ਖਾਲਸਾ ਕਾਲਜ ’ਚ ਮਨਾਈ ਗਈ ਦੋ ਰੋਜ਼ਾ ਸਲਾਨਾ ਸਪੋਰਟਸ ਮੀਟ
ਖਾਲਸਾ ਕਾਲਜ ’ਚ ਮਨਾਈ ਗਈ ਦੋ ਰੋਜ਼ਾ ਸਲਾਨਾ ਸਪੋਰਟਸ ਮੀਟ
Publish Date: Sun, 22 Feb 2026 08:50 PM (IST)
Updated Date: Sun, 22 Feb 2026 08:51 PM (IST)

ਵੱਡੀ ਗਿਣਤੀ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਚ ਸਾਲਾਨਾ 2 ਦਿਨਾ ਐਥਲੇਟਿਕ ਮੀਟ 2025-26 ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋ. ਹਰਜਾਪ ਸਿੰਘ ਦੇਖ-ਰੇਖ ਹੇਠ ਬੇਮਿਸਾਲ ਉਤਸ਼ਾਹ, ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਆਯੋਜਿਤ ਕੀਤੀ ਗਈ। ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜੀ. ਸਵਰਨ ਸਿੰਘ ਦੀ ਰਹਿਨੁਮਾਈ ਤੇ ਉਨ੍ਹਾਂ ਦੀ ਸਮੁੱਚੀ ਅਗਵਾਈ ਸਦਕਾ ਇਹ ਸਮਾਗਮ ਯਾਦਗਾਰ ਬਣ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਬੀਰ ਕੌਰ ਵੱਲੋਂ ਮੁੱਖ ਮਹਿਮਾਨ ਇੰਜੀ. ਸਵਰਨ ਸਿੰਘ, ਗੁਰਪ੍ਰੀਤ ਕੌਰ ਮੈਂਬਰ ਐੱਸਜੀਪੀਸੀ ਕਾਲਜ ਦੇ ਡਾਇਰੈਕਟਰ ਇੰਜੀ. ਨਿਮਰਤਾ ਕੌਰ, ਇੰਜੀ. ਹਰਨਿਆਮਤ ਕੌਰ, ਬਲਜੀਤ ਸਿੰਘ ਬਾਜਵਾ, ਮੈਡਮ ਨਵਦੀਪ ਕੌਰ, ਨੰਦ ਸਿੰਘ ਬਿਧੀਪੁਰ, ਮਹਿੰਦਰ ਸਿੰਘ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਇਸ ਖੇਡ ਦਿਵਸ ਵਿਚ ਹੋਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਇਸ ਖੇਡ ਮੇਲੇ ਦੌਰਾਨ ਸੌ ਮੀਟਰ, ਦੋ ਸੌ ਮੀਟਰ ਦੌੜ, ਚਾਰ ਸੌ ਮੀਟਰ ਦੌੜ, ਲੈਮਨ-ਸਪੂਨ ਰੇਸ, ਸੈਕ ਰੇਸ, ਲੰਬੀ ਛਾਲ, ਸ਼ਾਟ ਪੁਟ (ਗੋਲਾ ਸੁੱਟਣਾ), ਜੈਵਲਿਨ ਥਰੋ ਤੇ ਰੱਸਾਕਸ਼ੀ ਵਰਗੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਲਗਭਗ ਸਾਰੇ ਮੁਕਾਬਲਿਆਂ ਵਿਚ ਬੀਏ (ਆਰਟਸ) ਵਿਭਾਗ ਨੇ ਸ਼ਾਨਦਾਰ ਦਬਦਬਾ ਬਣਾਇਆ। ਇਸ ਸਪੋਰਟਸ ਮੀਟ ਦੇ ਪਹਿਲੇ ਦਿਨ ਇਕ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਰਟਸ ਤੇ ਆਈਟੀ ਵਿਭਾਗ ਜੇਤੂ ਰਿਹਾ ਜਦਕਿ ਕਾਮਰਸ ਵਿਭਾਗ ਦੂਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਦੌੜ ਮੁਕਾਬਲਿਆਂ ਵਿਚ ਸੌ ਮੀਟਰ ਦੌੜ ਵਿਚ ਫੈਸ਼ਨ ਟੈਕਨੋਲੋਜੀ ਵਿਭਾਗ ਨੇ ਪਹਿਲਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਹੀ ਦੋ ਸੌ ਮੀਟਰ ਤੇ ਚਾਰ ਸੌ ਮੀਟਰ ਦੌੜ ਵਿਚ ਆਈਟੀ ਵਿਭਾਗ ਨੇ ਪਹਿਲਾ ਤੇ ਆਰਟਸ ਵਿਭਾਗ ਨੇ ਦੂਜਾ ਤੇ ਤੀਜਾ ਦੋਨੋਂ ਸਥਾਨਾਂ ’ਤੇ ਕਬਜ਼ਾ ਕੀਤਾ। ਲੜਕਿਆਂ ਦੇ ਗੋਲਾ ਸੁੱਟਣ ਮੁਕਾਬਲਿਆਂ ਆਰਟਸ ਵਿਭਾਗ ਨੇ ਪਹਿਲਾ, ਕਾਮਰਸ ਵਿਭਾਗ ਨੇ ਦੂਜਾ ਤੇ ਤੀਜਾ ਸਥਾਨ ਕਾਮਰਸ ਤੇ ਆਰਟਸ ਵਿਭਾਗ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ। ਲੜਕੀਆਂ ਦੇ ਗੋਲਾ ਸੁੱਟਣ ਦੇ ਮੁਕਾਬਲਿਆਂ ਵਿਚ ਆਈਟੀ ਵਿਭਾਗ ਨੇ ਪਹਿਲਾ, ਆਰਟਸ ਵਿਭਾਗ ਨੇ ਦੂਜਾ ਤੇ ਤੀਜਾ ਸਥਾਨ ਆਈਟੀ ਤੇ ਆਰਟਸ ਵਿਭਾਗ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ। ਲੜਕਿਆਂ ਤੇ ਲੜਕੀਆਂ ਦੇ ਲੰਬੀ ਛਾਲ ਦੇ ਮੁਕਾਬਲਿਆਂ ਵਿਚ ਵੀ ਆਰਟਸ ਵਿਭਾਗ ਨੇ ਪਹਿਲਾ, ਆਈਟੀ ਵਿਭਾਗ ਨੇ ਦੂਜਾ ਤੇ ਆਰਟਸ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਅਤੇ ਲੜਕੀਆਂ ਦੋਨਾਂ ਦੇ ਰੱਸਾ ਕੱਸੀ ਦੇ ਮੁਕਾਬਲਿਆਂ ਵਿਚ ਵੀ ਆਰਟਸ ਵਿਭਾਗ ਨੇ ਪਹਿਲਾ, ਕਾਮਰਸ ਵਿਭਾਗ ਨੇ ਦੂਜਾ ਤੇ ਕੰਪਿਊਟਰ ਵਿਭਾਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮੁੱਚੇ ਰੂਪ ਵਿਚ ਇਨ੍ਹਾਂ ਮੁਕਾਬਲਿਆਂ ਵਿਚ ਆਰਟਸ ਵਿਭਾਗ ਦੀ ਝੰਡੀ ਰਹੀ। ਜੇਤੂ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਿਆਂ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਪੋਰਟਸ ਮੀਟ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਲਜ ਦੇ ਪ੍ਰਧਾਨ ਇੰਜੀ. ਸਵਰਨ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਖੇਡਾਂ ਵਿਚ ਸਰਗਰਮ ਹਿੱਸਾ ਲੈਣ ਤੇ ਜੀਵਨ ਵਿਚ ਅਨੁਸ਼ਾਸਨ, ਮੇਹਨਤ ਅਤੇ ਟੀਮ ਵਰਕ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਐਥਲੈਟਿਕ ਮੀਟ ਵਿਚ ਲੜਕਿਆਂ ਵਿਚੋਂ ਬੀਏ ਭਾਗ ਦੂਜਾ ਦੇ ਵਿਦਿਆਰਥੀ ਮੋਹਿਤ ਨੇ ਪੰਜ ਗੋਲਡ ਮੈਡਲ ਤੇ ਇਕ ਸਿਲਵਰ ਮੈਡਲ ਨਾਲ ਬੈਸਟ ਪਲੇਅਰ ਦਾ ਖਿਤਾਬ ਜਿੱਤਿਆ, ਇੰਝ ਹੀ ਲੜਕੀਆਂ ਵਿਚੋਂ ਸੁਮਨਦੀਪ ਕੌਰ ਬੀਸੀਏ ਭਾਗ ਦੂਜਾ ਦੀ ਵਿਦਿਆਰਥਣ ਨੇ ਦੋ ਗੋਲਡ ਮੈਡਲ ਨਾਲ ਬੈਸਟ ਫੀਮੇਲ ਪਲੇਅਰ ਦਾ ਖਿਤਾਬ ਹਾਸਲ ਕੀਤਾ। ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਸਰੀਰਕ ਸਿੱਖਿਆ ਵਿਭਾਗ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਸਕੂਲ ਤੇ ਤਰੁਣ ਕੁਮਾਰ ਸੁਲਤਾਨਪੁਰ ਲੋਧੀ ਨੂੰ ਮਹਿਮਾਨ ਨਿਵਾਜ਼ੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਅਰਸ਼ਪ੍ਰੀਤ ਕੌਰ ਤੇ ਪ੍ਰੋ. ਰਿਸ਼ੂ ਬਾਲਾ ਦੁਆਰਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਲੜਕੀਆਂ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ, ਡਾ. ਮਨੀ ਛਾਬੜਾ ਮੁਖੀ ਕਾਮਰਸ ਵਿਭਾਗ, ਪ੍ਰੋ. ਰਾਜਦੀਪ ਕੌਰ ਜੋਸਨ ਮੁਖੀ ਪੰਜਾਬੀ ਤੇ ਆਰਟਸ ਵਿਭਾਗ, ਪ੍ਰੋ.ਰਾਜਪ੍ਰੀਤ ਕੌਰ ਮੁਖੀ ਕੰਪਿਊਟਰ ਵਿਭਾਗ ਪ੍ਰੋ. ਗੁਰਪ੍ਰੀਤ ਕੌਰ ਮੁਖੀ ਸੰਗੀਤ ਵਿਭਾਗ, ਪ੍ਰੋ. ਜੁਗਰਾਜ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਸਰਬਜੀਤ ਕੌਰ, ਪ੍ਰੋ. ਜਸਵੀਰ ਕੌਰ, ਪ੍ਰੋ. ਹਰਦੀਸ਼ ਕੌਰ, ਪ੍ਰੋ. ਕੋਮਲਪ੍ਰੀਤ ਕੌਰ, ਪ੍ਰੋ. ਇਸ਼ਿਤਾ ਸ਼ਰਮਾ, ਪ੍ਰੋ. ਨਿਵਿਆ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਹਰਿੰਦਰ ਕੌਰ, ਪ੍ਰੋ. ਪ੍ਰਵੀਨ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ, ਡਾ. ਸੁਖਵਿੰਦਰ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਰਮਨ, ਮੈਡਮ ਰਾਜਕੁਮਾਰੀ, ਮੈਡਮ ਸ਼ਰਨਜੀਤ ਕੌਰ, ਰਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।