ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
Publish Date: Sat, 24 Oct 2026 09:21 PM (IST)
Updated Date: Sat, 24 Oct 2026 09:22 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਸ਼ੋਭਾ ਯਾਰਤਾ ਦੌਰਾਨ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚੇ ਵੱਲੋ ਸਵਾਗਤ ਮੰਚ ਪੁਰਾਣੀ ਕਚਹਿਰੀ ਦੇ ਕੋਲ ਲਗਾਇਆ ਗਿਆ। ਇਸ ਸਵਾਗਤੀ ਮੰਚ ਦਾ ਉਦਘਾਟਨ ਰਾਸ਼ਟਰੀ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਕੀਤਾ ਤੇ ਪਾਲਕੀ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ੋਭਾ ਯਾਤਰਾ ਵਿਚ ਸ਼ਾਮਲ ਵਾਰਿਸ ਪੰਜਾਬ ਦੇ ਬਾਬਾ ਜੱਗਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਡਾ. ਸੰਦੀਪ ਭੋਲਾ, ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਪ੍ਰਵੀਨ ਨਾਹਰ, ਮਨੋਜ ਨਾਹਰ, ਕੁਮਾਰ ਗੌਰਵ ਨੋਨੀ, ਪਰਮਜੀਤ ਐਡਵੋਕੇਟ, ਸੁਖਵਿੰਦਰ ਸਾਗਰ, ਹਰਿੰਦਰ ਸ਼ੀਤਲ, ਐੱਮਸੀ ਚਰਨਜੀਤ ਹੰਸ, ਸਿੱਪੀ ਨਾਹਰ, ਤਜਿੰਦਰ ਭੰਡਾਰੀ, ਬਜਰੰਗ ਦਲ ਦੇ ਪ੍ਰਧਾਨ ਨਰੇਸ਼ ਪੰਡਿਤ, ਡੀਐੱਸਪੀ ਸ਼ੀਤਲ, ਸਿਟੀ ਇੰਚਾਰਜ ਰਣਜੀਤ ਸਿੰਘ, ਸਦਰ ਦੇ ਇੰਚਾਰਜ ਮੇਜਰ ਸਿੰਘ ਸ਼ਾਮਲ ਸਨ। ਇਸ ਮੌਕੇ ਪੰਜਾਬ ਚੇਅਰਮੈਨ ਸ਼ਾਰਪ ਸੱਭਰਵਾਲ, ਪੰਜਾਬ ਪ੍ਰਧਾਨ ਅਰਜਨ ਸੱਭਰਵਾਲ, ਸੰਜੇ ਲੂਥਰਾ, ਮੋਨੂੰ ਤੇਜ਼ੀ, ਵਿਲੀਅਮ ਸੱਭਰਵਾਲ, ਕੀਮਤੀ ਲਾਲ ਕਾਲੀ ਕਪੂਰਥਲੀਆ, ਬਿੱਟੂ ਧੰਮ, ਨਿਰਮਲ ਖਿੰਡਾ, ਬਿੱਲਾ ਨੂਰਪੁਰੀਆ, ਮੰਗਾਂ, ਮਨੀ, ਬੱਬਲੂ ਥਾਪਰ, ਸੁਨੀਲ ਚੌਹਾਨ, ਵਿਨੀਤ ਸੱਭਰਵਾਲ, ਸ਼ਿਭੂ ਚੌਹਾਨ, ਬੀਬੀ ਸ਼ੀਲਾ, ਨਰਿੰਦਰ ਕੌਰ, ਰੇਣੂ, ਰਾਜਵਿੰਦਰ ਕੌਰ, ਲਖਵਿੰਦਰ ਕੌਰ ਜੀ ਸੁਰਿੰਦਰ ਕੌਰ ਮੌਜੂਦ ਸਨ।