- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਹੇੜੂ ਵਿਖੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਐਸ ਡੀ ਐਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਪਿੰਡ ਚਹੇੜੂ ਦੇ ਵਾਰਡ ਨੰਬਰ 2 ਦੀ ਗਲੀ ’ਚ ਪਾਣੀ ਦੇ ਨਿਕਾਸ ਲਈ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸਮੱਸਿਆ ਦਾ ਹੱਲ ਕਰਨ ਲਈ ਅੱਜ ਐੱਸਡੀਐੱਮ ਫਗਵਾੜਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਆ ਰਹੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਪੰਚਾਇਤ ਮੈਂਬਰ ਸੋਨੂੰ ਢੰਡਾ ਨੇ ਦੱਸਿਆ ਕਿ ਪਿੰਡ ਚਹੇੜੂ ਦੀ ਗਲੀ ਨੰਬਰ 2 ਦੇ ਸ਼ੁਰੂ ਵਿੱਚ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਮਹਾਰਾਜ ਜੀ, ਦਰਬਾਰ ਪੰਜ ਪੀਰ ਜੀ, ਮੰਦਿਰ ਬਾਬਾ ਬਾਲਕ ਨਾਥ ਜੀ ਡੇਰਾ ਮੰਹਤ ਦੋਲਤ ਰਾਮ ਜੀ ਸਥਿਤ ਹੈ, ਜੋ ਧਾਰਮਿਕ ਸਥਾਨ ਕਿ ਹਰ ਵਰਗ ਦੇ ਲੋਕਾਂ ਲਈ ਸ਼ਰਧਾ ਦਾ ਕੇਂਦਰ ਹਨ, ਜਿੱਥੇ ਆਉਣ ਜਾਣ ਵਾਲੀਆਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਢੰਡਾ ਨੇ ਹੋਰ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਇੱਥੋਂ ਲੰਘਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ, ਪਿਛਲੇ ਲੰਬੇ ਸਮੇਂ ਤੋਂ ਆ ਰਹੀ ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਅੱਜ ਐੱਸਡੀਐੱਮ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਬੀਡੀਓ ਫਗਵਾੜਾ ਨੂੰ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਦਾ ਆਦੇਸ਼ ਦਿੱਤਾ। ਇਸ ਮੌਕੇ ਅਮਰਦੀਪ ਢੰਡਾ ਪੰਚਾਇਤ ਮੈਂਬਰ ਦੇ ਨਾਲ ਵਾਰਡ ਨੰਬਰ 2 ਦੇ ਸਮੂਹ ਮੁਹੱਲਾ ਵਾਸੀ, ਯੁਵਾ ਵਿਕਾਸ ਮੋਰਚਾ ਪੰਜਾਬ ਪ੍ਰਧਾਨ ਅਨੂੰ ਸਹੋਤਾ, ਅਸ਼ਵਨੀ ਸਹੋਤਾ, ਲੱਕੀ ਢੰਡਾ, ਪਰਮਜੀਤ ਸੰਨੀ ਆਦਿ ਮੌਜੂਦ ਰਹੇ।
ਕੈਪਸ਼ਨ
ਐੱਸਡੀਐੱਮ ਫਗਵਾੜਾ ਨੂੰ ਮੰਗ ਪੱਤਰ ਦਿੰਦੇ ਹੋਏ ਪੰਚਾਇਤ ਮੈਂਬਰ ਅਮਰਦੀਪ ਢੰਡਾ, ਯੁਵਾ ਵਿਕਾਸ ਮੋਰਚਾ ਪੰਜਾਬ ਪ੍ਰਧਾਨ ਅਨੂ ਸਹੋਤਾ, ਅਸ਼ਵਨੀ ਸਹੋਤਾ ਤੇ ਹੋਰ।