ਸੁਨੀਲ ਕੁਮਾਰ ਦਾ ਆਰਸੀਐੱਫ ’ਚ ਕੀਤਾ ਨਿੱਘਾ ਸਵਾਗਤ ਓਬੀਸੀ ਰੇਲਵੇ ਕਰਮਚਾਰੀ ਸੰਗਠਨ ਵੱਲੋਂ ਐਡੀਸ਼ਨਲ ਮੈਂਬਰ ਸੁਨੀਲ ਕੁਮਾਰ ਦਾ ਨਿੱਘਾ ਸਵਾਗਤ
Publish Date: Sat, 22 Aug 2026 08:08 PM (IST)
Updated Date: Sat, 22 Aug 2026 08:09 PM (IST)
--ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸੌਂਪਿਆ ਏਜੰਡਾ ਪੱਤਰ --ਐਡੀਸ਼ਨਲ ਮੈਂਬਰ ਨੇ ਜਲਦ ਹੱਲ ਦਾ ਦਿੱਤਾ ਭਰੋਸਾ ਪਰਮਜੀਤ ਸਿੰਘ/ਸੁਖੀ ਟਿੱਬਾ, ਪੰਜਾਬੀ ਜਾਗਰਣ ਆਰਸੀਐਫ /ਡਡਵਿੰਡੀ : ਰੇਲ ਕੋਚ ਫੈਕਟਰੀ ਕਪੂਰਥਲਾ (ਆਰਸੀਐੱਫ) ਵਿਖੇ ਪਹੁੰਚੇ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੁਨੀਲ ਕੁਮਾਰ ਦਾ ਓਬੀਸੀ ਰੇਲਵੇ ਕਰਮਚਾਰੀ ਸੰਗਠਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਠਨ ਦੇ ਅਹੁਦੇਦਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਏਜੰਡਾ ਪੱਤਰ ਸੌਂਪਿਆ ਤੇ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸੰਗਠਨ ਵੱਲੋਂ ਮੁੱਖ ਤੌਰ ’ਤੇ ਵਾਧੂ ਕੰਮ ਦੇ ਬੋਝ ਦੇ ਮੁਕਾਬਲੇ ਘਟ ਰਹੇ ਇੰਸੈਂਟਿਵ ਵਿੱਚ ਰਾਹਤ ਦੇਣ, ਆਰਸੀਐੱਫ ਵਿੱਚ ਨਵੀਂ ਭਰਤੀ ਕਰਨ ਤੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਸਟਾਫ਼ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਅਕਾਲ ਤਖ਼ਤ ਐਕਸਪ੍ਰੈਸ ਨੂੰ ਹਫ਼ਤਾਵਾਰੀ ਦੀ ਬਜਾਏ ਰੋਜ਼ਾਨਾ ਚਲਾਉਣ ਤੇ ਜਲੰਧਰ-ਦਿੱਲੀ ਇੰਟਰਸਿਟੀ ਰੇਲਗੱਡੀ ਨੂੰ ਲੋਹੀਆਂ ਖ਼ਾਸ ਰੂਟ ਰਾਹੀਂ ਚਲਾਉਣ ਦੀ ਮੰਗ ਵੀ ਐਡੀਸ਼ਨਲ ਮੈਂਬਰ ਦੇ ਸਾਹਮਣੇ ਰੱਖੀ ਗਈ। ਇਸ ਮੌਕੇ ਐਡੀਸ਼ਨਲ ਮੈਂਬਰ ਸੁਨੀਲ ਕੁਮਾਰ ਨੇ ਸੰਗਠਨ ਵੱਲੋਂ ਰੱਖੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਰੇਲਵੇ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤੇ ਯੋਗ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਆਰਸੀਐੱਫ ਦੇ ਜਨਰਲ ਮੈਨੇਜਰ ਅਜੇ ਨੰਦਨ, ਪੀਸੀਐੱਮਈ ਰਵੀ ਕੁਮਾਰ, ਪੀਸੀਪੀਓ ਰਮੇਸ਼ ਕੁਮਾਰ ਜੈਨ, ਪੀਸੀਈਈ ਬਲਦੇਵ ਰਾਜ, ਪੀਸੀਐੱਮਐੱਮ ਸੰਜੇ ਅਗਰਵਾਲ ਤੇ ਜਨਰਲ ਮੈਨੇਜਰ ਦੇ ਸਕੱਤਰ ਗੁਰਵਿੰਦਰ ਸਿੰਘ ਸਮੇਤ ਕਈ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਓਬੀਸੀ ਰੇਲਵੇ ਕਰਮਚਾਰੀ ਸੰਗਠਨ ਵੱਲੋਂ ਪ੍ਰਧਾਨ ਅਰਵਿੰਦ ਪ੍ਰਸਾਦ, ਕਾਰਜਕਾਰੀ ਪ੍ਰਧਾਨ ਭੁਪਿੰਦਰ, ਕੈਸ਼ੀਅਰ ਅਜੀਤ ਕੁਮਾਰ, ਸੁਮਨ ਕੁਮਾਰ, ਦਿਨੇਸ਼, ਸੰਜੀਵ ਕੁਮਾਰ, ਰਾਜਕੁਮਾਰ ਪ੍ਰਜਾਪਤੀ, ਰਾਜਿੰਦਰ ਕੁਮਾਰ, ਦੀਪਕ ਕੁਮਾਰ, ਆਨੰਦ ਰਾਜ ਤੇ ਅਭਿਨਵ ਆਦਿ ਵੀ ਹਾਜ਼ਰ ਰਹੇ।