ਜਿੱਥੇ ਵੀ ਸ਼ਹੀਦੀ ਸਥਾਨ ਜਾਂ ਯਾਦਗਾਰ ਹੈ, ਉੱਥੇ ਇੱਕ ਦੀਵਾ ਜ਼ਰੂਰ ਜਗਾਓ : ਖੋਜੇਵਾਲ ਜਿੱਥੇ ਵੀ ਸ਼ਹੀਦੀ ਸਥਾਨ ਜਾਂ ਯਾਦਗਾਰ ਹੈ, ਉਸਨੂੰ ਸਾਫ਼ ਰੱਖੋ ਅਤੇ ਉੱਥੇ ਦੀਵਾਲੀ ਵਾਲੇ ਦਿਨ ਇੱਕ ਦੀਵਾ ਜ਼ਰੂਰ ਜਗਾਓ : ਖੋਜੇਵਾਲ
Publish Date: Mon, 09 Nov 2026 09:35 PM (IST)
Updated Date: Mon, 09 Nov 2026 09:35 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਦੀਵਾਲੀ ਦੇ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਨਿਵਾਸ ਸਥਾਨ ’ਤੇ ਇੱਕ ਦੀਵਾ ਜਗਾ ਕੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਖੋਜੇਵਾਲ ਨੇ ਕਿਹਾ ਅਸੀਂ ਆਪਣੇ ਪਰਿਵਾਰਾਂ ਨਾਲ ਮਿਲ ਕੇ ਦੀਵਾਲੀ ਮਨਾਉਂਦੇ ਹਾਂ, ਪਰ ਸਾਡੇ ਦੇਸ਼ ਦੇ ਬਹਾਦਰ ਸੈਨਿਕ ਦੀਵਾਲੀ ਤੇ ਕਿਸੇ ਵੀ ਹੋਰ ਤਿਉਹਾਰ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਸਰਹੱਦਾਂ ਤੇ ਦੇਸ਼ ਦੀ ਰੱਖਿਆ ਕਰਕੇ ਮਨਾਉਂਦੇ ਹਨ। ਇਸ ਲਈ ਸ਼ਹੀਦਾਂ ਦੇ ਸਨਮਾਨ ਵਿੱਚ ਦੀਵਾਲੀ ’ਤੇ ਇੱਕ ਦੀਵਾ ਜਗਾਉਣਾ ਤਿਉਹਾਰ ਦੀ ਮਹੱਤਤਾ ਨੂੰ ਸਾਬਤ ਕਰੇਗਾ। ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦਾ ਤਿਉਹਾਰ ਚੇਤਨਾ ਨੂੰ ਜਗਾਉਣ ਤੇ ਜੀਵਨ ਵਿੱਚ ਰੌਸ਼ਨੀ ਲਿਆਉਣ ਦਾ ਇੱਕ ਸਧਾਰਨ ਤਰੀਕਾ ਹੈ। ਬਹਾਦਰ ਸੈਨਿਕਾਂ ਨੂੰ ਸਲਾਮ ਕਰਦੇ ਹੋਏ ਖੋਜੇਵਾਲ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸੈਨਿਕਾਂ ਦੇ ਹੱਥਾਂ ਵਿੱਚ ਹੈ। ਜਦੋਂ ਅਸੀਂ ਸੁੱਤੇ ਹੁੰਦੇ ਹਾਂ, ਉਹ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਬਹੁਤ ਸਾਰੇ ਸੈਨਿਕ ਹਨ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਜੇਕਰ ਹਰ ਖੁਸ਼ੀ ਦੇ ਮੌਕੇ ਤੇ ਉਨ੍ਹਾਂ ਸ਼ਹੀਦਾਂ ਦੇ ਨਾਮ ’ਤੇ ਦੀਵਾ ਜਗਾਇਆ ਜਾਵੇ ਤਾਂ ਇਹ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਖੋਜੇਵਾਲ ਨੇ ਕਿਹਾ ਕਿ ਇਹ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਜਿੱਥੇ ਵੀ ਸ਼ਹੀਦ ਦਾ ਸਥਾਨ ਜਾਂ ਯਾਦਗਾਰ ਹੈ,ਉੱਥੇ ਸਾਫ਼-ਸੁਥਰਾ ਰੱਖੇ ਅਤੇ ਦੀਵਾਲੀ ਵਾਲੇ ਦਿਨ ਯਾਦਗਾਰ ਵਿੱਚ ਦੀਵਾ ਜਗਾਇਆ ਜਾਵੇ।