ਪੀਈ ਮੋਬਾਈਲ ਐਪ ਦੀ ਵਰਤੋਂ ਹਰੇਕ ਕਰਮਚਾਰੀ ਲਈ ਜ਼ਰੂਰੀ : ਜੌਲੀ/ਕੋਹਲੀ ਪੀ ਈ ਮੋਬਾਈਲ ਐਪ ਦੀ ਵਰਤੋਂ ਹਰੇਕ ਕਰਮਚਾਰੀ ਲਈ ਜਰੂਰੀ : ਜੌਲੀ/ਕੋਹਲੀ
Publish Date: Thu, 24 Sep 2026 07:06 PM (IST)
Updated Date: Thu, 24 Sep 2026 07:09 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਂਸਜ਼ ਅਫਸਰ ਕਪੂਰਥਲਾ ਆਕਾਸ਼ ਬਾਂਸਲ ਦੀ ਯੋਗ ਅਗਵਾਈ ਤੇ ਜ਼ਿਲ੍ਹਾ ਅੰਕੜਾ ਦਫਤਰ ਤੋਂ ਵਧੀਕ ਸੈਂਸਜ਼ ਅਫਸਰ ਜਗਪਾਲ ਸਿੰਘ ਦੀ ਦੇਖ-ਰੇਖ ਹੇਠ ਅਧਿਆਪਕਾਂ, ਕਰਮਚਾਰੀਆਂ, ਇਨੂਮੀਰੇਟਰ ਤੇ ਸੁਪਰਵਾਈਜ਼ਰ ਨੂੰ ਟਰੇਨਿੰਗ ਦੇਣ ਦੇ ਲਈ ਤਿਆਰ ਕੀਤੇ ਜਾ ਰਹੇ ਫੀਲਡ ਟ੍ਰੇਨਰ ਦੀ ਆਖਰੀ ਦਿਨ ਦੀ ਟ੍ਰੇਨਿੰਗ ਬੜੀ ਹੀ ਕਾਰਜ ਭਰਪੂਰ ਤਰੀਕੇ ਨਾਲ ਮੁਕੰਮਲ ਹੋਈ। ਟ੍ਰੇਨਿੰਗ ਦੇ ਆਖਰੀ ਦਿਨ ਜ਼ਿਲ੍ਹਾ ਮਾਸਟਰ ਟਰੇਨਰ ਰਜੇਸ਼ ਜੌਲੀ, ਦਵਿੰਦਰ ਸਿੰਘ ਵਾਲੀਆ, ਜ਼ੋਨਲ ਇੰਚਾਰਜ ਵਿਨੇ ਕੁਮਾਰ, ਕੁਆਰਡੀਨੇਟਰ ਵਿੱਕੀ ਕਟਾਰੀਆ ਤੇ ਕਪਿਲ ਕੁਮਾਰ ਵੱਲੋਂ ਫੀਲਡ ਟ੍ਰੇਨਰ ਨੂੰ ਵੱਖੋ-ਵੱਖ ਢੰਗ ਤੇ ਪ੍ਰਸ਼ਨ ਪੁੱਛਣ ਦੀ ਕਲਾ ਵਿੱਚ ਨਿਪੁੰਨ ਬਣਾਉਣ ਦੇ ਤਰੀਕਿਆਂ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਟ੍ਰੇਨਿੰਗ ਦੇ ਆਖਰੀ ਦਿਨ ਫੀਲਡ ਟਰੇਡਰ ਨੂੰ ਪੀਈ ਭਾਵ ਕਿ ਪਾਪੂਲੇਸ਼ਨ ਐਨੀਮੀਰੇਸ਼ਨ ਐਪ ਬਾਰੇ ਜੌਲੀ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਫੀਲਡ ਟ੍ਰੇਨਰ ਨੂੰ ਐਪ ਉੱਪਰ ਕੰਮ ਕਰਨ ਦਾ ਹੱਥੀਂ ਅਭਿਆਸ ਵੀ ਕਰਾਇਆ ਗਿਆ। ਜੌਲੀ ਨੇ ਕਿਹਾ ਕਿ ਡਿਊਟੀ ਕਰਨ ਵਾਲੇ ਹਰੇਕ ਅਧਿਆਪਕ ਤੇ ਕਰਮਚਾਰੀ ਨੂੰ ਇਸ ਐਪ ਉੱਪਰ ਹੱਥੀਂ ਕੰਮ ਕਰਕੇ ਸਿੱਖਣਾ ਚਾਹੀਦਾ ਹੈ ਤਾਂ ਹੀ ਫੀਲਡ ਵਰਕ ਦੌਰਾਨ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਆਏਗੀ। ਇਸ ਮੌਕੇ ਫੀਲਡ ਟ੍ਰੇਨਰ ਨੂੰ ਘਰਾਂ ਵਿੱਚ ਲਿਜਾ ਕੇ ਪੀਈ ਮੋਬਾਈਲ ਐਪ ਰਾਹੀਂ ਜਨਗਣਨਾ ਕਰਨ ਦਾ ਅਭਿਆਸ ਵੀ ਕਰਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ, ਰਜਦਰਾਜ ਭਾਟੀਆ, ਰਤਨੀਵ ਸਿੰਘ, ਕ੍ਰਿਸ਼ਨ ਕੁਮਾਰ, ਪੰਕਜ ਧੀਰ, ਸੁਖਮਿੰਦਰ ਸਿੰਘ ਬਾਜਵਾ, ਨਰੇਸ਼ ਕੋਹਲੀ ਮਾਸਟਰ ਟ੍ਰੇਨਰ, ਗੁਰਦੇਵ ਸਿੰਘ ਮਾਸਟਰ ਟ੍ਰੇਨਰ, ਸੁਰਜੀਤ ਸਿੰਘ ਮਾਸਟਰ ਟ੍ਰੇਨਰ, ਕਿਸ਼ਨ ਸਿੰਘ, ਜਬਰਜੰਗ ਸਿੰਘ, ਹਰੀ ਪਾਲ ਸਿੰਘ, ਰਮਨ ਵਾਲੀਆ, ਰਜਿੰਦਰ ਕੌਰ, ਨੀਰਜ ਸਹਿਗਲ, ਰੇਖਾ ਸ਼ਰਮਾ ਆਦਿ ਫੀਲਡ ਟ੍ਰੇਨਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।