ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਕੀਤਾ ਨਿੱਘਾ ਸਵਾਗਤ ਬੇਗਮਪੁਰੇ ਦਾ ਸੰਕਲਪ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਦੁਸਾਂਝ ਕਲਾਂ ਵਿਖੇ ਕੀਤਾ ਨਿੱਘਾ ਸਵਾਗਤ
Publish Date: Fri, 21 Aug 2026 08:55 PM (IST)
Updated Date: Fri, 21 Aug 2026 08:57 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਦਿੱਲੀ ਤੋਂ ਧੁਲੇਤਾ, ਫ਼ਿਲੌਰ ਤੱਕ ਕੱਢੀ ਜਾ ਰਹੀ ‘ਪਰਾਧੀਨਤਾ ਦਾ ਅੰਤ, ਬੇਗਮਪੁਰੇ ਦਾ ਸੰਕਲਪ’ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਪਿੰਡ ਦੁਸਾਂਝ ਕਲਾਂ ਵਿਖੇ ਪਹੁੰਚਣ ’ਤੇ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਇਹ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਜਨ ਸਮਰਥਨ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਬੇਗਮਪੁਰੇ ਦਾ ਸੰਕਲਪ ਸਮਾਜਿਕ ਬਰਾਬਰੀ, ਮਨੁੱਖੀ ਸਨਮਾਨ ਤੇ ਹਰ ਤਰ੍ਹਾਂ ਦੀ ਗੁਲਾਮੀ ਤੇ ਵਿਤਕਰੇ ਤੋਂ ਮੁਕਤ ਸਮਾਜ ਦੀ ਸਥਾਪਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਤੇ ਸਮਾਜਿਕ ਏਕਤਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਗਾਇਕ ਬਲਵਿੰਦਰ ਬਿੱਟੂ, ਰੂਪ ਲਾਲ ਧੀਰ, ਮੀਨਾ ਮਾਲਵਾ, ਚੇਅਰਮੈਨ ਸੰਦੀਪ ਕੌਰ, ਤੀਰਥ ਰਾਜਪੁਰਾ ਜੋਨ ਇੰਚਾਰਜ ਪੰਜਾਬ, ਮਹਿੰਦਰ ਪਾਲ ਤੇਹਿਗ, ਅਨੀਤਾ ਪੋਲ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਬਿੱਟੂ, ਖੁਸ਼ੀ ਰਾਮ, ਮੱਖਣ ਫਲਪੋਤਾ ਬਲਾਕ ਸੰਮਤੀ ਮੈਂਬਰ, ਡਾ. ਮੋਹਣ ਲਾਲ ਇੰਦਣਾ, ਰਾਮ ਸਰੂਪ ਚੰਬਾ, ਗੁਰਮੇਲ ਰਾਮ ਅਨੀਹਰ, ਜੀਵਨ ਸਿੰਘ ਅਨੀਹਰ, ਮੱਖਣ ਕੋਟਲੀ, ਪੰਮੀ ਰੁੜਕਾ ਖੁਰਦ, ਹਰਮੇਸ਼ ਲਾਲ ਵਿਰਦੀ, ਪ੍ਰਵੀਨ ਬੰਗਾ, ਕੁਲਵਿੰਦਰ ਕਿੰਦਾ, ਸੋਨੂੰ ਬੱਗਾ, ਸ਼ਾਦੀ ਰਾਮ, ਹਰਪ੍ਰੀਤ ਸਿੰਘ ਕਾਕਾ, ਹਰਬਲਾਸ ਚੰਦੜ੍ਹ, ਗਗਨਦੀਪ, ਬਲਵੀਰ ਰਾਮ, ਵਿਨੋਦ ਦੁਸਾਂਝ, ਜਸਪਾਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਇਲਾਕਾ ਵਾਸੀ ਹਾਜ਼ਰ ਸਨ।