15 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ
15 ਗ੍ਰਾਂਮ ਹੈਰੋਇਨ ਸਮੇਤ ਔਰਤ ਕਾਬੂ
Publish Date: Tue, 13 Oct 2026 07:32 PM (IST)
Updated Date: Tue, 13 Oct 2026 07:33 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਵੱਲੋ ਨਸ਼ੇ ਦਾ ਕਾਰੋਬਾਰ ਕਰਨ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਔਰਤ ਨੂੰ ਹੈਰੋਇਨ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧੀਰੇਂਦਰ ਵਰਮਾ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਦਵਿੰਦਰ ਪਾਲ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 15 ਗ੍ਰਾਮ ਹੈਰੋਇਨ ਤੇ 50 ਨਸ਼ੇ ਵਾਲੀਆਂ ਗੋਲੀਆਂ ਸਮੇਤ 1 ਔਰਤ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਇੰਚਾਰਜ ਚੌਕੀ ਮੋਠਾਂਵਾਲਾ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਦੇ ਅੱਡਾ ਰਾਮਪੁਰ ਜਗੀਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਿੰਦਰ ਕੌਰ ਪਤਨੀ ਸ਼ੇਰ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਜੋ ਨਸ਼ਾ ਵੇਚਣ ਦੀ ਆਦੀ ਹੈ ਤੇ ਇਸ ਸਮੇਂ ਆਪਣੇ ਘਰ ਤੋਂ ਬਾਹਰ ਸੜਕ ’ਤੇ ਨਸ਼ਾ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਹੈ। ਇਤਲਾਹ ਮਿਲਣ ’ਤੇ ਗੁਰਪ੍ਰੀਤ ਸਿੰਘ ਇੰਚਾਰਜ ਚੌਕੀ ਮੋਠਾਂਵਾਲ ਸਮੇਤ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ ਮੁਲਜ਼ਮ ਬਿੰਦਰ ਕੌਰ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਤੇ 50 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।