ਮੂੰਗਫਲੀ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕੈਂਪ ਕੱਲ ਮੋਠਾਂਵਾਲਾ ’ਚ ਮੂੰਗਫਲੀ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕੈਂਪ ਕੱਲ ਮੋਠਾਂਵਾਲਾ ਵਿਖੇ
Publish Date: Sat, 12 Sep 2026 10:01 PM (IST)
Updated Date: Sat, 12 Sep 2026 10:02 PM (IST)
--ਮੂੰਗਫਲੀ ਦੀ ਬਿਜਾਈ, ਖਾਦ, ਬੀਜ, ਮਸ਼ੀਨਰੀ ਤੇ ਮੰਡੀਕਰਨ ਦੀ ਦਿੱਤੀ ਜਾਵੇਗੀ ਜਾਣਕਾਰੀ : ਡਾ ਧੰਜੂ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੇਤੀਬਾੜੀ ਤੇ ਕਿਸਾਨ ਭਲਾਈ ਮਹਿਕਮੇ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਮੂੰਗਫਲੀ ਦੀ ਕਾਸ਼ਤ ਦੇ ਉੱਨਤ ਤੌਰ-ਤਰੀਕਿਆਂ ਲਈ 14 ਸਤੰਬਰ ਸਵੇਰੇ 10:30 ਵਜੇ ਪਿੰਡ ਮੋਠਾਂਵਾਲ (ਕਮਾਲਪੁਰ) ਵਿਚ ਖੇਤ ਟਰੇਨਿੰਗ ਕਮ ਫਾਰਮਰ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮੂੰਗਫਲੀ ਦੀ ਬਿਜਾਈ, ਕਿਸਮਾਂ, ਖਾਦਾਂ, ਮਸ਼ੀਨਰੀ, ਨਦੀਨ ਪ੍ਰਬੰਧਨ ਤੇ ਮੰਡੀਕਰਨ ਬਾਰੇ ਖੇਤ ਵਿੱਚ ਟਰੇਨਿੰਗ ਦਿੱਤੀ ਜਾਵੇਗੀ। ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਕਪੂਰਥਲਾ ਇਸ ਸਾਲ ਜ਼ਿਲ੍ਹੇ ਵਿੱਚ ਬਹਾਰ ਰੁੱਤ ਦੀ ਮੱਕੀ ਦੇ ਬਦਲ ਵਜੋਂ ਮੂੰਗਫਲੀ ਦੀ ਫਸਲ 76 ਏਕੜ ਰਕਬੇ ਤੇ ਤਜੁਰਬੇ ਵਜੋਂ ਬੀਜੀ ਗਈ ਸੀ, ਜਿਸਦੇ ਨਤੀਜੇ ਬਹੁਤ ਹੀ ਉਤਸ਼ਾਹਜਨਕ ਆਉਣ ਕਰਕੇ ਕਾਫੀ ਕਿਸਾਨਾਂ ਵੱਲੋਂ ਆਉਂਦੀ ਬਹਾਰ ਰੁੱਤ ਵਿੱਚ ਇਸ ਫਸਲ ਦੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਉਣੀ ਸੀਜ਼ਨ ਵਿੱਚ 56 ਏਕੜ ਵਿੱਚ ਮੂੰਗਫਲੀ ਦੀ ਕਾਸ਼ਤ ਕੀਤੀ ਗਈ ਹੈ ਜੋ ਕਿ ਅਕਤੂਬਰ ਵਿੱਚ ਮੰਡੀ ਵਿੱਚ ਆਵੇਗੀ। ਉਨ੍ਹਾਂ ਦੱਸਿਆ ਕਿ ਮੂੰਗਫਲੀ ਦੀ ਫਸਲ ਝੋਨੇ ਤੇ ਬਹਾਰ ਰੁੱਤ ਦੀ ਮੱਕੀ ਦਾ ਵਧੀਆ ਬਦਲ ਸਾਬਿਤ ਹੋ ਰਹੀ ਹੈ, ਜਿਸ ਨਾਲ ਪਾਣੀ ਦੀ ਬਹੁਤ ਬੱਚਤ ਹੋਵੇਗੀ। ਉਨ੍ਹਾਂ ਮੂੰਗਫਲੀ ਬੀਜਣ ਦੇ ਚਾਹਵਾਨ ਕਿਸਾਨਾਂ ਨੂੰ ਇਸ ਟਰੇਨਿੰਗ ਕੈਂਪ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।