ਸਰਕਾਰੀ ਕਾਲਜ ’ਚ ਸਾਹਿਤਕ ਮੁਕਾਬਲੇ ਕਰਵਾਏ
ਸਰਕਾਰੀ ਕਾਲਜ ਵਿਖੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕਰਵਾਇਆ
Publish Date: Thu, 03 Sep 2026 07:22 PM (IST)
Updated Date: Thu, 03 Sep 2026 07:25 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਡਾਕਟਰ ਜਸਮੀਤ ਸੇਠੀ ਦੀ ਅਗਵਾਈ ਵਿੱਚ ਅੰਗਰੇਜ਼ੀ ਵਿਭਾਗ ਵੱਲੋਂ ਵੱਖ-ਵੱਖ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਵਿਦਿਆਰਥੀਆਂ ਦੇ ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ ਦੇ ਨਾਲ ਕਵਿਤਾ, ਲੇਖ ਤੇ ਕਹਾਣੀ ਲਿਖਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 30 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਕਵਿਤਾ ਉਚਾਰਨ ਮੁਕਾਬਲੇ ਵਿੱਚ ਹਰਦੀਪ ਕੌਰ ਬੀਏ ਭਾਗ ਤੀਜਾ, ਜਵਾਲਾ ਰਾਮ ਬੀਏ ਭਾਗ ਪਹਿਲਾ ਤੇ ਕੇਸ਼ਵ ਬੀਏ ਭਾਗ ਤੀਜਾ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਕਿਰਨਾ ਬੀਕਾਮ ਭਾਗ ਪਹਿਲਾ, ਹਰਲੀਨ ਕੌਰ ਬੀਕਾਮ ਭਾਗ ਦੂਜਾ ਤੇ ਮਨਜੋਤ ਕੌਰ ਬੀਕਾਮ ਭਾਗ ਦੂਜਾ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਿਭਾਗ ਦੇ ਮੁਖੀ ਪ੍ਰੋਫੈਸਰ ਮਨਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਲਿਕਾ ਮੰਡ ਨੇ ਨਿਭਾਈ। ਇਸ ਮੌਕੇ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਮਨਜੀਤ ਸਿੰਘ, ਪ੍ਰੋ. ਦੀਕਸ਼ਾ ਸਮਰਾ, ਪ੍ਰੋ. ਪ੍ਰੀਤੀ, ਪ੍ਰੋ. ਦਿਲਦਾਰ ਸਿੰਘ ਪ੍ਰੋ. ਸੰਦੀਪ ਸਿੰਘ, ਪ੍ਰੋ. ਜੋਤੀ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।