ਓਵਰਲੋਡ ਟਰਾਲੀਆਂ ਬਣੀਆਂ ਵਾਹਨ ਚਾਲਕਾਂ ਲਈ ਖ਼ਤਰਾ
ਸ਼ਾਮ ਵੇਲੇ ਰਿਫਲੈਕਟਰਾਂ ਤੋਂ ਬਿਨਾਂ ਪਰਾਲੀ ਨਾਲ ਓਵਰਲੋਡ ਟਰਾਲੀਆਂ ਬਣੀਆਂ ਹਾਦਸਿਆਂ ਦਾ ਖ਼ਤਰਾ
Publish Date: Fri, 25 Sep 2026 07:11 PM (IST)
Updated Date: Fri, 25 Sep 2026 07:12 PM (IST)
ਸ਼ਾਮ ਵੇਲੇ ਰਿਫਲੈਕਟਰਾਂ ਤੋਂ ਬਿਨਾਂ ਲੰਘਦੀਆਂ ਟਰਾਲੀਆਂ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਰੋਡ ’ਤੇ ਪਿੰਡ ਡਡਵਿੰਡੀ ਨੇੜੇ ਤਾਸ਼ਪੁਰ ਰੋਡ ਕੋਲ ਪਰਾਲੀ ਨਾਲ ਓਵਰਲੋਡ ਟਰਾਲੀਆਂ ਰੋਜ਼ਾਨਾ ਸ਼ਾਮ ਵੇਲੇ ਬਿਨਾਂ ਕਿਸੇ ਰਿਫਲੈਕਟਰ ਦੇ ਸੜਕ ’ਤੇ ਲੰਘਦੀਆਂ ਹਨ, ਜੋ ਸੜਕ ਹਾਦਸਿਆਂ ਦਾ ਖ਼ਤਰਾ ਵਧਾ ਰਹੀਆਂ ਹਨ। ਇਲਾਕਾ ਵਾਸੀਆਂ ਅਨੁਸਾਰ ਇਹ ਟਰਾਲੀਆਂ ਰੋਜ਼ਾਨਾ ਸ਼ਾਮ ਸਮੇਂ ਇਸ ਰਸਤੇ ਤੋਂ ਗੁਜ਼ਰਦੀਆਂ ਰਹਿੰਦੀਆਂ ਹਨ। ਟਰਾਲੀਆਂ ਵਿੱਚ ਪਰਾਲੀ ਲੋੜ ਤੋਂ ਵੱਧ ਭਰੀ ਹੋਣ ਤੇ ਪਿੱਛੇ ਕੋਈ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹਨੇਰੇ ਜਾਂ ਘੱਟ ਰੌਸ਼ਨੀ ਵਾਲੇ ਸਮੇਂ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਇਨ੍ਹਾਂ ਦਾ ਪਤਾ ਲੱਗਣ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਦੀ ਜਾਂਚ ਕੀਤੀ ਜਾਵੇ ਤੇ ਨਿਯਮਾਂ ਅਨੁਸਾਰ ਰਿਫਲੈਕਟਰ ਲਗਵਾਉਣ ਦੇ ਨਾਲ-ਨਾਲ ਓਵਰਲੋਡਿੰਗ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸੜਕ ’ਤੇ ਸਫ਼ਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।