ਸੁਆਮੀ ਪੂਰਨਾਨੰਦ ਸਰਸਵਤੀ ਜੀ ਨੇ ਚੋਲਾ ਤਿਆਗਿਆ ਸੁਆਮੀ ਪੂਰਨਾਨੰਦ ਸਰਸਵਤੀ ਦੇ ਚੋਲਾ ਤਿਆਗਣ ਨਾਲ ਸੋਗ ਦੀ ਲਹਿਰ
Publish Date: Tue, 22 Sep 2026 06:32 PM (IST)
Updated Date: Tue, 22 Sep 2026 06:36 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਸਵਾਮੀ ਪ੍ਰਕਾਸ਼ਾਨੰਦ ਸੰਨਿਆਸ ਆਸ਼ਰਮ ਕਾਹਲਵਾਂ ਨਾਲ ਜੁੜੇ ਧਾਰਮਿਕ ਜਗਤ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਪੂਰਨਾਨੰਦ ਸਰਸਵਤੀ ਜੀ ਬੀਤੇ ਦਿਨੀਂ ਆਪਣਾ ਚੋਲਾ ਤਿਆਗ ਗਏ। ਸੁਆਮੀ ਜੀ ਦੇ ਚੋਲਾ ਤਿਆਗਣ ਦੀ ਖ਼ਬਰ ਮਿਲਦਿਆਂ ਹੀ ਆਸ਼ਰਮ ਨਾਲ ਜੁੜੇ ਸੰਤ ਸਮਾਜ, ਸ਼ਰਧਾਲੂਆਂ ਤੇ ਇਲਾਕਾ ਵਾਸੀਆਂ ਵਿੱਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਵਿਛੋੜੇ ਨੂੰ ਧਾਰਮਿਕ ਤੇ ਆਧਿਆਤਮਿਕ ਖੇਤਰ ਲਈ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ। ਸ੍ਰੀ ਮਹੰਤ ਪ੍ਰਸ਼ੋਤਮ ਗਿਰੀ ਜੀ ਜਮਸ਼ੇਰ ਵਾਲੇ, ਸ੍ਰੀ ਮਹੰਤ ਗਣਪਤ ਗਿਰੀ ਜੀ ਰਾਹੋਂ ਵਾਲੇ, ਸੱਤਿਆਵਰਤ ਨੰਦ ਗਿਰੀ ਜੀ ਪੂੰਗਰਨੀ ਹੁਸ਼ਿਆਰਪੁਰ ਵਾਲੇ, ਮਹਾਂਮੰਡਲੇਸ਼ਵਰ ਦਵਿੰਦਰਾ ਨੰਦ ਗਿਰੀ ਬਾਰੀਆਂ ਕਲਾਂ ਜਲੰਧਰ ਵਾਲੇ, ਸੰਜੈ ਗਿਰੀ ਜੀ ਕੌਤਵਾਲ ਅਲਾਵਲਪੁਰ ਵਾਲੇ, ਮਹੰਤ ਰਾਮ ਚੰਦਰ ਗਿਰੀ ਜੀ ਚਾਨੀਆਂ ਵਾਲੇ, ਮਹੰਤ ਨੰਦ ਗਿਰੀ ਜੀ ਧਾਲੀਵਾਲ ਵਾਲੇ, ਮਹੰਤ ਜਸਵੀਰ ਗਿਰੀ ਜੀ ਰਾਜਨੀ ਮਾਤਾ ਵਾਲੇ, ਮਹੰਤ ਹਰਸ਼ਾਨੰਦ ਮੰਨਣ ਗਣਾ ਵਾਲੇ, ਮਹੰਤ ਮਨੋਜ ਗਿਰੀ ਜੀ ਸਦੂਲੀ ਬ੍ਰਾਹਮਣਾਂ ਦੀ ਮਹਾਂਪੁਰਸ਼ਾਂ ਵੱਲੋਂ ਸੁਆਮੀ ਪੂਰਨਾ ਨੰਦ ਜੀ ਸਰਸਵਤੀ ਹੁਰਾਂ ਨੂੰ ਸਮਾਧੀ ਦੇਣ ਮੌਕੇ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਮਹਾਰਾਜ ਜੀ ਦੇ ਸੇਵਕਾਂ ਵੱਲੋਂ ਸੁਆਮੀ ਪ੍ਰਕਾਸ਼ਾਨੰਦ ਜੀ, ਸੁਆਮੀ ਪੂਰਨਾਨੰਦ ਜੀ ਤੇ ਸੁਆਮੀ ਪ੍ਰਦੀਪਾਨੰਦ ਜੀ ਦੇ ਜੈਕਾਰੇ ਲਾਉਂਦਿਆਂ ਮਹਾਰਾਜ ਜੀ ਨੂੰ ਸਮਾਧੀ ਦਿੱਤੀ ਗਈ। ਇਸ ਮੌਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਨਕੋਦਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਦਹੀਆ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੋਢੀ ਖੈੜਾ ਦੋਨਾਂ, ਸਾਬਕਾ ਡੀਆਈਜੀ ਤੁਲਸੀ ਰਾਮ, ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਖਾਨੋਵਾਲ, ਜਨਰਲ ਸਕੱਤਰ ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਸ਼ਹਿਰੀ ਪ੍ਰਧਾਨ ਅਜੈ ਬਬਲਾ ਉਚੇਚੇ ਤੌਰ ’ਤੇ ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਸ਼ਾਮਲ ਹੋਏ। ਸੁਆਮੀ ਜੀ ਦੇ ਚੋਲਾ ਤਿਆਗਣ ਦੀ ਖ਼ਬਰ ਤੋਂ ਬਾਅਦ ਆਸ਼ਰਮ ਤੇ ਇਲਾਕੇ ਵਿੱਚ ਸ਼ੋਕ ਦਾ ਮਾਹੌਲ ਬਣਿਆ ਹੋਇਆ ਹੈ। ਦੂਰ-ਦੁਰਾਡੇ ਤੋਂ ਸ਼ਰਧਾਲੂ ਆਸ਼ਰਮ ਪਹੁੰਚ ਕੇ ਸੁਆਮੀ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ ਤੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਇਸ ਸਮੇਂ ਪੰਡਿਤ ਲਾਭ ਚੰਦ ਨੰਬਰਦਾਰ ਥਿੱਗਲੀ, ਸੰਦੀਪ ਵਿਰਲੀ ਲੱਖਣ ਕੇ ਪੱਡੇ, ਬਲਵਿੰਦਰ ਸਿੰਘ ਬਲੱਗਣ ਸਰਪੰਚ ਕਾਹਲਵਾਂ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਬ੍ਰਿਜ ਲਾਲ ਖੀਵਾ, ਜਸਪਾਲ ਰਹੀਮਪੁਰ, ਅਸ਼ਵਨੀ ਕੁਮਾਰ ਆਸ਼ੀ, ਬਿੰਦਰ, ਸ਼ਾਮ ਲਾਲ, ਪ੍ਰਵੀਨ ਕੁਮਾਰ ਆਰਸੀਐੱਫ, ਬਾਬਾ ਸ਼ਿੰਦਾ ਖੀਵਾ, ਵਿਪਨ ਕੁਮਾਰ ਬਿੱਲੂ, ਦਲਬੀਰ ਸਿੰਘ ਸੋਢੀ ਕਾਹਲਵਾਂ, ਪਵਨ ਕੁਮਾਰ ਖੀਵਾ, ਸ਼ਿਵ ਦੱਤ ਜੋਸ਼ੀ, ਰਾਜ ਕੁਮਾਰ, ਸੁਰਜੀਤ ਲਾਲ ਜਲੰਧਰ, ਪ੍ਰੇਮ ਕੁਮਾਰ ਜਲੰਧਰ, ਬਲਦੇਵ ਰਾਜ ਜਲੰਧਰ, ਡਾ. ਕੁਲਦੀਪ ਰਾਏ ਸ਼ਰਮਾ ਸਿੱਧਵਾਂ, ਡਾ. ਪ੍ਰੇਮ ਲਾਲ ਸਿੱਧਵਾਂ, ਕੁਲਦੀਪ ਸਿੰਘ ਬਲੱਗਣ, ਮਾਸਟਰ ਵਿਜੈ ਕੁਮਾਰ ਪੰਚ ਸਿੱਧਵਾਂ ਦੋਨਾਂ, ਪ੍ਰਦੀਪ ਕੁਮਾਰ ਸੂਦ, ਡਾ. ਪ੍ਰਦੀਪ ਕੁਮਾਰ ਕੌਸ਼ਲ, ਤਿਲਕ ਰਾਜ ਸੂਦ, ਲਾਲ ਚੂਹੜ, ਪ੍ਰਦੀਪ ਕੁਮਾਰ ਪੰਡਿਤ ਖੀਵਾ, ਸੌਰਵ ਪੰਡਿਤ ਗਗਰੇਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਆਸ਼ਰਮ ਦੇ ਗੱਦੀਨਸ਼ੀਨ ਸੁਆਮੀ ਪ੍ਰਦੀਪਾਨੰਦ ਜੀ ਨੇ ਦੱਸਿਆ ਕਿ 4 ਅਕਤੂਬਰ ਦਿਨ ਐਤਵਾਰ ਨੂੰ ਸੁਆਮੀ ਪੂਰਨਾਨੰਦ ਜੀ ਦਾ ਸ਼ੋਠਸ਼ੀ ਦਾ ਭੰਡਾਰਾ ਕੀਤਾ ਜਾਵੇਗਾ, ਜਿਸ ਵਿਚ ਸੰਤ ਸਮਾਜ ਦੇ ਮਹਾਂਪੁਰਸ਼ ਵੱਡੀ ਗਿਣਤੀ ਵਿਚ ਪੁੱਜਣਗੇ। ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਦਾ ਆਸ਼ਰਮ ਨਾਲ ਰਿਹਾ ਡੂੰਘਾ ਸਬੰਧ ਸੁਆਮੀ ਪੂਰਨਾਨੰਦ ਸਰਸਵਤੀ ਜੀ, ਸਵਾਮੀ ਪ੍ਰਕਾਸ਼ਾਨੰਦ ਸੰਨਿਆਸ ਆਸ਼ਰਮ ਕਾਹਲਵਾਂ ਨਾਲ ਛੋਟੀ ਉਮਰ ਤੋਂ ਹੀ ਜੁੜੇ ਹੋਏ ਸਨ ਤੇ ਸੁਆਮੀ ਪ੍ਰਕਾਸ਼ਾਨੰਦ ਜੀ ਦੇ ਚੋਲਾ ਤਿਆਗਣ ਤੋਂ ਬਾਅਦ 1996 ਵਿਚ ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਨੂੰ ਗੱਦੀ ਦੇ ਦਿੱਤੀ ਗਈ। ਉਸ ਤੋਂ ਲੈ ਕੇ ਹੁਣ 2026 ਤੱਕ ਉਹ ਬਤੌਰ ਗੱਦੀਨਸ਼ੀਨ ਤੇ ਮੁੱਖ ਸੇਵਾਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਕੁਝ ਦਿਨਾਂ ਤੋਂ ਸਿਹਤ ਖਰਾਬ ਰਹਿਣ ਕਰਕੇ ਉਨ੍ਹਾਂ ਨੇ ਆਪਣੇ ਜਿਉਂਦੇ ਜੀ ਸੁਆਮੀ ਪ੍ਰਦੀਪਾਨੰਦ ਜੀ ਹੁਰਾਂ ਨੂੰ ਗੱਦੀ ’ਤੇ ਬਿਠਾ ਦਿੱਤਾ। ਉਨ੍ਹਾਂ ਨੇ ਆਸ਼ਰਮ ਦੀਆਂ ਧਾਰਮਿਕ ਗਤੀਵਿਧੀਆਂ, ਸੇਵਾ ਕਾਰਜਾਂ ਤੇ ਆਧਿਆਤਮਿਕ ਪ੍ਰਚਾਰ-ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਦਰਸ਼ਨਾਂ ਤੇ ਪ੍ਰਵਚਨਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪ੍ਰੇਰਣਾ ਲੈਂਦੇ ਸਨ। ਸੁਆਮੀ ਜੀ ਵੱਲੋਂ ਸ਼ਰਧਾਲੂਆਂ ਨੂੰ ਧਾਰਮਿਕ ਮਾਰਗ ’ਤੇ ਚੱਲਣ, ਸੇਵਾ-ਸਿਮਰਨ ਨਾਲ ਜੁੜਨ ਤੇ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ। ਉਨ੍ਹਾਂ ਦੀ ਸਾਦਗੀ, ਨਿਮਰਤਾ ਤੇ ਆਧਿਆਤਮਿਕ ਜੀਵਨ-ਸ਼ੈਲੀ ਕਾਰਨ ਆਸ਼ਰਮ ਨਾਲ ਜੁੜੇ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਡੂੰਘੀ ਸ਼ਰਧਾ ਸੀ।