- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀ ਤੁਸੀਂ ਵੀ ਆਏ ਹੋ ਕਦੇ ਚਹੇੜੂ ਦੇ ‘ਰਜਵਾੜਾ ਹੋਟਲ’?

ਹਰੀਸ਼ ਭੰਡਾਰੀ ਪੰਜਾਬੀ ਜਾਗਰਣ
ਫਗਵਾੜਾ : ਚਹੇੜੂ ਦੇ ਨੈਸ਼ਨਲ ਹਾਈਵੇ ’ਤੇ ਹਵੇਲੀ ਪੁਲ ਲਾਗੇ ਸਥਿਤ ‘ਰਜਵਾੜਾ ਹੋਟਲ’ ਅੱਜਕੱਲ੍ਹ ਆਪਣੀ ਖੂਬਸੂਰਤ ਦਿੱਖ ਤੇ ਆਲੇ-ਦੁਆਲੇ ਦੇ ਮਨਮੋਹਕ ਮਾਹੌਲ ਕਾਰਨ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਹੋਟਲ ਦੇ ਆਲੇ-ਦੁਆਲੇ ਤਿਆਰ ਕੀਤੀਆਂ ਗਈਆਂ ਖੂਬਸੂਰਤ ਲੋਕੇਸ਼ਨਾਂ ਨੂੰ ਦੇਖ ਕੇ ਇੱਥੇ ਆਉਣ ਵਾਲੇ ਲੋਕਾਂ ਨੂੰ ਕੁਝ ਪਲਾਂ ਲਈ ਅਜਿਹਾ ਅਹਿਸਾਸ ਹੁੰਦਾ ਹੈ ਜਿਵੇਂ ਉਹ ਪੰਜਾਬ ਵਿੱਚ ਨਹੀਂ, ਸਗੋਂ ਹਿਮਾਚਲ ਦੀਆਂ ਵਾਦੀਆਂ ਵਿੱਚ ਆ ਪਹੁੰਚੇ ਹੋਣ। ਹਰੇ-ਭਰੇ ਮਾਹੌਲ, ਪਹਾੜੀ ਅੰਦਾਜ਼ ਦੀ ਸਜਾਵਟ ਤੇ ਤਸਵੀਰਾਂ ਖਿੱਚਣ ਲਈ ਬਣਾਏ ਗਏ ਖੂਬਸੂਰਤ ਕੋਨੇ ਇਸ ਥਾਂ ਦੀ ਖਾਸੀਅਤ ਹਨ। ਇੱਥੇ ਪਹੁੰਚ ਕੇ ਲੋਕ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਤਸਵੀਰਾਂ ਖਿੱਚਵਾਉਣ ਦੇ ਨਾਲ-ਨਾਲ ਕੁਝ ਸਮਾਂ ਕੁਦਰਤੀ ਮਾਹੌਲ ਦਾ ਆਨੰਦ ਵੀ ਮਾਣਦੇ ਹਨ।
ਹੋਟਲ ਦੇ ਆਲੇ-ਦੁਆਲੇ ਦੀ ਸਜਾਵਟ ਖਾਸ ਤੌਰ ’ਤੇ ਇਸ ਢੰਗ ਨਾਲ ਕੀਤੀ ਗਈ ਹੈ ਕਿ ਇੱਥੇ ਆਉਣ ਵਾਲੇ ਮਹਿਮਾਨਾਂ ਨੂੰ ਇੱਕ ਵੱਖਰੀ ਕਿਸਮ ਦਾ ਮਾਹੌਲ ਮਹਿਸੂਸ ਹੋਵੇ। ਇਹੀ ਕਾਰਨ ਹੈ ਕਿ ਇੱਥੇ ਆਉਣ ਵਾਲੇ ਕਈ ਲੋਕ ਪਹਿਲੀ ਨਜ਼ਰ ਵਿੱਚ ਲੋਕੇਸ਼ਨਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ।
ਫੋਟੋ ਖਿੱਚਣ ਦੇ ਸ਼ੌਕੀਨਾਂ ਲਈ ਖਾਸ ਥਾਂ
ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਲੋਕ ਕਿਸੇ ਵੀ ਖੂਬਸੂਰਤ ਥਾਂ ’ਤੇ ਪਹੁੰਚ ਕੇ ਆਪਣੀਆਂ ਯਾਦਗਾਰ ਤਸਵੀਰਾਂ ਕੈਮਰੇ ਵਿੱਚ ਕੈਦ ਕਰਨਾ ਪਸੰਦ ਕਰਦੇ ਹਨ। ਰਜਵਾੜਾ ਹੋਟਲ ਦੀਆਂ ਖੂਬਸੂਰਤ ਲੋਕੇਸ਼ਨਾਂ ਵੀ ਅਜਿਹੇ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ। ਪਰਿਵਾਰਕ ਸਮਾਗਮ ਹੋਵੇ, ਦੋਸਤਾਂ ਨਾਲ ਮਿਲਣੀ ਹੋਵੇ ਜਾਂ ਸਿਰਫ਼ ਘੁੰਮਣ-ਫਿਰਨ ਦਾ ਪ੍ਰੋਗਰਾਮ, ਇੱਥੋਂ ਦੀਆਂ ਵੱਖ-ਵੱਖ ਲੋਕੇਸ਼ਨਾਂ ਤਸਵੀਰਾਂ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ।
ਚਹੇੜੂ ਇਲਾਕੇ ਵਿੱਚ ਨੈਸ਼ਨਲ ਹਾਈਵੇ ਨਾਲ ਲੱਗਦੀ ਸਥਿਤੀ ਕਾਰਨ ਰਜਵਾੜਾ ਹੋਟਲ ਸਥਾਨਕ ਲੋਕਾਂ ਦੇ ਨਾਲ-ਨਾਲ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਵੀ ਆਸਾਨੀ ਨਾਲ ਪਹੁੰਚਯੋਗ ਹੈ। ਜੇਕਰ ਤੁਸੀਂ ਵੀ ਕਦੇ ਚਹੇੜੂ ਦੇ ਰਜਵਾੜਾ ਹੋਟਲ ਨਹੀਂ ਗਏ ਤਾਂ ਇੱਕ ਵਾਰ ਇੱਥੋਂ ਦੀਆਂ ਲੋਕੇਸ਼ਨਾਂ ਜ਼ਰੂਰ ਦੇਖੋ। ਹੋ ਸਕਦਾ ਹੈ ਕਿ ਕੁਝ ਪਲਾਂ ਲਈ ਤੁਹਾਨੂੰ ਵੀ ਲੱਗੇ ‘ਇਹ ਚਹੇੜੂ ਹੈ ਜਾਂ ਹਿਮਾਚਲ ਦੀ ਕੋਈ ਖੂਬਸੂਰਤ ਵਾਦੀ?