ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਮਕਾਨ ਬਣਾਉਣ ਦੀਆਂ ਸੇਵਾਵਾਂ ਜਾਰੀ : ਭੰਡਾਲ
ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਮਕਾਨ ਬਣਾਉਣ ਦੀਆਂ ਸੇਵਾਵਾਂ ਜਾਰੀ - ਭੰਡਾਲ
Publish Date: Fri, 20 Feb 2026 08:36 PM (IST)
Updated Date: Fri, 20 Feb 2026 08:39 PM (IST)

ਜਲਦ ਹੀ ਗ੍ਰੰਥੀ ਸਿੰਘਾਂ ਦੇ ਮਕਾਨਾਂ ਨੂੰ ਬਣਾਉਣ ਦੀਆਂ ਸੇਵਾਵਾਂ ਕੀਤੀਆਂ ਜਾਣਗੀਆਂ ਸ਼ੁਰੂ : ਸੁਖਦੇਵ ਸਿੰਘ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ‘ਤੁਹਾਡਾ ਆਪਣਾ ਕੈਂਪ’ ਨਾਂ ਹੇਠ ਜਿਥੇ 21 ਦੇ ਕਰੀਬ ਕੈਂਪ ਕਲਾਨੌਰ ਤੋਂ ਲੈ ਫਿਰੋਜ਼ਪੁਰ, ਫਾਜ਼ਿਲਕਾ ਤੱਕ ਚਲਾ ਕੇ ਜਿਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਲੋੜਵੰਦਾਂ ਕੋਲ ਲੋੜੀਂਦੀਆਂ ਵਸਤਾਂ ਪਹੁੰਚਾਈਆਂ, ਉਥੇ ਹੀ ਹੜ੍ਹਾਂ ਉਪਰੰਤ ਵੀ ਲਗਾਤਾਰ ਜ਼ਮੀਨਾਂ ਪੱਧਰੀਆਂ ਕਰਨ ਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਸੇਵਾਵਾਂ ਜਾਰੀ ਹਨ। ਇਸੇ ਹੀ ਲੜੀ ਤਹਿਤ ਮੰਡ ਖੇਤਰ ਦੇ ਪਿੰਡ ਕਿਸਨ ਸਿੰਘ ਵਾਲਾ ਵਿਖੇ ਹੜ੍ਹਾਂ ਤੇ ਭਾਰੀ ਬਾਰਿਸ਼ ਕਾਰਨ ਡਿੱਗੇ ਬਜ਼ੁਰਗ ਮਾਤਾ ਦਲੀਪ ਕੌਰ ਦਾ ਮਕਾਨ ਸ਼ਹਿਰ ਬਰੇਸੀਆ ਪਿੰਡ ਕਿਆਰੀ ਇਟਲੀ ਦੀ ਸੰਗਤ ਤੇ ਪਿੰਡ ਖੀਰਾਂਵਾਲੀ ਦੀ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿੱਤੇ ਗਏ। ਅੱਜ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਲੈਂਟਰ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਆਗੂ ਗੁਰਦੀਪ ਸਿੰਘ ਭੰਡਾਲ ਨੇ ਮੌਕੇ ’ਤੇ ਪਹੁੰਚ ਕੇ ਮਾਤਾ ਦਲੀਪ ਕੌਰ ਨੂੰ ਨਵੇਂ ਬਣ ਰਹੇ ਮਕਾਨ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਾਕ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਨੇ ਕਿਹਾ ਕਿ ਜਲਦ ਹੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਜ਼ੀਰ ਲੋੜਵੰਦ ਗ੍ਰੰਥੀ ਸਿੰਘਾਂ ਦੇ ਮਕਾਨ ਬਣਾਉਣ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਸਮੇਂ ਪਿੰਡ ਵਾਸੀਆਂ ਨੇ ਗੁਰਦੀਪ ਸਿੰਘ ਭੰਡਾਲ, ਸੁਖਦੇਵ ਸਿੰਘ ਖੀਰਾਂਵਾਲੀ ਤੇ ਟੀਮ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ।