ਸੋਧ ਫਾਈਲ :
ਸੋਧ ਫਾਈਲ : ਕ੍ਰਿਸ਼ਨ ਕੁਮਾਰ ਟੰਡਨ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਅਕਾਲੀ ਦਲ ਕਪੂਰਥਲਾ ਦਾ ਮੀਡੀਆ ਇੰਚਾਰਜ ਥਾਪਿਆ
Publish Date: Tue, 13 Oct 2026 10:20 PM (IST)
Updated Date: Tue, 13 Oct 2026 10:23 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਟਕਸਾਲੀ ਅਕਾਲੀ ਆਗੂਆਂ ਨੇ ਪਿੰਡਾਂ ਤੇ ਸ਼ਹਿਰੀ ਖੇਤਰਾਂ ਦੇ ਟਕਸਾਲੀ ਅਕਾਲੀ ਆਗੂਆਂ ਦੀ ਹੋਈ ਇੱਕ ਪ੍ਰਭਾਵਸ਼ਾਲੀ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ ਕ੍ਰਿਸ਼ਨ ਕੁਮਾਰ ਟੰਡਨ ਨੂੰ ਅਕਾਲੀ ਦਲ ਕਪੂਰਥਲਾ ਦਾ ਮੀਡੀਆ ਇੰਚਾਰਜ ਥਾਪਿਆ ਹੈ। ਟਕਸਾਲੀ ਅਕਾਲੀ ਆਗੂਆਂ ਨੇ ਐੱਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਸਾਬਕਾ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ, ਦਵਿੰਦਰਬੀਰ ਸਿੰਘ ਚਾਹਲ, ਜਥੇ. ਦਵਿੰਦਰ ਸਿੰਘ ਢਪੱਈ, ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਜਥੇਦਾਰ ਹਰਜੀਤ ਸਿੰਘ ਵਾਲੀਆ, ਅਮਰਬੀਰ ਸਿੰਘ ਲਾਲੀ ਢੀਂਡਸਾ, ਨੰਬਰਦਾਰ ਜਰਨੈਲ ਸਿੰਘ, ਇੱਛਾ ਸਿੰਘ ਢੋਟ, ਕੁਲਵਿੰਦਰ ਸਿੰਘ ਠੇਕੇਦਾਰ, ਮਹਿੰਦਰ ਸਿੰਘ ਮਾਰਕਫੈਡ, ਸਤਨਾਮ ਸਿੰਘ ਜਲੋਵਾਲ ਤੇ ਸਾਬਕਾ ਯੂਥ ਅਕਾਲੀ ਦਲ ਪ੍ਰਧਾਨ ਮਨਵੀਰ ਸਿੰਘ ਵਡਾਲਾ ਆਦਿ ਨੇ ਸਾਂਝੇ ਤੌਰ ਉੱਤੇ ਸੀਨੀਅਰ ਅਕਾਲੀ ਆਗੂ ਕਿਸ਼ਨ ਕੁਮਾਰ ਟੰਡਨ ਨੂੰ ਅਕਾਲੀ ਦਲ ਦਾ ਮੀਡੀਆ ਇੰਚਾਰਜ ਥਾਪਿਆ। ਅਕਾਲੀ ਦਲ ਕਪੂਰਥਲਾ ਦੇ ਨਿਯੁਕਤ ਮੀਡੀਆ ਇੰਚਾਰਜ ਕ੍ਰਿਸ਼ਨ ਕੁਮਾਰ ਟੰਡਨ ਨੇ ਆਖਿਆ ਕਿ ਪਾਰਟੀ ਆਗੂਆਂ ਵੱਲੋਂ ਮੈਨੂੰ ਜੋ ਡਿਊਟੀ ਸੌਂਪੀ ਗਈ ਹੈ, ਨੂੰ ਮੈਂ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਵਾਂਗਾ।