ਸਾਨੂੰ ਸ਼ਹੀਦ ਦੇ ਬਲੀਦਾਨ ਤੋਂ ਪ੍ਰੇਰਨਾ ਲੈਣ ਦੀ ਲੋੜ : ਰਾਜਪੂਤ
ਸਾਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦੇ ਜੀਵਨ ਤੋਂ ਉਨ੍ਹਾਂ ਦੇ ਬਲੀਦਾਨ ਤੋਂ ਪ੍ਰੇਰਨਾ ਲੈਣ ਦੀ ਲੋੜ : ਅਵੀ ਰਾਜਪੂਤ
Publish Date: Tue, 29 Sep 2026 08:28 PM (IST)
Updated Date: Tue, 29 Sep 2026 08:30 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦ ਭਗਤ ਸਿੰਘ ਚੌਕ ਵਿੱਚ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਐੱਮਐੱਲਏ ਅਜ਼ਾਦ ਉਮੀਦਵਾਰ ਕਪੂਰਥਲਾ ਅਵੀ ਰਾਜਪੂਤ ਤੇ ਉਨ੍ਹਾਂ ਦੇ ਸਾਥੀਆਂ ਨੇ ਭਗਤ ਸਿੰਘ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਅਵੀ ਰਾਜਪੂਤ ਨੇ ਕਿਹਾ ਕਿ ਅੱਜ ਲੋੜ ਹੈ ਸਮਾਜ ਨੂੰ ਭਗਤ ਸਿੰਘ ਜੀ ਦੀ ਕੁਰਬਾਨੀ ’ਤੇ ਚੱਲ ਕੇ ਲੋਕਾਂ ਨੂੰ ਆਪਣੀ ਸੋਚ ਅਜ਼ਾਦ ਕਰਾਉਣ ਦੀ ਰਾਹ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਬਲੀਦਾਨੀ ਸਾਡੇ ਸਮਾਜ ਦੇ ਮਾਰਗਦਰਸ਼ਨ ਕਰਦੇ ਰਹੇ ਨੇ ਹੁਣ ਸਮਾਂ ਹੈ ਯੂਥ ਵੀ ਅਜ਼ਾਦ ਸੋਚ ਨਾਲ ਅੱਗੇ ਵਧੇ ਚੰਗੇ ਸਮਾਜ ਦੀ ਨੀਂਹ ਤਾਂ ਹੀ ਰੱਖੀ ਜਾ ਸਕਦੀ ਹੈ੍ਯ । ਜੇ ਆਪਣੇ ਆਲੇ-ਦੁਆਲੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਇਕ-ਦੂਸਰੇ ਦੀ ਆਵਾਜ ਬਣ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਕੱਢਣ ਵਿੱਚ ਆਪਣਾ ਸਾਂਝਾ ਫਰਜ਼ ਨਿਭਾ ਸਕੀਏ ਨਹੀਂ ਤਾਂ ਇਹ ਅਜ਼ਾਦੀ ਮਿਲੀ ਦਾ ਕੋਈ ਫਾਇਦਾ ਨਹੀਂ। ਇਸ ਮੌਕੇ ਮਨਜੀਤ ਕਾਲਾ, ਮੋਹਿੰਦਰ ਸਿੰਘ, ਧੀਰਜ ਨਾਇਰ, ਤਜਿੰਦਰ ਲਵਲੀ, ਕੁਲਦੀਪਕ ਧੀਰ, ਹਰਮਨ ਸਿੰਘ, ਸੁਮਿਤ ਕਪੂਰ, ਜੈ ਚਾਵਲਾ, ਹਨੀ ਸਚਦੇਵਾ, ਬਲਜੀਤ, ਬੌਬੀ, ਬਲਵਿੰਦਰ, ਗੋਪੀ, ਰੂਬਲ ਧੀਰ, ਸਾਗਰ ਸਿੰਘ, ਬਿੰਨੀ, ਬਿੱਟੁ ਸ਼ਰਮਾ, ਦੀਪ ਹਾਜ਼ਰ ਰਹੇ।