ਫਗਵਾੜਾ ਦੇ ਪ੍ਰਸਿੱਧ ਵਪਾਰੀ ਰਾਕੇਸ਼ ਸੁਧੀਰ ਦਾ ਦੇਹਾਂਤ
ਫਗਵਾੜਾ ਵਿੱਚ ਸੋਗ ਦੀ ਲਹਿਰ: ਪ੍ਰਸਿੱਧ ਵਪਾਰੀ ਰਾਕੇਸ਼ ਸੁਧੀਰ ਦਾ ਦੇਹਾਂਤ
Publish Date: Mon, 30 Mar 2026 07:47 PM (IST)
Updated Date: Mon, 30 Mar 2026 07:48 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਪ੍ਰਸਿੱਧ ਵਪਾਰੀ ਤੇ ਸੁਧੀਰ ਸਵੀਟ ਸ਼ਾਪ ਦੇ ਮਾਲਕ ਅਮਿਤ ਸੁਧੀਰ ਦੇ ਪਿਤਾ ਰਾਕੇਸ਼ ਸੁਧੀਰ ਦੇ ਦੇਹਾਂਤ ਨਾਲ ਸ਼ਹਿਰ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਦੀ ਖਬਰ ਨਾਲ ਪਰਿਵਾਰ ਸਮੇਤ ਪੂਰੇ ਸ਼ਹਿਰ ਵਿਚ ਦੁੱਖ ਦੀ ਲਹਿਰ ਦੌੜ ਗਈ ਹੈ। ਰਾਕੇਸ਼ ਸੁਧੀਰ ਇਕ ਮਿਲਣਸਾਰ ਤੇ ਸਮਾਜ ਸੇਵੀ ਵਿਅਕਤੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਨੂੰ ਸ਼ਹਿਰ ਲਈ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ ਜਾ ਰਿਹਾ ਹੈ। ਇਸ ਦੁਖਦਾਈ ਸਮੇਂ ਦੌਰਾਨ ਸ਼ਹਿਰ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਅਮਿਤ ਸੁਧੀਰ ਨਾਲ ਮਿਲ ਕੇ ਆਪਣਾ ਦੁੱਖ ਪ੍ਰਗਟ ਕੀਤਾ ਤੇ ਪਰਿਵਾਰ ਨਾਲ ਹਮਦਰਦੀ ਜਤਾਈ। ਸਵਰਗੀ ਰਾਕੇਸ਼ ਸੁਧੀਰ ਦੀਆਂ ਅੰਤਿਮ ਰਸਮਾਂ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਪਰਤਣ ’ਤੇ ਕੀਤੀਆਂ ਜਾਣਗੀਆਂ।