ਵਰਿੰਦਰ ਭਾਟੀਆ ਨੇ ਭੁਲੱਥ ਦੇ ਤਹਿਸੀਲਦਾਰ ਦਾ ਚਾਰਜ ਸੰਭਾਲਿਆ
ਵਰਿੰਦਰ ਭਾਟੀਆ ਨੇ ਬਤੌਰ ਤਹਿਸੀਲਦਾਰ ਭੁਲੱਥ ਚਾਰਜ ਸੰਭਾਲਿਆ
Publish Date: Tue, 24 Mar 2026 07:36 PM (IST)
Updated Date: Tue, 24 Mar 2026 07:37 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲਿਆਂ ਦੇ ਤਹਿਤ ਵਰਿੰਦਰ ਭਾਟੀਆ ਵੱਲੋਂ ਬਤੌਰ ਤਹਿਸੀਲਦਾਰ ਭੁਲੱਥ ਵਜੋਂ ਚਾਰਜ ਸੰਭਾਲ ਲਿਆ ਗਿਆ ਹੈ ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਉਹ ਜਗਰਾਉਂ ਵਿਖੇ ਸੇਵਾ ਨਿਭਾ ਰਹੇ ਸਨ। ਚਾਰਜ ਸੰਭਾਲਣ ਉਪਰੰਤ ਉਨ੍ਹਾਂ ਨੇ ਦਫਤਰੀ ਅਮਲੇ ਨਾਲ ਮੀਟਿੰਗ ਕੀਤੀ ਤੇ ਦਫਤਰ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ ਤੇ ਕਿਸੇ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਵਰਗ ਤੱਕ ਪਹੁੰਚਾਇਆ ਜਾਵੇਗਾ ਤੇ ਬਿਨਾ ਰਿਸ਼ਵਤ ਦੇ ਪੂਰੀ ਪਾਰਦਰਸ਼ਤਾ ਨਾਲ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਕੋਈ ਕੰਮ ਹੋਵੇ ਤਾਂ ਉਹ ਦਫਤਰ ਆ ਕੇ ਬੇਝਿਜਕ ਮਿਲ ਸਕਦੇ ਹਨ ਤੇ ਕਾਨੂੰਨ ਅਨੁਸਾਰ ਬਿਨਾ ਕਿਸੇ ਭੇਦਭਾਵ ਦੇ ਉਨ੍ਹਾਂ ਦੇ ਕੰਮ ਨਿਪਟਾਏ ਜਾਣਗੇ। ਜ਼ਿਕਰਯੋਗ ਕਿ ਉਹ ਕਾਫੀ ਸਮਾਂ ਪਹਿਲਾਂ ਨਾਇਬ ਤਹਿਸੀਲਦਾਰ ਭੁਲੱਥ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।