ਯੂਨਿਟੀ ਆਫ਼ ਮੂਲਨਿਵਾਸੀ ਸਮਾਜ ਦਾ ਦੂਜਾ ਪੰਜਾਬ ਰਾਜ ਸੰਮੇਲਨ ਸੰਪੰਨ ਯੂਨਿਟੀ ਆਫ਼ ਮੂਲਨਿਵਾਸੀ ਸਮਾਜ ਦਾ ਦੂਜਾ ਪੰਜਾਬ ਰਾਜ ਸੰਮੇਲਨ ਸੰਪੰਨ
Publish Date: Sun, 20 Sep 2026 09:31 PM (IST)
Updated Date: Sun, 20 Sep 2026 09:32 PM (IST)
ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਯੂਨਿਟੀ ਆਫ਼ ਮੂਲਨਿਵਾਸੀ ਸਮਾਜ (ਰਜਿ.) ਵੱਲੋਂ ਈਵੀ ਰਾਮਾਸਾਮੀ ਪੇਰੀਆਰ ਜੀ ਦੀ 147ਵੀਂ ਜਯੰਤੀ ਨੂੰ ਸਮਰਪਿਤ ਦੂਜਾ ਪੰਜਾਬ ਰਾਜ ਸੰਮੇਲਨ ਅੱਜ ਵਰਕਰ ਕਲੱਬ, ਆਰਸੀਐੱਫ ਕਪੂਰਥਲਾ ਵਿਖੇ ਆਯੋਜਿਤ ਕੀਤਾ ਗਿਆ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਸਤਪਾਲ, ਚੇਅਰਮੈਨ ਇੰਡੀਅਨ ਮੈਡੀਕਲ ਪ੍ਰੋਫੈਸ਼ਨਲ ਐਸੋਸੀਏਸ਼ਨ ਨੇ ਨਿਭਾਈ। ਸੰਮੇਲਨ ਵਿੱਚ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਆਏ ਬੁਲਾਰਿਆਂ ਜਿਨ੍ਹਾਂ ਵਿੱਚ ਅਤਰਵੀਰ (ਪ੍ਰਧਾਨ, ਬਾਮਸੇਫ ਨਵੀਂ ਦਿੱਲੀ), ਬ੍ਰਹਮਪਾਲ ਸਿੰਘ (ਪ੍ਰਧਾਨ, ਬਾਮਸੇਫ ਪੰਜਾਬ), ਆਰਕੇ ਪਾਲ (ਸਾਬਕਾ ਓਬੀਸੀ ਸੀਈਸੀ ਮੈਂਬਰ), ਸੋਹਨ ਬੈਠਾ (ਵਰਕਿੰਗ ਪ੍ਰੈਸੀਡੈਂਟ, ਅਖਿਲ ਭਾਰਤੀ ਅਨੁਸੂਚਿਤ ਜਾਤੀ ਜਨਜਾਤੀ ਰੇਲਵੇ ਕਰਮਚਾਰੀ ਸੰਗਠਨ), ਗਿਆਨ ਚੰਦ ਬੈਂਸ, ਅਜੈ ਕੁਮਾਰ, ਤੇ ਹਰੀਸ਼ ਨੇ ਵੱਖ-ਵੱਖ ਸਮਾਜਿਕ ਨਿਆਂ, ਸਮਾਨਤਾ, ਸਿੱਖਿਆ, ਸੰਵਿਧਾਨਕ ਅਧਿਕਾਰਾਂ ਤੇ ਮੂਲਨਿਵਾਸੀ ਸਮਾਜ ਦੀ ਇੱਕਜੁਟਤਾ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਕਮਲਾ ਕਾਂਤ ਕੁਮਾਰ ਕਾਲੇ (ਰਾਸ਼ਟਰੀ ਪ੍ਰਧਾਨ, ਯੂਨਿਟੀ ਆਫ਼ ਮੂਲਨਿਵਾਸੀ ਸਮਾਜ) ਨੇ ਜਾਤੀਗਤ ਜਨਗਣਨਾ ਤੇ ਰਾਸ਼ਟਰੀ ਸਿੱਖਿਆ ਨੀਤੀ ਤੇ ਉੱਚ ਸਿੱਖਿਆ ਦੇ ਵਪਾਰੀਕਰਨ, ਪੇਪਰ ਲੀਕ ਤੇ ਨੌਜਵਾਨਾਂ ਦੇ ਭਵਿੱਖ ਤੱਥਾ ਦੇਸ਼ ਦੇ ਪੁਨਰ-ਨਿਰਮਾਣ ਵਿੱਚ ਵਿਦਿਆਰਥੀਆਂ, ਨੌਜਵਾਨਾਂ ਤੇ ਔਰਤਾਂ ਦੀ ਹਿੱਸੇਦਾਰੀ ਵਰਗੇ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਦੱਸਿਆ। ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਕਮਲਾਵਤੀ ਨੇ ਪੇਰੀਆਰ ਦੇ ਸਮਾਜਿਕ ਨਿਆਂ, ਸਮਾਨਤਾ, ਸਿੱਖਿਆ, ਸਵੈ-ਮਾਣ ਤੇ ਵਿਗਿਆਨਕ ਸੋਚ ਦੇ ਵਿਚਾਰਾਂ ਨੂੰ ਸਮਾਜ ਤੱਕ ਪਹੁੰਚਾਉਣ ਤੇ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕਤਾ ਵਧਾਉਣ ਤੇ ਜ਼ੋਰ ਦਿੱਤਾ। ਸੰਮੇਲਨ ਦੇ ਸਮਾਪਨ ਤੇ ਹਰਸ਼ਿਤ ਕੁਮਾਰ (ਪ੍ਰਚਾਰਕ, ਯੂਨਿਟੀ ਆਫ਼ ਮੂਲਨਿਵਾਸੀ ਸਮਾਜ) ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਸਮਾਜ ਦੀ ਇੱਕਜੁਟਤਾ, ਸਿੱਖਿਆ, ਸਮਾਜਿਕ ਜਾਗਰੂਕਤਾ ਤੇ ਸੰਵਿਧਾਨਕ ਅਧਿਕਾਰਾਂ ਲਈ ਨਿਰੰਤਰ ਕਾਰਜ ਕਰਨ ਦਾ ਸੱਦਾ ਦਿੱਤਾ। ਇਸ ਸੰਮੇਲਨ ਨੂੰ ਸਫ਼ਲ ਬਣਾਉਣ ਵਿੱਚ ਅਰਵਿੰਦ ਪ੍ਰਸਾਦ (ਪ੍ਰਧਾਨ, ਓਬੀਸੀ ਰੇਲਵੇ ਕਰਮਚਾਰੀ ਸੰਗਠਨ ਕਪੂਰਥਲਾ) ਦੀ ਪੂਰੀ ਟੀਮ ਅਜੀਤ ਕੁਮਾਰ (ਵਿੱਤ ਸਕੱਤਰ), ਭੂਪਿੰਦਰਾ (ਵਰਕਿੰਗ ਪ੍ਰੈਸੀਡੈਂਟ), ਸੰਜੀਵ ਕੁਮਾਰ (ਆਡੀਟਰ), ਸੁਮਨ ਕੁਮਾਰ (ਵਾਈਸ ਪ੍ਰੈਸੀਡੈਂਟ), ਪ੍ਰਮੋਦ ਕੁਮਾਰ (ਸੀਨੀਅਰ ਵਾਈਸ ਪ੍ਰੈਸੀਡੈਂਟ), ਸੰਜੈ ਯਾਦਵ, ਸੰਜੀਵ ਯਾਦਵ, ਦਿਨੇਸ਼ ਕੁਮਾਰ, ਆਨੰਦ ਰਾਜ, ਸ਼ਰਨਜੀਤ ਸਿੰਘ, ਰਾਜਕੁਮਾਰ ਪ੍ਰਜਾਪਤੀ ਆਦਿ ਨੇ ਸਹਿਯੋਗ ਦਿੱਤਾ।