ਵਾਲਮੀਕਿ ਟਾਈਗਰ ਫੋਰਸ ਨੇ ਮੁਹੱਲਾ ਸੁੰਦਰ ਨਗਰ ਦੀਆਂ ਸਮੱਸਿਆਵਾਂ ਉਠਾਈਆਂ
ਵਾਲਮੀਕਿ ਟਾਇਗਰ ਫੋਰਸ ਵੱਲੋਂ ਮੁਹੱਲਾ ਸੁੰਦਰ ਨਗਰ ਵਾਸੀਆਂ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Publish Date: Sat, 14 Feb 2026 07:16 PM (IST)
Updated Date: Sat, 14 Feb 2026 07:18 PM (IST)

ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਪੰਜਾਬੀ ਜਾਗਰਣ ਪ੍ਰਤੀਨਿਧੀ, ਪੰਜਾਬੀ ਜਾਗਰਣ ਕਪੂਰਥਲਾ : ਵਾਲਮੀਕਿ ਟਾਈਗਰ ਫੋਰਸ ਵੱਲੋਂ ਮੁਹੱਲਾ ਸੁੰਦਰ ਨਗਰ ਵਾਸੀਆਂ ਦੀ ਮੰਗ ਨੂੰ ਲੈ ਕੇ ਆਪਣੇ ਸਾਥੀਆਂ ਤੇ ਮੁਹੱਲਾ ਵਾਸੀਆਂ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਪ੍ਰਧਾਨ ਰਕੇਸ਼ ਕੁਮਾਰ ਨਾਹਰ ਨੇ ਦੱਸਿਆ ਕਿ ਮਾਰਕਫੈੱਡ ਤੋਂ ਜੰਮੂ ਪੈਲੇਸ ਵਾਲੀ ਸੜਕ ਬਹੁਤ ਛੋਟੀ ਹੈ। ਇਸਦੇ ਨਾਲ ਸੜਕ ਵੀ ਚੌੜਾਈ ਵੀ ਘੱਟ ਹੈ, ਪਰ ਇਸ ਰਸਤੇ ’ਤੇ ਭਾਰੀ ਗੱਡੀਆਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ। ਇਸ ਇਲਾਕੇ ਵਿਚ ਮੁਹੱਲਾ ਰਾਇਕਾ, ਮਾਰਕਫੈੱਡ, ਅਰਫਵਾਲਾ, ਸਾਵਨ ਸਿੰਘ ਕਲੋਨੀ ਸੁੰਦਰ ਨਗਰ, ਮਹਿਤਾਬਗੜ੍ਹ, ਧੱਕਾ ਕਲੋਨੀ ਦੇ ਨਾਲ ਹੋਰ ਵੀ ਇਲਾਕੇ ਪੈਂਦੇ ਹਨ, ਜਿਸ ਕਰਕੇ ਇਥੇ ਬਹੁਤ ਜ਼ਿਆਦਾ ਆਬਾਦੀ ਹੈ ਤੇ ਆਵਾਜਾਈ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਤੋਂ ਰੋਜ਼ਾਨਾ ਆਉਣ-ਜਾਣ ਵਾਲੇ ਭਾਰੀ ਮਾਲ ਵਾਹਨਾਂ, ਲੋਡ ਟਿੱਪਰ ਤੇ ਟਰੱਕਾਂ ਕਾਰਨ ਆਏ ਦਿਨ ਭਿਆਨਕ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੱਡੀਆਂ ਹੋਰ ਰਸਤੇ ਵੱਲੋਂ ਜਾ ਸਕਦੀਆਂ ਸਨ, ਪਰ ਅਚਾਨਕ ਇਨ੍ਹਾਂ ਨੇ ਰਸਤਾ ਬਦਲ ਲਿਆ ਹੈ। ਰਕੇਸ਼ ਕੁਮਾਰ ਨਾਹਰ ਨੇ ਦੱਸਿਆਂ ਕਿ ਇਨ੍ਹਾਂ ਭਾਰੀ ਮਾਲ ਵਾਹਨਾਂ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਬੱਕਰਖਾਨਾ ਚੌਂਕ, ਮਾਰਕਫੈੱਡ ਚੌਂਕ ਵਿਚ ਗਾਰਡਰ ਲਗਾਏ ਜਾਣ ਤੇ ਰਸਤਾ ਬੰਦ ਕੀਤਾ ਜਾਵੇ, ਤਾਂ ਜੋ ਵੱਡੀਆਂ ਗੱਡੀਆਂ ਨਾ ਆ ਸਕਣ ਤੇ ਜੰਮੂ ਪੈਲੇਸ ਦੇ ਕੋਲ 5 ਫੁੱਟ ਛੋਟੇ ਗਾਰਡਰ ਲਗਾਏ ਜਾਣ, ਤਾਂ ਜੋ ਕਿਸੇ ਵੀ ਸਮੇਂ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਮੌਕੇ ਗੁਰਵਿੰਦਰ ਸਿੰਘ, ਅਮਰੀਕ ਸਿੰਘ, ਸ਼ਿਵ, ਹਰਮਾਨ ਸਹੋਤਾ, ਤਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਸੋਨੂੰ, ਵਰੁਣ, ਪਵਨ, ਟਵਿੰਕਲ, ਵਿਜੈ ਕੁਮਾਰ, ਬਲਜੀਤ ਸਿੰਘ, ਕਸ਼ਮੀਰ ਸਿੰਘ, ਭੁਪਿੰਦਰ ਸਿੰਘ, ਵਿਸ਼ਾਲ ਆਦਿ ਹਾਜ਼ਰ ਸਨ।