ਆਪ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
ਆਮ ਆਦਮੀ ਪਾਰਟੀ ਦੇ ਦਫਤਰ ’ਚ ਮਹਾਤਮਾ ਗਾਂਧੀ ਦੇ ਜਨਮਦਿਨ ਮੌਕੇ ਸ਼ਰਧਾਂਜਲੀ ਭੇਂਟ
Publish Date: Fri, 02 Oct 2026 07:57 PM (IST)
Updated Date: Fri, 02 Oct 2026 07:58 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮਦਿਨ ਮੌਕੇ ’ਤੇ ਅੱਜ ਆਮ ਆਦਮੀ ਪਾਰਟੀ (ਅਪ) ਕਪੂਰਥਲਾ ਦੇ ਦਫ਼ਤਰ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ ਕਪੂਰਥਲਾ ਵੱਲੋਂ ਮਹਾਤਮਾ ਗਾਂਧੀ ਜੀ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਯਾਦ ਕੀਤਾ ਗਿਆ। ਮਹਾਤਮਾ ਗਾਂਧੀ ਜੀ ਨੇ ਸੱਚ, ਅਹਿੰਸਾ, ਸਾਦਗੀ ਤੇ ਸ਼ਾਂਤੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਉਨ੍ਹਾਂ ਦਾ ਜੀਵਨ ਸਾਨੂੰ ਹਮੇਸ਼ਾ ਸੱਚ ਦੇ ਰਾਹ ’ਤੇ ਚੱਲਣ, ਆਪਸੀ ਭਾਈਚਾਰਾ ਕਾਇਮ ਰੱਖਣ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਨਰਿੰਦਰ ਸਿੰਘ ਮਣਸੂ, ਮੇਅਰ ਕਪੂਰਥਲਾ, ਸਮੀਰ ਸ਼ਰਮਾ, ਡਿਪਟੀ ਮੇਅਰ ਕਪੂਰਥਲਾ, ਲਖਵਿੰਦਰ ਸਿੰਘ, ਸੀਨੀਅਰ ਆਮ ਆਦਮੀ ਪਾਰਟੀ ਆਗੂ, ਕਰਨ ਮਹਾਜਨ, ਰਾਜਨਬੀਰ ਸਿੰਘ ਚੰਦੀ ਬਲਾਕ ਸੰਮਤੀ ਮੈਂਬਰ ਕਪੂਰਥਲਾ, ਗੋਬਿੰਦ ਸਿੰਘ, ਸਾਬਕਾ ਹਲਕਾ ਸੰਗਠਨ ਇੰਚਾਰਜ ਕਪੂਰਥਲਾ, ਦਰਸ਼ਨ ਸਿੰਘ, ਸੀਨੀਅਰ ਆਮ ਆਦਮੀ ਪਾਰਟੀ ਆਗੂ, ਨਵੀਨ ਸਭਰਵਾਲ, ਜਸਪਾਲ ਸਿੰਘ ਪਨੇਸਰ, ਗੁਰਪ੍ਰੀਤ ਸਿੰਘ ਗੋਪੀ, ਬਲਾਕ ਪ੍ਰਧਾਨ ਕਪੂਰਥਲਾ, ਸੁਮੰਗ ਸ਼ਰਮਾ, ਤੀਰਥ ਬੱਸੀ, ਗੈਰੀ ਥਿੰਦ, ਕਨਵ ਪਾਸੀ, ਦਿਲਪ੍ਰੀਤ, ਕਮਲ, ਗੌਰਵ, ਚੰਦਨ ਸ਼ਰਮਾ ਸਮੇਤ ਹੋਰ ਸਾਥੀ ਤੇ ਪਾਰਟੀ ਵਰਕਰ ਹਾਜ਼ਰ ਰਹੇ।