ਪ੍ਰਸਿੱਧ ਮਸੀਹੀ ਸਿੰਗਰ ਸੁਭਾਸ਼ ਗਿੱਲ ਦਾ ਕੀਤਾ ਸਵਾਗਤ
ਯੂ.ਕੇ.ਨਿਵਾਸੀ ਪ੍ਰਸਿੱਧ ਮਸੀਹੀ ਸਿੰਗਰ ਸੁਭਾਸ਼ ਗਿੱਲ ਦਾ ਡਾ. ਸੈਮੁਅਲ ਵਲੋਂ ਸਵਾਗਤ
Publish Date: Fri, 09 Oct 2026 08:11 PM (IST)
Updated Date: Fri, 09 Oct 2026 08:14 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਸੀਹ ਸਭਾ ਦਾ ਆਯੋਜਨ ਸੀਐੱਨਆਈ ਚਰਚ ਤੇ ਮਸੀਹ ਭਲਾਈ ਵਿਕਾਸ ਬੋਰਡ ਜ਼ਿਲ੍ਹਾ ਜਲੰਧਰ ਦੇ ਚੇਅਰਮੈਨ ਸੈਮੂਏਲ ਸੈਮ ਭੱਟੀ ਦੀ ਅਗਵਾਈ ਹੇਠ ਬੂਟਾਂ ਪਿੰਡ ਵਿਖੇ ਕੀਤਾ ਗਿਆ। ਇਸ ਮੌਕੇ ਇੰਗਲੈਂਡ ਨਿਵਾਸੀ ਪ੍ਰਸਿੱਧ ਮਸੀਹੀ ਸਿੰਗਰ ਤੇ ਮਾਨਯੋਗ ਪਾਸਟਰ ਸੁਭਾਸ਼ ਗਿੱਲ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਤੇ ਉਨ੍ਹਾਂ ਨੇ ਖੁਦਾ ਦੇ ਕਲਾਮ ਤੇ ਮਸੀਹੀ ਭਜਨਾਂ ਦੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਕੀਤੀ ਤੇ ਕਲੀਸੀਆ ਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਆਤਮਿਕ ਬਰਕਤਾਂ, ਮਸੀਹ ਦੇ ਪ੍ਰੇਮ, ਦਇਆ, ਅਧੀਨਗੀ, ਇਨਸਾਫ ਤੇ ਅਨੰਦ ਵਿੱਚ ਬਣੇ ਰਹਿਣ ਦੀ ਬਾਈਬਲ ਬਾਣੀ ਵਿੱਚੋਂ ਤਾਲੀਮ ਦਿੱਤੀ। ਇਸ ਮੌਕੇ ਮਸੀਹ ਭਲਾਈ ਵਿਕਾਸ ਬੋਰਡ ਜ਼ਿਲ੍ਹਾ ਕਪੂਰਥਲਾ ਦੇ ਚੇਅਰਮੈਨ ਡਾ. ਸੈਮੂਅਲ ਮਸੀਹ, ਪਾਸਟਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਵਿਲੀਅਮ ਬਿੱਟੂ, ਦ ਕਿੰਗ ਚਰਚ ਕਪੂਰਥਲਾ ਦੇ ਜਨਰਲ ਸੈਕਟਰੀ ਕਸ਼ਮੀਰ ਗਿੱਲ, ਇਸਰਾਇਲ ਦਿਆਲਪੁਰ ਤੋਂ ਤੇ ਉਚੇਚੇ ਤੌਰ ’ਤੇ ਉੱਘੇ ਸਮਾਜ ਸੇਵਕ ਡਾ. ਐੱਚਐੱਸ ਬਾਵਾ ਚੇਅਰਮੈਨ ਅਜੀਤ ਨਗਰ ਵੈੱਲਫੇਅਰ ਸੁਸਾਇਟੀ ਕਪੂਰਥਲਾ ਨੇ ਖੁਦਾ ਦੇ ਦਾਸ ਪਾਸਟਰ ਸੁਭਾਸ਼ ਗਿੱਲ ਨੂੰ ਫੁੱਲਾਂ ਦਾ ਗੁਲਦਸਤਾ ਤੇ ਸ਼ਾਲ ਭੇਟ ਕਰਦੇ ਹੋਏ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ।