ਘਰਾਟੀਆਂ ਜਠੇਰਿਆਂ ਦੀ ਸਰਦ ਰੁੱਤ ਮੇਲ 29 ਨੂੰ ਘਰਾਟੀਆਂ ਜਠੇਰਿਆਂ ਦੀ ਸਰਦ ਰੁੱਤ ਮੇਲ 29 ਨਵੰਬਰ ਨੂੰ
Publish Date: Wed, 25 Nov 2026 06:37 PM (IST)
Updated Date: Thu, 26 Nov 2026 04:08 AM (IST)
ਕੈਪਸ਼ਨ-25ਪੀਐਚਜੀ10 ਘਰਾਟੀਆਂ ਜਠੇਰਿਆਂ ਦੇ ਸਥਾਨ ਦੀ ਤਸਵੀਰ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਘਰਾਟੀਆ ਜਠੇਰੇ (ਰਜਿ.) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ, ਪ੍ਰਧਾਨ ਵਿਜੇ ਭਗਤ, ਜਰਨਲ ਸਕੱਤਰ ਗਣੇਸ਼ ਭਗਤ, ਖਜਾਨਚੀ ਰਾਕੇਸ਼ ਕੁਮਾਰ ਤੇ ਮੁੱਖ ਸਲਾਹਕਾਰ ਰਵਿੰਦਰ ਭਗਤ ਨੇ ਦੱਸਿਆ ਘਰਾਟੀਏ ਗੋਤਰ (ਪੂਨਮ) ਨਾਲ ਸਬੰਧਤ ਸਰਦ ਰੁੱਤ ਦੀ ਮੇਲ 29 ਨਵੰਬਰ ਨੂੰ ਆਰ.ਐੱਸ. ਪੁਰਾ ਚਕਰੋਈ ਜੰਮੂ ਵਿਖੇ ਸਾਲਾਨਾ ਮੇਲ ਕਰਵਾਇਆ ਜਾਵੇਗਾ। ਇਸ ਸਰਦ ਰੁੱਤ ਮੇਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ, ਰਾਜਸਥਾਨ, ਹਰਿਆਣਾ ਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ’ਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣ ਗਏ। ਬੂਆ ਬਾਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਸਰਦ ਰੁੱਤ ਮੇਲ ਮੌਕੇ ਜਿਹੜੇ ਸ਼ਰਧਾਲੂ ਇਕ ਦਿਨ ਪਹਿਲਾਂ ਪਹੁੰਚਣ ਗਏ। ਉਨ੍ਹਾਂ ਲਈ ਰਾਤ ਰਹਿਣ ਵਿਵਸਥਾ ਅਤੇ ਰਾਤ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਸਬੰਧ ਜੰਮੂ ਤੋਂ ਗਾਰਾ ਰਾਮ, ਸੰਸਾਰ ਚੰਦ, ਬਚਨ ਲਾਲ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰਬੰਧ ਕਰਨਗੇ। ਮੁੱਖ ਸੇਵਾਦਾਰ ਬਾਬਾ ਬਚਨ ਲਾਲ ਜੀ ਤੇ ਸਭਾ ਦੇ ਮੈਂਬਰ ਅਤੇ ਸ਼ਰਧਾਲੂ ਬਾਬਾ ਬੂਆ ਜੀ ਦੀ ਪੂਜਾ ਸਵੇਰੇ 8 ਤੋਂ 9 ਵਜੇ ਤੱਕ ਅਰਚਨਾ ਕਰਨਗੇ। ਇਸ ਉਪਰੰਤ ਝੰਡਾ ਚੜਾਉਣ ਦੀ ਰਸਮ ਤੋਂ ਬਾਅਦ ਗਰਮ ਰੁੱਤ ਦਾ ਭੰਡਾਰਾ ਸ਼ੁਰੂ ਹੋ ਜਾਵੇ। ਇਸ ਮੌਕੇ ਪਹੁੰਚੇ ਸ਼ਰਧਾਲੂ ਬਾਬਾ ਬੂਆ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਸ਼ਰਧਾਲੂਆਂ ਨੂੰ ਲੰਗਰ ਅਤੇ ਚਾਹ ਪਾਣੀ ਦਾ ਲੰਗਰ ਮੇਲ ਖਤਮ ਹੋਣ ਤੱਕ ਜਾਰੀ ਰਹੇਗਾ। ਇਸ ਵਿਵਸਥਾ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਘਰਾਟੀਆਂ ਜਠੇਰੇ (ਰਜਿ.) ਜਲੰਧਰ ਪੰਜਾਬ ਦੇ ਚੇਅਰਮੈਨ ਲੱਭਾ ਰਾਮ ਵੱਲੋਂ ਘਰਾਟੀਆ ਗੋਤਰ ਦੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ। ਆਪਣੇ ਆਪਣੇ ਪਰਿਵਾਰਾ ਸਮੇਤ ਇਸ ਸਰਦ ਰੁੱਤ ਮੇਲ ਤੇ ਹਾਜ਼ਰ ਹੋ ਬਾਬਾ ਬੂਆ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।