ਬੀਬੀ ਜਗੀਰ ਕੌਰ ਦੇ ਦਮਾਦ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਸੂਬੇਦਾਰ ਜਗਜੀਤ ਸਿੰਘ ਨੂੰ ਵੱਖ ਵੱਖ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ
ਬਾਬਾ ਗੁਰਿੰਦਰ ਸਿੰਘ ਢਿੱਲੋਂ, ਗਿਆਨੀ ਹਰਪ੍ਰੀਤ ਸਿੰਘ ਦਲਜੀਤ ਚੀਮਾ, ਵਡਾਲਾ, ਚੰਦੂਮਾਜਰਾ ਸਮਾਗਮ ’ਚ ਪੁੱਜੇ ਅੰਮ੍ਰਿਤਪਾਲ ਬਾਜਵਾ, ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਬੇਗੋਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ, ਜਿਨ੍ਹਾਂ ਦੇ ਪਿਤਾ ਸੂਬੇਦਾਰ ਜਗਜੀਤ ਸਿੰਘ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ, ਜਿੱਥੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖਸ਼ੀਅਤਾਂ ਤੋਂ ਇਲਾਵਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਪੁੱਜੇ। ਸੂਬੇਦਾਰ ਜਗਜੀਤ ਸਿੰਘ ਦੇ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ, ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਕਥਾ ਕੀਰਤਨ ਰਾਹੀਂ ਉਸ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬਕ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੂਬੇਦਾਰ ਜਗਜੀਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੂਬੇਦਾਰ ਜਗਜੀਤ ਸਿੰਘ ਨੇ ਜਿਸ ਤਰ੍ਹਾਂ ਦੇਸ਼, ਕੌਮ ਦੀ ਸੇਵਾ ਫੌਜ ਵਿੱਚ ਰਹਿ ਕੇ ਕੀਤੀ, ਉਸ ਦੇ ਨਾਲ-ਨਾਲ ਉਨ੍ਹਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰਕੇ ਦੋ ਬੇਟੀਆਂ ਤੇ ਇੱਕ ਬੇਟੇ ਯੁਵਰਾਜ ਭੁਪਿੰਦਰ ਸਿੰਘ ਨੂੰ ਉੱਚ ਕੋਟੀ ਦੀ ਵਿਦਿਆ ਦਿਵਾਈ। ਉਨ੍ਹਾਂ ਕਿਹਾ ਕਿ ਯੁਵਰਾਜ ਭੁਪਿੰਦਰ ਸਿੰਘ ਕਰੀਬ 8-9 ਸਾਲਾਂ ਦੇ ਹੋਣਗੇ, ਜਦੋਂ ਉਨ੍ਹਾਂ ਦੇ ਮਾਤਾ ਅਕਾਲ ਚਲਾਣਾ ਕਰ ਗਏ ਤਾਂ ਉਸ ਸਮੇਂ ਸੂਬੇਦਾਰ ਜਗਜੀਤ ਸਿੰਘ ਨੇ ਆਪਣੇ ਤਿੰਨਾਂ ਬੱਚਿਆਂ ਦੀ ਮਾਂ ਬਣ ਕੇ ਵੀ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ। ਇਸ ਸਮੇਂ ਬੀਬੀ ਜਗੀਰ ਕੌਰ ਨੇ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਤੇ ਖਾਸ ਕਰਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿਦਰ ਸਿੰਘ ਢਿੱਲੋਂ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਡਾ. ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਸੁਰਿੰਦਰ ਸਿੰਘ ਭੁੱਲੇ ਰਾਠਾ ਆਦਿ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਅਖੀਰ ਵਿੱਚ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਤੇ ਅਰਦਾਸੀਏ ਸਿੰਘ ਭਾਈ ਪ੍ਰੇਮ ਸਿੰਘ ਵੱਲੋਂ ਯੁਵਰਾਜ ਭੁਪਿੰਦਰ ਸਿੰਘ ਨੂੰ ਦਸਤਾਰ ਭੇਟ ਕੀਤੀ। ਉਸ ਦੇ ਉਪਰੰਤ ਪੁੱਜੀਆਂ ਵੱਖ-ਵੱਖ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਆਪਣੀਆਂ ਪਾਰਟੀਆਂ, ਆਪਣੀਆਂ ਸੰਪਰਦਾਵਾਂ ਤੇ ਯੁਵਰਾਜ ਭੁਪਿੰਦਰ ਸਿੰਘ ਦੀਆਂ ਦੋਨਾਂ ਭੈਣਾਂ ਵੱਲੋਂ ਵੀ ਦਸਤਾਰ ਭੇਟ ਕੀਤੀ ਗਈ। ਇਸ ਸਮੇਂ ਰਜਨੀਤ ਕੌਰ ਬਾਵਾ, ਬਲਦੇਵ ਸਿੰਘ ਕੰਗ, ਨਛੱਤਰ ਸਿੰਘ ਕੰਗ, ਰਣਜੀਤ ਸਿੰਘ ਖੁਰਾਨਾ, ਗਗਨਜੀਤ ਸਿੰਘ ਬਰਨਾਲਾ, ਕੁਲਦੀਪ ਸਿੰਘ ਟਾਂਡੀ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ, ਰਾਧੇ ਸ਼ਾਮ ਅਰੋੜਾ, ਪਰਮਜੀਤ ਸਿੰਘ ਰਾਏਪੁਰ, ਸਰਬਜੀਤ ਸਿੰਘ ਲੁਬਾਣਾ, ਅਮਨਦੀਪ ਸਿੰਘ ਗੋਰਾ ਗਿੱਲ, ਸੀਡੀਪੀਓ ਬਲਵਿੰਦਰਜੀਤ ਸਿੰਘ, ਮਨਜੀਤ ਸਿੰਘ ਦਸੂਹਾ, ਰਣਜੀਤ ਸਿੰਘ ਖੋਜੇਵਾਲ, ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਹਰਜੀਤ ਸਿੰਘ ਵਾਲੀਆ, ਯਾਦਵਿੰਦਰ ਸਿੰਘ ਬੰਟੀ, ਹਰਪ੍ਰੀਤ ਸਿੰਘ ਟੀਟੂ, ਕਮਲਜੀਤ ਸਿੰਘ ਤੁਲੀ, ਰਜਿੰਦਰ ਸਿੰਘ ਲਾਡੀ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਮਨਿੰਦਰ ਸਿੰਘ, ਸੁਲੱਖਣ ਸਿੰਘ ਕੰਗ, ਨੰਬਰਦਾਰ ਅਜੀਤ ਸਿੰਘ ਰਿੰਪੀ, ਸੁਖਵੰਤ ਸਿੰਘ ਤੱਖਰ, ਗੁਰਦਿਆਲ ਸਿੰਘ ਢਿੱਲਵਾਂ, ਗੁਰਿੰਦਰਜੀਤ ਸਿੰਘ ਭੁੱਲਰ, ਵਿਕਾਸ ਜੁਲਕਾ, ਡੀਐੱਸਪੀ ਮਹਿੰਦਰ ਸਿੰਘ, ਡੀਐੱਸਪੀ ਅਵਤਾਰ ਸਿੰਘ, ਚੇਅਰਮੈਨ ਸਰਬਜੀਤ ਸਿੰਘ ਪਪਲ, ਪਰਵਿੰਦਰ ਸਿੰਘ ਬੰਟੀ, ਗੁਰਮੀਤ ਸਿੰਘ ਚੀਮਾ, ਸੂਬੇਦਾਰ ਪ੍ਰਕਾਸ਼ ਸਿੰਘ ਸਾਬਕਾ ਸਰਪੰਚ ਮਹਿਮਦਪੁਰ, ਕੈਪਟਨ ਸੂਰਤ ਸਿੰਘ, ਲਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂਬਰ ਜਸਵੀਰ ਸਿੰਘ ਨੀਟਾ, ਗੁਰਪ੍ਰੀਤ ਸਿੰਘ ਹੈਪੀ ਲਾਲੀਆ, ਕੈਪਟਨ ਜੋਗਿੰਦਰ ਸਿੰਘ, ਹਰਜੀਤ ਸਿੰਘ ਸਾਬਕਾ ਸਰਪੰਚ, ਸ਼ਵਿੰਦਰ ਸਿੰਘ ਬਿੱਟੂ, ਨੰਬਰਦਾਰ ਅਮਰੀਕ ਸਿੰਘ, ਇੰਸਪੈਕਟਰ ਗਗਨਦੀਪ ਸਿੰਘ ਬੱਲੀ, ਗੁਰਮੇਲ ਸਿੰਘ ਭੁਲੱਥ, ਨੰਬਰਦਾਰ ਬਲਵਿੰਦਰ ਸਿੰਘ ਕਰਨੈਲਗੰਜ, ਹੈੱਡ ਮਾਸਟਰ ਫੁਮਨ ਸਿੰਘ, ਮਾਸਟਰ ਬਲਜਿੰਦਰ ਗਾਂਧੀ, ਰਾਜਵਿੰਦਰ ਸਿੰਘ ਜੈਦ, ਰਾਧੇ ਸ਼ਾਮ ਅਰੋੜਾ, ਐਡਵੋਕੇਟ ਪਰਵਿੰਦਰ ਸਿੰਘ ਸਰਾਂ, ਐਡਵੋਕੇਟ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਸੋਢੀ, ਜਗਮੋਹਨ ਸਿੰਘ ਸੋਢੀ, ਮਾਸਟਰ ਰਜਿੰਦਰ ਸਿੰਘ ਸੋਢੀ, ਡਾਕਟਰ ਸੁਰਿੰਦਰ ਕੁਮਾਰ ਕੱਕੜ, ਸਰਬਜੀਤ ਸਿੰਘ ਸਦਿਓੜਾ, ਡਾਕਟਰ ਮਾਨ ਸਿੰਘ, ਮਾਸਟਰ ਲਖਬੀਰ ਸਿੰਘ ਰਾਵਾ, ਨੰਬਰਦਾਰ ਗੁਰਦੀਪ ਸਿੰਘ ਰਾਵਾ, ਸੁਖਦੇਵ ਸਿੰਘ ਭਟਨੂਰਾ, ਮਲਕੀਤ ਸਿੰਘ ਟੂਣੀਆ, ਸੰਗਤ ਸਿੰਘ ਸੁਦਾਮਾ, ਬਲਜੀਤ ਸਿੰਘ ਹਮੀਰਾ, ਨਸੀਬ ਸਿੰਘ ਸਰਪੰਚ ਖੱਸਨ, ਅਜੀਤ ਪਾਲ ਸਿੰਘ ਬੰਟੀ, ਸਰੂਪ ਸਿੰਘ ਖਾਸਰੀਆ, ਅਸ਼ੋਕ ਕੁਮਾਰ ਬਤਰਾ, ਸਤਵਿੰਦਰ ਸਿੰਘ ਬੱਸੀ, ਡੀਐੱਸਪੀ ਲਖਵਿੰਦਰ ਸਿੰਘ, ਰਕੇਸ਼ ਕੁਮਾਰ ਸਡਾਨਾ, ਜਸਵਿੰਦਰ ਸਿੰਘ ਬਿੱਟੂ ਦਾਲੋਵਾਲ, ਨੰਬਰਦਾਰ ਸੁਰਜੀਤ ਸਿੰਘ ਢੋਲੋਵਾਲ, ਪਰਮਜੀਤ ਸਿੰਘ ਬਿੱਕਰ ਸਰਪੰਚ ਅਵਾਨ, ਜੋਗਿੰਦਰ ਸਿੰਘ, ਬਿਕਰਮ ਸਿੰਘ ਸਰਪੰਚ ਪੰਡੋਰੀ, ਸੁਰਿੰਦਰ ਸਿੰਘ ਰੂਬੀ ਈਟੀਓ, ਬਲਜੀਤ ਸਿੰਘ ਸਾਬਕਾ ਸਰਪੰਚ ਹਮੀਰਾ, ਹਰਿੰਦਰ ਸਿੰਘ ਦਾਰਾ ਮਕਸੂਦਪੁਰ, ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਵਿਲੀਅਮ ਨੰਬਰਦਾਰ, ਰਾਏਪੁਰ ਅਰਾਈਆਂ, ਸਟੀਫਨ ਕਾਲਾ, ਪ੍ਰਿੰਸੀਪਲ ਸੇਵਾ ਸਿੰਘ ਭਦਾਸ, ਪ੍ਰਿੰਸੀਪਲ ਮਾਨ ਸਿੰਘ, ਪ੍ਰਿੰਸੀਪਲ ਪ੍ਰਧਾਨ ਸਿੰਘ, ਚਰਨਜੀਤ ਸਿੰਘ ਚੀਮਾ, ਸਰਪੰਚ ਸਰਦਾਰ ਸਿੰਘ, ਮਾਸਟਰ ਅਰੂੜ ਸਿੰਘ, ਮਾਸਟਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।