਜਾ-ਅਰਚਨਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੰਦਿਰ ਵਿਖੇ ਨਤਮਸਤਕ ਹੋਈਆਂ ਤੇ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਮਹਿਲਾਵਾਂ ਨੇ ਕਰਵਾ ਚੌਥ ਦੇ ਵਰਤ ਨਾਲ ਸਬੰਧਤ ਕਥਾ ਦਾ ਆਨੰਦ ਮਾਣਿਆ ਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਵਰਤ ਦੀ ਮਰਿਆਦਾ ਨੂੰ ਪੂਰਾ ਕੀਤਾ। ਮੰਦਿਰ ਵਿਖੇ ਸ਼ਰਧਾ ਭਾਵਨਾ ਨਾਲ ਪੂਜਾ ਕਰਦਿਆਂ ਮਹਿਲਾਵਾਂ ਨੇ ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ਤੇ ਵਿਆਹੁਤਾ ਜੀਵਨ ਵਿੱਚ ਪਿਆਰ ਤੇ ਸਾਂਝ ਬਣੀ ਰਹਿਣ ਦੀ ਕਾਮਨਾ ਕੀਤੀ। ਕਰਵਾ ਚੌਥ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਤੇ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ। ਇਸ ਮੌਕੇ ਮਹਿਲਾਵਾਂ ਵੱਲੋਂ ਰੱਖਿਆ ਜਾਣ ਵਾਲਾ ਵਰਤ ਪਤੀ ਦੀ ਲੰਬੀ ਉਮਰ ਤੇ ਸੁਖੀ ਵਿਆਹੁਤਾ ਜੀਵਨ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ।