ਸਕੂਲ ਮੁਖੀਆਂ ਲਈ ਟ੍ਰੇਨਿੰਗ ਕੈਂਪ ਲਗਵਾਇਆ
ਸਮਗਰ ਸਿੱਖਿਆ ਅਤੇ ਪੀ.ਐਮ. ਪੋਸ਼ਣ ਸਕੀਮ ਨੂੰ ਐੱਸ. ਐੱਨ. ਏ. ਸਪਰਸ਼ 'ਚ ਲਾਗੂ ਕਰਨ ਲਈ ਸਕੂਲ ਮੁਖੀਆਂ ਦਾ ਟ੍ਰੇਨਿੰਗ ਕੈਂਪ ਆਯੋਜਿਤ
Publish Date: Fri, 28 Aug 2026 07:52 PM (IST)
Updated Date: Fri, 28 Aug 2026 07:55 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੀਐੱਮ ਪੋਸ਼ਣ ਤੇ ਸਮਗਰਾ ਸਿੱਖਿਆ ਸਕੀਮ ਨੂੰ ਐੱਸਐੱਨਏ ਸਪਰਸ਼ ਦੇ ਵਿਚ ਲਾਗੂ ਕਰਨ ਲਈ ਮੇਕਰ ਤੇ ਡੀਡੀਓ ਪਾਵਰਾਂ ਦੀ ਆਈਡੀ ਐਲੋਕੇਟ ਕਰਨ ਤੇ ਡਿਜੀਟਲ ਹਸਤਾਖਰ ਬਣਾਉਣ ਸੰਬੰਧੀ ਅੱਜ ਇਕ ਪ੍ਰਭਾਵਸ਼ਾਲੀ ਟਰੇਨਿੰਗ ਕੈਂਪ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ) ਕਪੂਰਥਲਾ ਮੈਡਮ ਮਮਤਾ ਬਜਾਜ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ, ਬੀਪੀਈਓ ਫਗਵਾੜਾ ਸੰਜੀਵ ਕੁਮਾਰ ਹਾਂਡਾ ਦੀ ਅਗਵਾਈ ਵਿੱਚ ਪੀਐੱਮਸ਼੍ਰੀ ਸਰਕਾਰੀ ਸੀ. ਸੈ. ਸਕੂਲ ਗਰਲਜ ਫ਼ਗਵਾੜਾ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਪੰਕਜ ਸ਼ਰਮਾ, ਅਜੇ ਕੁਮਾਰ, ਨੀਤੂ, ਰਾਜਵਿੰਦਰ ਕੌਰ, ਨਵਦੀਪ ਸਿੰਘ ਚਾਚੋਕੀ ਆਦਿ ਦਫ਼ਤਰੀ ਸਟਾਫ਼ ਵਲੋਂ ਟ੍ਰੇਨਰ ਦੀ ਭੂਮਿਕਾ ਨਿਭਾਉਂਦੇ ਹੋਏ ਮੌਜੂਦਾ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਵਿਸਥਾਰ ਵਿੱਚ ਸਪਰਸ਼ ਪੋਰਟਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਕਤ ਟੇਨਰਾਂ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਬੈਲ ਮੇਕਰ ਆਈਐੱਫਐੱਮਐੱਸ ਪੋਰਟਲ ਉੱਤੇ ਬਿੱਲ ਲਗਾਏਗਾ ਤੇ ਉਹ ਬਿੱਲ ਫਿਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੀ ਬਿੱਲ ਅਪਰੂਵਲ ਆਈਡੀ ਵਿਚ ਰਿਫਲੈਕਟ ਹੋਵੇਗਾ ਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫਤਰ ਵਿਖੇ ਬਿੱਲ ਭੇਜਿਆ ਜਾਵੇਗਾ। ਉਪਰੰਤ ਵੈਂਡਰ ਨੂੰ ਬਿੱਲ ਦੀ ਰਾਸ਼ੀ ਦੀ ਅਦਾਇਗੀ ਹੋਵੇਗੀ।