ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ
ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ
Publish Date: Fri, 13 Feb 2026 10:01 PM (IST)
Updated Date: Fri, 13 Feb 2026 10:03 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਸਬੰਧੀ ਸਮਾਗਮਾਂ ਦੀ ਲੜੀ ਦੌਰਾਨ ਅੱਜ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਸਕਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਾਹਿਤਿਕ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ, ਜਿਨ੍ਹਾਂ ਕਾਰਨ ਬੱਚਿਆਂ ਦੇ ਮਨਾਂ ਅੰਦਰ ਪੰਜਾਬੀ ਮਾਂ ਬੋਲੀ ਲਈ ਪਿਆਰ ਪੈਦਾ ਹੁੰਦਾ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਹੈਪੀ ਕੁਮਾਰ ਨੇ ਦੱਸਿਆ ਕਿ ਕਾਲਜ ਦਾ ਪੰਜਾਬੀ ਵਿਭਾਗ ਹਰ ਸਾਲ ਮਾਂ ਬੋਲੀ ਦਿਵਸ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਬੱਚਿਆਂ ਦੇ ਕਵਿਤਾ, ਕਹਾਣੀ, ਨਿਬੰਧ ਲੇਖਣ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਅੱਜ ਵਿਦਿਆਰਥੀਆਂ ਦੇ ਮੰਚ ਪੇਸ਼ਕਾਰੀ ਨਾਲ ਸਬੰਧਤ ਭਾਸ਼ਣ, ਕਵਿਤਾ ਉਚਾਰਨ ਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬੀ ਸਾਹਿਤ ਸਭਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਭਾਸ਼ਣ ਮੁਕਾਬਲੇ ਵਿਚ ਸੁਮਨਦੀਪ ਕੌਰ ਨੇ ਪਹਿਲਾ, ਖੁਸ਼ੀ ਕੁਮਾਰੀ ਨੇ ਦੂਜਾ ਤੇ ਕਮਲਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਵਿਚ ਹਰਦੀਪ ਕੌਰ ਨੇ ਪਹਿਲਾਂ, ਸਰਬਜੀਤ ਕੌਰ ਨੇ ਦੂਜਾ ਤੇ ਲੀਜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿਚ ਬਾਨੀ ਨੇ ਪਹਿਲਾ, ਸਰਬਜੀਤ ਕੌਰ ਨੇ ਦੂਜਾ ਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਪ੍ਰੋ. ਗੀਤਾ ਰਾਣੀ, ਪ੍ਰੋ. ਜਸਪ੍ਰੀਤ ਕੌਰ ਨੇ ਨਿਭਾਈ ਜਦਕਿ ਮੰਚ ਸੰਚਾਲਨ ਪ੍ਰੋਫੈਸਰ ਜਗਜੀਤ ਨੇ ਕੀਤਾ ਤੇ ਅੰਤ ਵਿਚ ਪ੍ਰੋਫੈਸਰ ਦਲਜੀਤ ਕਲੇਰ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਪ੍ਰੋਫੈਸਰ ਸਨੇਹ ਸ਼ਰਮਾ, ਨਿਲਾਕਸੀ ਮਿਸਰ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਰੇਖਾ ਰਾਣੀ, ਪ੍ਰੋ. ਕੁਲਵਿੰਦਰ ਕੁਮਾਰ, ਪ੍ਰੋ. ਵਸੁੰਧਰਾ ਠਾਕੁਰ, ਪ੍ਰੋ. ਦਿਲਦਾਰ ਸਿੰਘ, ਪ੍ਰੋ. ਵਿਪਨ ਕੁਮਾਰ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਅੰਮ੍ਰਿਤ ਕੌਰ ਤੇ ਹੋਰ ਹਾਜ਼ਰ ਸਨ।