ਕੇਂਦਰੀ ਮੰਤਰੀ ਚੌਹਾਨ ਪਵਿੱਤਰ ਵੇਈਂ ਨੂੰ ਹੋਏ ਨਤਮਸਤਕ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਵਿੱਤਰ ਵੇਈਂ ਨੂੰ ਹੋਏ ਨਤਮਸਤਕ
Publish Date: Wed, 25 Nov 2026 09:34 PM (IST)
Updated Date: Thu, 26 Nov 2026 04:11 AM (IST)
-ਕਾਰ ਸੇਵਾ ਤੋਂ ਬਾਅਦ ਸਾਫ਼ ਹੋਈ ਵੇਈਂ ਦੇ ਦਰਸ਼ਨ ਕਰਨ ਵਾਲੇ ਚੌਹਾਨ ਦੂਜੇ ਕੇਂਦਰੀ ਮੰਤਰੀ - ਨਰਮਦਾ ਯਾਤਰਾ ਦੌਰਾਨ ਚੌਹਾਨ ਨੇ ਸੰਤ ਸੀਚੇਵਾਲ ਵੱਲੋਂ ਵੇਈਂ ਸਾਫ ਕਰਨ ‘ਤੇ ਕੀਤੀ ਸੀ ਪ੍ਰਸੰਸ਼ਾ ਕੈਪਸ਼ਨ: 25ਕੇਪੀਟੀ33 ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਵਿੱਤਰ ਵੇਈਂ ਨੂੰ ਨਤਮਸਤਕ ਕਰਦੇ ਹੋਏ ਤੇ ਨਾਲ ਹੋਰ । ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੇ ਇਸ਼ਨਾਨਘਾਟ ‘ਤੇ ਆ ਕੇ ਜਿੱਥੇ ਨਿਰਮਲ ਜਲ ਦਾ ਚੂਲ੍ਹਾ ਭਰਿਆ ਉਥੇ ਪਵਿੱਤਰ ਵੇਈਂ ਨੂੰ ਨਤਮਸਤਕ ਵੀ ਹੋਏ।ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ।ਮੱਥਾ ਟੇਕਣ ਉਪਰੰਤ ਉਹ ਸਿੱਧੇ ਵੇਈਂ ਦੇ ਘਾਟ ‘ਤੇ ਗਏ। ਉਥੇ ਜਾ ਕੇ ਉਨ੍ਹਾਂ ਨੇ ਪਵਿੱਤਰ ਜਲ ਦਾ ਚੂਲ੍ਹਾ ਭਰਿਆ । ਕੇਂਦਰੀ ਮੰਤਰੀ ਨੇ ਵੇਈਂ ਦੇ ਜਲ ਦੇ ਛਿੱਟੇ ਆਪਣੇ ਸਰੀਰ ‘ਤੇ ਪਾਉਂਦਿਆ ਵੇਈਂ ਨੂੰ ਨਮਸ਼ਕਾਰ ਕੀਤਾ। ਸ਼੍ਰੀ ਚੌਹਾਨ ਦੂਜੇ ਕੇਂਦਰੀ ਮੰਤਰੀਂ ਹਨ,ਜਿੰਨ੍ਹਾਂ ਨੇ ਵੇਈਂ ਦੇ ਸਾਫ਼ ਹੋਣ ਤੋਂ ਬਾਅਦ ਵੇਈਂ ਦੇ ਦਰਸ਼ਨ ਕੀਤੇ ਹਨ।ਇਸ ਤੋਂ ਪਹਿਲਾ ਸਾਲ 2016 ਵਿੱਚ ਵੇਈਂ ਦੇ ਦਰਸ਼ਨ ਕਰਨ ਲਈ ਕੇਂਦਰੀ ਮੰਤਰੀ ਕੁਮਾਰੀ ਓਮਾ ਭਾਰਤੀ ਉਚੇਚੇ ਤੌਰ ‘ਤੇ ਸੁਲਤਾਨਪੁਰ ਲੋਧੀ ਪਧਾਰੇ ਸਨ। ਜ਼ਿਕਰਯੋਗ ਕਿ ਪਵਿੱਤਰ ਵੇਈਂ ਦੀ ਕਾਰ ਸੇਵਾ ਨੂੰ ਚੱਲਦਿਆ 25 ਸਾਲ ਦਾ ਲੰਮਾ ਅਰਸਾ ਬੀਤ ਗਿਆ ਹੈ।ਇਸ ਸਮੇਂ ਦੌਰਾਨ ਸੰਤ ਸੀਚੇਵਾਲ ਦੇ ਮਾਰਗ ਦਰਸ਼ਨ ਸਦਕਾ 165 ਕਿਲੋਮੀਟਰ ਲੰਮੀ ਨਦੀਂ ਮੁੜ ਤੋਂ ਸਾਫ਼ ਵੱਗਣ ਲੱਗ ਪਈ ਹੈ।ਇਸ ਵੇਈਂ ਦੀ ਕਾਰ ਸੇਵਾ ਦੇ ਚੱਲਦਿਆ ਹੀ ਇਸ ਦੀ ਚਰਚਾ ਕੌਮਾਂਤਰੀ ਟਾਈਮ ਮੈਗਜ਼ੀਨ ਵਿੱਚ ਕੀਤੀ ਗਈ ਸੀ। ਸਾਲ 2017 ਨੂੰ ਭਾਰਤ ਸਰਕਾਰ ਵੱਲੋਂ ਸੰਤ ਸੀਚੇਵਾਲ ਜੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।ਸੰਤ ਸੀਚੇਵਾਲ ਨੇ ਇਹ ਪਦਮਸ਼੍ਰੀ ਸੰਗਤਾਂ ਨੂੰ ਸਮਰਪਿਤ ਕੀਤਾ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੁੰਦੇ ਹੋਇਆ ਸ਼ਿਵਰਾਜ ਚੌਹਾਨ ਨੇ ਸੰਤ ਸੀਚੇਵਾਲ ਜੀ ਨੂੰ ਨਰਮਦਾ ਯਾਤਰਾ ਦੌਰਾਨ ਉਚੇਚੇ ਤੌਰ ‘ਤੇ ਸੱਦਿਆ ਸੀ। ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਦੋਂ ਸੰਤ ਸੀਚੇਵਾਲ ਨੂੰ ਸਟੇਟ ਗੈਸਟ ਬਣਾਇਆ ਸੀ।