ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ : ਆਗੂ ਸੁੱਖਾ ਪੰਮਣ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੇ : ਆਗੂ
Publish Date: Thu, 24 Sep 2026 07:15 PM (IST)
Updated Date: Thu, 24 Sep 2026 07:18 PM (IST)
ਸੁੱਖੀ ਟਿਬਾ ਪੰਜਾਬੀ ਜਾਗਰਣ ਹੁਸੈਨਪੁਰ : ਡਾਕਟਰ ਅੰਬੇਡਕਰ ਆਰਮੀ ਦੇ ਯੂਥ ਪ੍ਰਧਾਨ ਸੁੱਖਾ ਪੰਮਣ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਜਥੇਬੰਦੀ ਦਾ ਦਾਇਰਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਥੇਬੰਦੀ ਦੀ ਇੱਕ ਬੇਹੱਦ ਅਹਿਮ ਮੀਟਿੰਗ ਸਰਪੰਚ ਡਾ. ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ। ਯੂਥ ਪ੍ਰਧਾਨ ਸੁੱਖਾ ਪੰਮਣ ਦੀ ਦੇਖ-ਰੇਖ ਤੇ ਦੂਰਅੰਦੇਸ਼ੀ ਸੋਚ ਸਦਕਾ ਇਸ ਮੀਟਿੰਗ ਵਿੱਚ ਜਥੇਬੰਦੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਲਈ ਕਈ ਅਹਿਮ ਫੈਸਲੇ ਕੀਤੇ ਗਏ ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀ ਵਿੱਚ ਦਿਨ-ਰਾਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਮਾਣ-ਸਨਮਾਨ ਦਿੰਦੇ ਹੋਏ, ਰੱਤਾ ਕਦੀਮ ਨਿਵਾਸੀ ਸਰਪੰਚ ਡਾ. ਸੁਖਵਿੰਦਰ ਸਿੰਘ ਨੂੰ ਤਹਿਸੀਲ ਪ੍ਰਧਾਨ ਕਪੂਰਥਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਸੁੱਖਾ ਪੰਮਣ ਦੀ ਅਗਵਾਈ ਤੇ ਪੂਰਨ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਜਥੇਬੰਦੀ ਪੂਰੇ ਇਲਾਕੇ ਵਿੱਚ ਦੱਬੇ-ਕੁਚਲੇ ਤੇ ਲੋੜਵੰਦ ਲੋਕਾਂ ਦੀ ਆਵਾਜ਼ ਬਣ ਕੇ ਉੱਭਰ ਰਹੀ ਹੈ। ਨਵ-ਨਿਯੁਕਤ ਤਹਿਸੀਲ ਪ੍ਰਧਾਨ ਡਾਕਟਰ ਸੁਖਵਿੰਦਰ ਸਿੰਘ ਨੇ ਯੂਥ ਪ੍ਰਧਾਨ ਸੁੱਖਾ ਪੰਮਣ ਤੇ ਹਾਈਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸੁੱਖਾ ਪੰਮਣ ਵੱਲੋਂ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣਗੇ ਤੇ ਜਥੇਬੰਦੀ ਦੇ ਹੱਥ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਤਹਿਸੀਲ ਪ੍ਰਧਾਨ ਸਰਪੰਚ ਦੇਵਾ ਸਿੰਘ ਬੋਹੜ ਵਾਲਾ, ਸੋਨੂੰ ਲਕਸ਼ਮੀ ਕਾਂਤ (ਮੁੱਖ ਸਲਾਹਕਾਰ), ਸੀਨੀਅਰ ਆਗੂ ਅਕਸ਼ੇ ਨਾਹਰ, ਸਿਟੀ ਵਾਈਸ ਪ੍ਰੈਸੀਡੈਂਟ ਅਮਰਜੀਤ ਸਿੰਘ ਬਾਗੋ, ਸੁਖਚੈਨ ਗਿੱਲ, ਪੰਡਿਤ ਵਿਜੇ ਕੁਮਾਰ ਜੀ (ਸ਼ਨੀ ਕਿਰਪਾ ਵਾਲੇ) ਤੇ ਸੰਤੋਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਜਥੇਬੰਦੀ ਦੇ ਆਗੂ ਹਾਜ਼ਰ ਸਨ।