ਵਾਤਾਵਰਨ ਸਾਫ਼ ਸੁਥਰਾ ਰੱਖਣ ਲਾਓ ਵੱਧ ਤੋਂ ਵੱਧ ਬੂਟੇ : ਖਿੰਡਾ
ਰੁੱਖ ਸਾਡੇ ਜੀਵਨ ਦਾ ਮੂਲ ਆਧਾਰ ਹਨ : ਲਾਇਨ ਖਿੰਡਾ
Publish Date: Tue, 06 Oct 2026 09:16 PM (IST)
Updated Date: Tue, 06 Oct 2026 09:17 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਲਾਇਨਜ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਵਣ ਮਹਾਂ ਉਤਸਵ ਤਹਿਤ ਪਿੰਡ ਵਾਟਾਂ ਵਾਲੀ ਕਲਾਂ ਵਿਖੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਬੋਲਦਿਆਂ ਲਾਇਨਜ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਲਾਇਨ ਮੁਖਤਿਆਰ ਸਿੰਘ ਖਿੰਡਾ ਨੇ ਕਿਹਾ ਕਿ ਰੁੱਖ, ਬੂਟੇ ਕੁਦਰਤ ਦੇ ਸਮਤੋਲ ਨੂੰ ਕਾਇਮ ਰੱਖਦੇ ਹਨ ਅਤੇ ਇਹ ਸਾਡੇ ਜੀਵਨ ਦਾ ਮੂਲ ਆਧਾਰ ਹਨ ,ਜੋ ਸਾਨੂੰ ਜੀਵਨ ਲਈ ਜਰੂਰੀ ਤੇ ਬੇਸ਼ਕੀਮਤੀ ਆਕਸੀਜਨ ਮੁਫਤ ਵਿੱਚ ਪ੍ਰਦਾਨ ਕਰਦੇ ਹਨ। ਇਸ ਲਈ ਨਾ ਸਿਰਫ ਰੁੱਖ ਲਗਾਉਣੇ ਜਰੂਰੀ ਹਨ, ਬਲਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਓਨੀ ਹੀ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਨਗਰ ਵਿੱਚ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਸਨ ਜੋ ਹੁਣ ਕਾਫ਼ੀ ਵੱਡੇ ਹੋ ਕੇ ਛਾਵਾਂ, ਹਰਿਆਲੀ ਅਤੇ ਆਕਸੀਜਨ ਵੰਡ ਰਹੇ ਹਨ। ਇਸ ਮੌਕੇ ਲਾਇਨਜ ਕਲੱਬ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਂਬਰ ਲਾਇਨ ਨਰਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਚੇਅਰਮੈਨ, ਲਾਇਨ ਮੁਖਤਾਰ ਸਿੰਘ ਚੰਦੀ ਸਕੱਤਰ, ਲਾਇਨ ਕਸ਼ਮੀਰ ਸਿੰਘ, ਲਾਇਨ ਮਨਜਿੰਦਰ ਸਿੰਘ ਸਾਬਕਾ ਪ੍ਰਧਾਨ, ਲਾਇਨ ਰਣਜੀਤ ਸਿੰਘ ਖਜਾਨਚੀ ਆਦਿ ਹਾਜ਼ਰ ਸਨ।