ਘਰਾਟੀਆਂ ਜਠੇਰਿਆਂ ਦੀ ਸਰਦ ਰੁੱਤ ਮੇਲ 29 ਨੂੰ ਘਰਾਟੀਆਂ ਜਠੇਰਿਆਂ ਦੀ ਸਰਦ ਰੁੱਤ ਮੇਲ 29 ਨਵੰਬਰ ਨੂੰ
Publish Date: Thu, 26 Nov 2026 08:40 PM (IST)
Updated Date: Thu, 26 Nov 2026 08:43 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਘਰਾਟੀਆ ਜਠੇਰੇ (ਰਜਿ) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ, ਪ੍ਰਧਾਨ ਵਿਜੇ ਭਗਤ, ਜਰਨਲ ਸਕੱਤਰ ਗਣੇਸ਼ ਭਗਤ, ਖਜ਼ਾਨਚੀ ਰਾਕੇਸ਼ ਕੁਮਾਰ ਤੇ ਮੁੱਖ ਸਲਾਹਕਾਰ ਰਵਿੰਦਰ ਭਗਤ ਨੇ ਦੱਸਿਆ ਘਰਾਟੀਏ ਗੋਤਰ (ਪੂਨਮ )ਨਾਲ ਸਬੰਧਤ ਸਰਦ ਰੁੱਤ ਦੀ ਮੇਲ 29 ਨਵੰਬਰ ਦਿਨ ਐਤਵਾਰ ਨੂੰ ਆਰਐੱਸ ਪੁਰਾ ਚਕਰੋਈ ਜੰਮੂ ਵਿਖੇ ਸਲਾਨਾ ਮੇਲ ਦਾ ਆਯੋਜਨ ਕੀਤਾ ਜਾਵੇਗਾ। ਇਸ ਸਰਦ ਰੁੱਤ ਮੇਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ, ਰਾਜਸਥਾਨ, ਹਰਿਆਣਾ ਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣਗੇ। ਬੂਆ ਬਾਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਸਰਦ ਰੁੱਤ ਮੇਲ ਮੌਕੇ ’ਤੇ ਜਿਹੜੇ ਸ਼ਰਧਾਲੂ ਇੱਕ ਦਿਨ ਪਹਿਲਾਂ ਪਹੁੰਚਣਗੇ, ਉਨ੍ਹਾਂ ਲਈ ਰਾਤ ਰਹਿਣ ਵਿਵਸਥਾ ਅਤੇ ਰਾਤ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਸਬੰਧ ਜੰਮੂ ਤੋਂ ਗਾਰਾ ਰਾਮ, ਸੰਸਾਰ ਚੰਦ, ਬਚਨ ਲਾਲ ਤੇ ਉਨ੍ਹਾਂ ਦੇ ਸਹਿਯੋਗੀ ਪ੍ਰਬੰਧ ਕਰਨਗੇ। ਮੁੱਖ ਸੇਵਾਦਾਰ ਬਾਬਾ ਬਚਨ ਲਾਲ ਤੇ ਸਭਾ ਦੇ ਮੈਂਬਰ ਸਾਹਿਬਾਨ ਤੇ ਸ਼ਰਧਾਲੂ ਬਾਬਾ ਬੂਆ ਜੀ ਦੀ ਪੂਜਾ ਸਵੇਰੇ 8 ਵਜੋਂ ਤੋਂ 9 ਵਜੇ ਤੱਕ ਅਰਚਨਾ ਕਰਨਗੇ। ਇਸ ਉਪਰੰਤ ਝੰਡਾ ਚੜਾਉਣ ਦੀ ਰਸਮ ਤੋਂ ਬਾਅਦ ਗਰਮ ਰੁੱਤ ਦਾ ਭੰਡਾਰਾ ਸ਼ੁਰੂ ਹੋ ਜਾਵੇ। ਸ਼ਰਧਾਲੂਆਂ ਲਈ ਲੰਗਰ ਤੇ ਚਾਹ-ਪਾਣੀ ਦਾ ਲੰਗਰ ਮੇਲ ਖਤਮ ਹੋਣ ਤੱਕ ਜਾਰੀ ਰਹੇਗਾ। ਇਸ ਵਿਵਸਥਾ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਘਰਾਟੀਆਂ ਜਠੇਰੇ (ਰਜਿ.) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ ਵੱਲੋਂ ਘਰਾਟੀਆ ਗੋਤਰ ਦੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ-ਆਪਣੇ ਪਰਿਵਾਰਾਂ ਸਮੇਤ ਇਸ ਸਰਦ ਰੁੱਤ ਮੇਲ ’ਤੇ ਹਾਜ਼ਰ ਹੋ ਕੇ ਬਾਬਾ ਬੂਆ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।