ਕਪੂਰਥਲਾ ’ਚ ਹਲਕਾ ਇੰਚਾਰਜ ਬਦਲਣ ਲਈ ਇਕਜੁੱਟ ਹੋਏ ਟਕਸਾਲੀ ਅਕਾਲੀ ਆਗੂ ਪਾਰਟੀ ਹਾਈ ਕਮਾਂਡ ਕੋਲੋਂ ਹਲਕਾ ਇੰਚਾਰਜ ਬਦਲਾਉਣ ਲਈ ਹਲਕਾ ਕਪੂਰਥਲਾ ਦੇ ਟਕਸਾਲੀ ਅਕਾਲੀ ਆਗੂ ਹੋਏ ਇੱਕ ਮੰਚ ਉੱਤੇ ਇਕੱਠੇ
Publish Date: Sat, 10 Oct 2026 09:18 PM (IST)
Updated Date: Sat, 10 Oct 2026 09:20 PM (IST)
ਪਾਰਟੀ ਹਾਈ ਕਮਾਂਡ ਨੂੰ ਹਲਕਾ ਇੰਚਾਰਜ ਬਦਲਣ ਦੀ ਕੀਤੀ ਮੰਗ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਵਿਧਾਨ ਸਭਾ ਹਲਕਾ ਕਪੂਰਥਲਾ ਨਾਲ ਸੰਬੰਧਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਟਕਸਾਲੀ ਅਕਾਲੀ ਆਗੂਆਂ ਨੇ ਐੱਸਜੀਪੀਸੀ ਮੈਂਬਰ ਜਥੇਦਾਰ ਜਰਨੈਲ਼ ਸਿੰਘ ਡੋਗਰਾਂਵਾਲ, ਸਾਬਕਾ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ, ਦਵਿੰਦਰਬੀਰ ਸਿੰਘ ਚਾਹਲ, ਜਥੇ. ਦਵਿੰਦਰ ਸਿੰਘ ਢਪੱਈ, ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਜਥੇਦਾਰ ਹਰਜੀਤ ਸਿੰਘ ਵਾਲੀਆ, ਅਮਰਬੀਰ ਸਿੰਘ ਲਾਲੀ ਢੀਂਡਸਾ, ਨੰਬਰਦਾਰ ਜਰਨੈਲ ਸਿੰਘ ਬਾਜਵਾ, ਇੱਛਾ ਸਿੰਘ ਢੋਟ, ਕੁਲਵਿੰਦਰ ਸਿੰਘ ਠੇਕੇਦਾਰ, ਮਹਿੰਦਰ ਸਿੰਘ ਮਾਰਕਫੈੱਡ, ਸਤਨਾਮ ਸਿੰਘ ਜੱਲੋਵਾਲ ਤੇ ਸਾਬਕਾ ਯੂਥ ਅਕਾਲੀ ਦਲ ਮਨਵੀਰ ਸਿੰਘ ਵਡਾਲਾ ਆਦਿ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਟਕਸਾਲੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪਾਰਟੀ ਹਾਈ ਕਮਾਂਡ ਵੱਲੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਕਪੂਰਥਲਾ ਦਾ ਨਵਾਂ ਹਲਕਾ ਇੰਚਾਰਜ ਥਾਪਿਆ ਗਿਆ ਹੈ, ਨੂੰ ਲੈ ਕੇ ਟਕਸਾਲੀ ਅਕਾਲੀ ਆਗੂਆਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦਾ ਕਾਰਨ ਹਲਕਾ ਇੰਚਾਰਜ ਦੀਆਂ ਕਥਿਤ ਆਪਹੁਦਰੀਆਂ ਤੇ ਟਕਸਾਲੀ ਅਕਾਲੀ ਆਗੂਆਂ ਨੂੰ ਹਰ ਫਰੰਟ ਉੱਤੇ ਅੱਖੋਂ ਪਰੋਖੇ ਕਰਨਾ ਹੈ। ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਜਦੋਂ ਤੋਂ ਅਕਾਲੀ ਦਲ ਦਾ ਨਵਾਂ ਹਲਕਾ ਇੰਚਾਰਜ ਲੱਗਿਆ ਹੈ ਉਦੋਂ ਤੋਂ ਅਨੇਕਾਂ ਹੀ ਵੱਡੇ ਕੱਦਵਾਰ ਅਕਾਲੀ ਆਗੂ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਤੇ ਉਹ ਪਾਰਟੀ ਨਾਲ ਚਟਾਨ ਵਾਂਗੂ ਖੜੇ ਹਨ ਪਰ ਮੌਜੂਦਾ ਹਲਕਾ ਇੰਚਾਰਜ ਵੱਲੋਂ ਟਕਸਾਲੀ ਅਕਾਲੀ ਆਗੂਆਂ ਨਾਲ ਕਦੇ ਵੀ ਮਿਲਾਪੜਾ ਵਰਤਾਓ ਨਹੀਂ ਕੀਤਾ ਗਿਆ, ਸਗੋਂ ਮਿਹਨਤੀ ਤੇ ਪਾਰਟੀ ਪ੍ਰਤੀ ਵਫਾਦਾਰ ਟਕਸਾਲੀ ਅਕਾਲੀਆਂ ਨੂੰ ਮੌਜੂਦਾ ਹਲਕਾ ਇੰਚਾਰਜ ਵੱਲੋਂ ਹਮੇਸ਼ਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਮੌਜੂਦਾ ਹਲਕਾ ਇੰਚਾਰਜ ਦੀ ਹੰਕਾਰੀ ਤੇ ਆਪਹੁਦਰੀ ਕਾਰਜ ਸ਼ੈਲੀ ਕਾਰਨ ਹਲਕੇ ਅੰਦਰ ਪਾਰਟੀ ਦਾ ਗਰਾਫ ਨਿਘਾਰ ਵੱਲ ਗਿਆ ਹੈ । ਪਾਰਟੀ ਦੇ ਟਕਸਾਲੀ ਅਕਾਲੀ ਆਗੂ ਤੇ ਮਿਹਨਤੀ ਵਰਕਰ ਨਿਰਾਸ਼ ਤੇ ਪਰੇਸ਼ਾਨ ਹਨ, ਇਸ ਲਈ ਹਲਕੇ ਦੇ ਵੱਡੀ ਗਿਣਤੀ ਵਿੱਚ ਟਕਸਾਲੀ ਅਕਾਲੀ ਆਗੂਆਂ ਦੀ ਮੰਗ ਹੈ ਕਿ ਪਾਰਟੀ ਹਾਈ ਕਮਾਂਡ ਮੌਕੇ ਦੀ ਨਜਾਕਤ ਨੂੰ ਵੇਖਦੇ ਹੋਏ ਤੇ ਆਗਾਮੀ ਵਿਧਾਨ ਸਭਾ ਚੋਣਾਂ 2027 ਵਿੱਚ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਲਈ ਜਿੱਥੇ ਹਲਕਾ ਕਪੂਰਥਲਾ ਦਾ ਮੌਜੂਦਾ ਇੰਚਾਰਜ ਬਦਲਿਆ ਜਾਵੇ, ਉਹਨਾਂ ਦੀ ਥਾਂ ਪਾਰਟੀ ਹਾਈ ਕਮਾਂਡ ਆਪਣੇ ਸਰਵੇਖਣ ਅਨੁਸਾਰ ਜਿਸ ਵੀ ਟਕਸਾਲੀ ਅਕਾਲੀ ਆਗੂ ਨੂੰ ਯੋਗ ਸਮਝੇ ਉਸ ਨੂੰ ਹਲਕਾ ਇੰਚਾਰਜ ਥਾਪਿਆ ਜਾਵੇ, ਤਾਂ ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹਲਕਾ ਕਪੂਰਥਲਾ ਤੋਂ ਇੱਕ ਮੰਚ ਉੱਤੇ ਇਕੱਠਾ ਕੀਤਾ ਜਾ ਸਕੇ। ਉਕਤ ਟਕਸਾਲੀ ਅਕਾਲੀ ਆਗੂਆਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਕਪੂਰਥਲਾ ਦੀਆਂ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਦੀਆਂ ਸਾਰੀਆਂ 50 ਸੀਟਾਂ ਉੱਤੇ ਵੀ ਮੌਜੂਦਾ ਹਲਕਾ ਇੰਚਾਰਜ ਅਕਾਲੀ ਦਲ ਦੇ ਉਮੀਦਵਾਰ ਖੜੇ ਨਹੀਂ ਕਰ ਸਕਿਆ ਤੇ ਹਲਕਾ ਇੰਚਾਰਜ ਵੱਲੋਂ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਆਪ ਹੁਦਰੇ ਮਨਮਾਨੇ ਢੰਗ ਨਾਲ ਅਕਾਲੀ ਦਲ ਵੱਲੋਂ ਖੜੇ ਕੀਤੇ 20 ਅਕਾਲੀ ਦਲ ਦੇ ਉਮੀਦਵਾਰਾਂ ਵਿੱਚੋਂ ਸਿਰਫ ਤਿੰਨ ਅਕਾਲੀ ਉਮੀਦਵਾਰ ਹੀ ਜਿੱਤ ਸਕੇ ਜੋ ਆਪਣੇ ਬਲਬੂਤੇ ਉੱਤੇ ਜਿੱਤੇ ਹਨ ਜਿਨ੍ਹਾਂ ਨੂੰ ਮੌਜੂਦਾ ਹਲਕਾ ਇੰਚਾਰਜ ਵੱਲੋਂ ਮੇਅਰ ਦੀ ਚੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਕੱਟੜ ਵਿਰੋਧੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਾ ਦਿੱਤਾ ਗਿਆ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਸੁਖਵਿੰਦਰ ਸਿੰਘ ਨਵਾਂ ਪਿੰਡ ਭੱਠੇ, ਲਹਿੰਬਰ ਸਿੰਘ ਸਾਬਕਾ ਜਿਲਾ ਪਰਿਸ਼ਦ ਮੈਂਬਰ, ਗੁਰਮੇਲ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਬਖਸ਼ੀਸ਼ ਸਿੰਘ ਰਾਣਾ ਧੰਮ, ਧਰਮਿੰਦਰ ਮਿੰਟਾ ਸਾਬਕਾ ਬਲਾਕ ਸੰਮਤੀ ਮੈਂਬਰ ਖੁਸਰੋਪੁਰ, ਰਵਿੰਦਰ ਪਾਲ ਸਿੰਘ ਮੈਕੀ ਸਾਬਕਾ ਸਰਪੰਚ, ਗੁਰਮੇਲ ਸਿੰਘ ਬੁਗਾ ਕੋਕਲਪੁਰ, ਨੰਬਰਦਾਰ ਜਸਵਿੰਦਰ ਸਿੰਘ ਲੱਖਣ ਖੁਰਦ, ਸੰਪੂਰਨ ਸਿੰਘ ਲਖਣ ਖੋਲੇ, ਮੰਗਲ ਸਿੰਘ, ਸੇਵਾ ਸਿੰਘ, ਬਲਵਿੰਦਰ ਸਿੰਘ ਵਿਲਾਕੋਠੀ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਗੁਰਨਾਮ ਸਿੰਘ ਟਿੱਕਾ ਸਾਬਕਾ ਬਲਾਕ ਸੰਮਤੀ ਮੈਂਬਰ, ਰੇਸ਼ਮ ਸਿੰਘ ਨਵਾਂ ਪਿੰਡ ਭੱਠੇ, ਰਾਜਾ ਸਿੰਘ ਨਵਾਂ ਪਿੰਡ ਭੱਠੇ, ਤਰਲੋਕ ਸਿੰਘ ਨਵਾਂ ਪਿੰਡ ਭੱਠੇ, ਇੰਜ. ਛੱਜਾ ਸਿੰਘ ਸਾਬਕਾ ਕੌਂਸਲਰ, ਗੁਰਦੇਵ ਸਿੰਘ ਨੰਬਰਦਾਰ ਭਗਤਪੁਰ, ਤਰਲੋਕ ਸਿੰਘ ਬ੍ਰਿੰਦਪੁਰ, ਗੁਰਜੀਤ ਸਿੰਘ ਸਾਬਕਾ ਸਰਪੰਚ, ਤਜਿੰਦਰ ਸਿੰਘ ਬਿੱਲੂ, ਸਵਰਨ ਸਿੰਘ ਨਵਾਂ ਪਿੰਡ ਭੱਠੇ, ਗੁਰਨਾਮ ਸਿੰਘ ਕਾਦੂਪੁਰ, ਮੇਜਰ ਸਿੰਘ ਨੱਥੂ ਚਾਹਲ ਅਤੇ ਭਜਨ ਸਿੰਘ ਭੱਜੀ ਮਹਿਤਾਬਗੜ੍ਹ ਕਸ਼ਮੀਰ ਸਿੰਘ ਸੁੰਦਰ ਨਗਰ ਦਵਿੰਦਰ ਸਿੰਘ ਬੱਬੂ ਤੇ ਇਕਬਾਲ ਸਿੰਘ, ਸੰਪੂਰਨ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ ਢਪਈ ਆਦਿ ਨੇ ਮੀਟਿੰਗ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਹੋਇਆ ਐਲਾਨ ਕੀਤਾ ਕਿ ਜੇ ਪਾਰਟੀ ਹਾਈ ਕਮਾਂਡ ਨੇ ਅਕਾਲੀ ਦਲ ਕਪੂਰਥਲਾ ਦਾ ਹਲਕਾ ਇੰਚਾਰਜ ਨਾ ਬਦਲਿਆ ਤਾਂ ਮਜਬੂਰਨ ਉਨ੍ਹਾਂ ਨੂੰ ਕੋਈ ਵੱਡਾ ਫੈਸਲਾ ਵੀ ਲੈਣਾ ਪੈ ਸਕਦਾ ਹੈ।