ਨੰਗਲ ਲੁਬਾਣਾ ’ਚ 2 ਮਹੀਨਿਆਂ ’ਚ ਇੱਕੋ ਘਰ ਵਿੱਚ ਦੋ ਵਾਰ ਚੋਰੀ ਨੰਗਲ ਲੁਬਾਣਾ ’ਚ ਦੋ ਮਹੀਨਿਆਂ ਵਿੱਚ ਇੱਕੋ ਘਰ ਵਿੱਚ ਦੋ ਵਾਰ ਚੋਰੀ
Publish Date: Fri, 06 Nov 2026 09:20 PM (IST)
Updated Date: Sat, 07 Nov 2026 04:06 AM (IST)
ਪੁਲਿਸ ਨੇ ਪੀੜਤ ਦੇ ਘਰ ਆਉਣਾ ਉਚਿਤ ਨਹੀਂ ਸਮਝਿਆ ਅੰਮ੍ਰਿਤਪਾਲ ਬਾਜਵਾ ਪੰਜਾਬੀ ਜਾਗਰਣ ਬੇਗੋਵਾਲ : ਪਿੰਡ ਨੰਗਲ ਲੁਬਾਣਾ ਵਿੱਚ ਦੋ ਮਹੀਨਿਆਂ ਚ ਦੂਜੀ ਵਾਰ ਇੱਕੋ ਘਰ ਵਿੱਚ ਚੋਰੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ, ਪਰ ਬੇਗਵਾਲ ਪੁਲਿਸ ਨੇ ਪੀੜਿਤ ਪਰਿਵਾਰ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਘਰ ਆਉਣਾ ਉੱਚ ਨਹੀਂ ਸਮਝਿਆ। ਇਸ ਸਬੰਧੀ ਪੀੜਤ ਬਲਦੇਵ ਸਿੰਘ ਵਾਸੀ ਨੰਗਲ ਲੁਬਾਣਾ ਨੇ ਦੱਸਿਆ ਕਿ ਬੀਤੀ ਦੇ ਰਾਤ ਉਨ੍ਹਾਂ ਦੇ ਘਰ ਵਿੱਚ ਚੋਰਾਂ ਵੱਲੋਂ ਖਾਲੀ ਪਲਾਟ ਵਿੱਚੋਂ ਪੌੜੀ ਲਾ ਕੇ ਉਹਨਾਂ ਦੇ ਘਰ ਦਾਖਲ ਹੋਏ, ਜਿਨ੍ਹਾਂ ਨੇ ਘਰ ਦੀ ਪੂਰੀ ਫੋਲਾ ਫਰਾਲੀ ਕੀਤੀ ਤੇ ਘਰ ਵਿੱਚ ਪਈ ਨਕਦੀ ਤੋਂ ਇਲਾਵਾ ਗਿਰੀਆਂ ਬਦਾਮ ਤੇ ਹੋਰ ਘਰੇਲੂ ਸਾਮਾਨ ਚੋਰੀ ਕਰਕੇ ਲੈ ਗਏl ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਬੇਗੋਵਾਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਬੇਗਵਾਲ ਪੁਲਿਸ ਨੇ ਆਉਣਾ ਉਚਿਤ ਨਹੀਂ ਸਮਝਿਆ ਅਤੇ ਇੱਕ ਵਾਰ ਕਿਹਾ ਕਿ ਤੁਸੀਂ ਚੋਰੀ ਸਬੰਧੀ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਜਦੋਂ ਸਾਡੇ ਕੋਲ ਟਾਈਮ ਲੱਗਾ ਅਸੀਂ ਆਵਾਂਗੇ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਹਨਾਂ ਦੇ ਘਰ ਚੋਰੀ ਹੋਈ ਸੀ, ਜਿਸ ’ਚ ਲੱਖਾਂ ਦੇ ਗਹਿਣੇ ਤੇ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਹੋਇਆ ਸੀ ਉਸ ਸਮੇਂ ਵੀ ਆਏ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਕਿ ਜਿੰਨਾ ਮਰਜ਼ੀ ਚੋਰੀ ਦਾ ਸਾਮਾਨ ਲਿਖਾ ਲਵੋ ਇਹ ਕਿਹੜਾ ਤੁਹਾਨੂੰ ਮਿਲਣਾ ਹੈ। ਇਸ ਸਮੇਂ ਬਲਦੇਵ ਸਿੰਘ ਨੇ ਜਿਲਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਉਹਨਾਂ ਦੇ ਘਰ ਵਿੱਚ ਹੋਈ ਚੋਰੀ ਸਬੰਧੀ ਚੋਰਾਂ ਖਿਲਾਫ ਕਾਰਵਾਈ ਕੀਤੀ ਜਾਵੇ ।