ਸੁਲਤਾਨਪੁਰ ਲੋਧੀ ਬਾਰ ਐਸੋਸੀਏਸ਼ਨ 'ਚ ਭੁੱਖ ਹੜਤਾਲ ਜਾਰੀ ਐਲਏਡੀਸੀ ਪਾਲਸੀ ਰੱਦ ਹੋਣ ਤੱਕ ਨਹੀਂ ਝੁਕਾਂਗੇ: ਐਡ ਸੰਧਾ /ਐਡ ਪ੍ਰਭਾਕਰ
Publish Date: Thu, 23 Jul 2026 10:30 PM (IST)
Updated Date: Thu, 23 Jul 2026 10:31 PM (IST)
ਐੱਲਏਡੀਸੀ ਪਾਲਸੀ ਰੱਦ ਹੋਣ ਤੱਕ ਨਹੀਂ ਝੁਕਾਂਗੇ : ਐਡ ਸੰਧਾ, ਐਡ ਪ੍ਰਭਾਕਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਲਏਡੀਸੀ (ਲੀਗਲ ਏਡ ਡਿਫੈਂਸ ਕੌਂਸਲ) ਸਿਸਟਮ ਦੇ ਵਿਰੋਧ ਵਿੱਚ ਸੁਲਤਾਨਪੁਰ ਲੋਧੀ ਬਾਰ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਇਸ ਸੰਘਰਸ਼ ਦੇ ਤੀਜੇ ਦਿਨ ਵੀ ਵਕੀਲਾਂ ਨੇ ਲੜੀਵਾਰ ਭੁੱਖ ਹੜਤਾਲ ਕਰਕੇ ਸਰਕਾਰ ਤੇ ਸਬੰਧਤ ਅਧਿਕਾਰੀਆਂ ਖਿਲਾਫ ਰੋਸ ਪ੍ਰਗਟਾਇਆ। ਵਕੀਲ ਭਾਈਚਾਰੇ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਇਸ ਪਾਲਸੀ ਨੂੰ ਤੁਰੰਤ ਰੱਦ ਕਰਕੇ ਵਕੀਲਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਤੀਜੇ ਦਿਨ ਦੀ ਭੁੱਖ ਹੜਤਾਲ ਦੌਰਾਨ ਬਾਰ ਐਸੋਸੀਏਸ਼ਨ ਦੇ ਐਡ. ਸੁਖਵਿੰਦਰ ਸਿੰਘ ਮੁੱਤੀ, ਐਡ. ਹਰਮਨਪ੍ਰੀਤ ਸਿੰਘ, ਐਡ. ਹਰਪ੍ਰੀਤ ਸਿੰਘ ਸਹੋਤਾ, ਕਲਰਕ ਕੁਲਦੀਪ ਸਿੰਘ ਚੀਦਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸੰਧਾ ਨੇ ਸਪੱਸ਼ਟ ਕਿਹਾ ਕਿ ਐੱਲਏਡੀਸੀ ਸਿਸਟਮ ਮੌਜੂਦਾ ਰੂਪ ਵਿੱਚ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਖਿਲਾਫ ਹੈ। ਜਦੋਂ ਤੱਕ ਇਸ ਪਾਲਸੀ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸੁਲਤਾਨਪੁਰ ਲੋਧੀ ਬਾਰ ਐਸੋਸੀਏਸ਼ਨ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਅਸੀਂ ਕਿਸੇ ਵੀ ਕੀਮਤ ਤੇ ਝੁਕਣ ਵਾਲੇ ਨਹੀਂ ਹਾਂ। ਵਕੀਲਾਂ ਨੇ ਕਿਹਾ ਕਿ ਇਸ ਪਾਲਸੀ ਨਾਲ ਨੌਜਵਾਨ ਤੇ ਪ੍ਰੈਕਟਿਸ ਕਰ ਰਹੇ ਵਕੀਲਾਂ ਦੇ ਰੋਜ਼ਗਾਰ ਤੇ ਪੇਸ਼ੇਵਰ ਹਿੱਤ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਵੱਲੋਂ ਲਾਗੂ ਕੀਤੀ ਗਈ ਇਹ ਪ੍ਰਣਾਲੀ ਵਕੀਲਾਂ ਨੂੰ ਪਾਸੇ ਕਰਕੇ ਨਿਆਂ ਪ੍ਰਣਾਲੀ ਦਾ ਨਿੱਜੀਕਰਨ ਕਰਨ ਵੱਲ ਵੱਡਾ ਕਦਮ ਹੈ, ਜਿਸ ਨੂੰ ਬਾਰ ਭਾਈਚਾਰਾ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕਰੇਗਾ। ਵਕੀਲਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਕੀਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਜਲਦ ਤੋਂ ਜਲਦ ਇਸ ਸਬੰਧੀ ਸਖ਼ਤ ਫੈਸਲਾ ਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਲੋੜ ਪਈ ਤਾਂ ਪੂਰੇ ਸੂਬੇ ਪੱਧਰ ਤੇ ਅੰਦੋਲਨ ਵਿੱਢਿਆ ਜਾਵੇਗਾ। ਇਸ ਮੌਕੇ ਐਡ ਜਰਨੈਲ ਸਿੰਘ ਸੰਧਾ ਦੀ ਅਗਵਾਈ ਹੇਠ ਵਕੀਲਾਂ ਨੇ ਸਰਕਾਰ ਤੇ ਐੱਲਏਡੀਸੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਇਸ ਮੌਕੇ ਸਕੱਤਰ ਐਡ. ਸ਼ੈਲ ਪ੍ਰਭਾਕਰ, ਸੀਨੀਅਰ ਐਡ. ਕੇਹਰ ਸਿੰਘ, ਐਡ. ਗੁਰਮੇਲ ਸਿੰਘ ਥਿੰਦ, ਐਡ. ਸੁਖਵਿੰਦਰ ਸਿੰਘ, ਐਡ. ਹਰਮਨਪ੍ਰੀਤ ਸਿੰਘ, ਐਡ. ਅਨਮੋਲ ਸਿੰਘ, ਐਡ. ਸਤਨਾਮ ਸਿੰਘ ਮੋਮੀ, ਐਡ. ਰਾਜਵਿੰਦਰ ਕੌਰ ਸੰਧਾ, ਐਡ. ਤਾਰਾ ਸਿੰਘ ਉੱਪਲ, ਐਡ. ਸੁੱਚਾ ਸਿੰਘ ਮੋਮੀ, ਐਡ. ਸਤਵੀਰ ਮਹੀਵਾਲ, ਐਡ. ਗੁਰਮੀਤ ਸਿੰਘ ਵਿਰਦੀ, ਐਡ. ਵਿਕਾਸਦੀਪ ਨੱਢਾ, ਐਡ. ਭੁਪਿੰਦਰ ਸਿੰਘ, ਐਡ. ਤਰੁਣ ਕੰਬੋਜ, ਐਡ. ਰੂਬੀ ਸ਼ਰਮਾ, ਐਡ. ਇੰਦਰਜੀਤ ਸਿੰਘ ਥਿੰਦ, ਐਡ. ਰਮਨਦੀਪ ਕੌਰ, ਐਡ. ਰਾਜਵਿੰਦਰ ਕੌਰ, ਐਡ. ਵਿਕਾਸ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਰਹੇ।