ਪੰਜਾਬ ਤੋਂ ਹਿਮਾਚਲ ਗਏ ਪਰਿਵਾਰ ਨਾਲ ਵਾਪਰਿਆ ਭਾਣਾ, ਮੋਟਰਸਾਈਕਲ ਦੇ ਜੁਗਾੜੂ ਵਾਹਨ ਦੀ ਟੱਕਰ ਕਾਰਨ ਦਾਦੀ-ਪੋਤੇ ਦੀ ਮੌਤ, 6 ਜ਼ਖ਼ਮੀ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਇੱਕ ਦਰਦਨਾਕ ਸੜਕ ਹਾਦਸੇ 'ਚ ਦਾਦੀ ਅਤੇ ਪੋਤੇ ਦੀ ਮੌਤ ਹੋ ਗਈ। ਪੰਜਾਬ ਦੇ ਕਪੂਰਥਲਾ ਤੋਂ ਪੀਰ ਨਿਗਾਹ ਵਿਖੇ ਮੱਥਾ ਟੇਕਣ ਆਇਆ ਇੱਕ ਪਰਿਵਾਰ ਸ਼ਨੀਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਦੇ ਮੈਂਬਰ ਸ਼ੁੱਕਰਵਾਰ ਰਾਤ ਨੂੰ ਪੀਰ ਨਿਗਾਹ ਪਹੁੰਚੇ ਸਨ ਅਤੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਨਾਲ ਰੇਹੜਾ ਜੋੜ ਕੇ ਬਣਾਏ ਗਏ ਜੁਗਾੜੂ ਵਾਹਨ ਦੀ ਚੇਨ ਉਤਰ ਗਈ, ਜਿਸ ਕਾਰਨ ਵਾਹਨ ਪਲਟ ਗਿਆ। ਹਾਦਸੇ 'ਚ ਵਾਹਨ ਚਲਾ ਰਹੇ 32 ਸਾਲਾ ਲਾਡੀ ਦੀ ਮਾਤਾ 60 ਸਾਲਾ ਜੀਲੋ ਦੇਵੀ ਅਤੇ ਪੰਜ ਸਾਲਾ ਪੁੱਤਰ ਅਖਿਲ ਦੀ ਮੌਤ ਹੋ ਗਈ, ਜਦਕਿ ਲਾਡੀ ਦ
Publish Date: Sat, 10 Oct 2026 11:52 AM (IST)
Updated Date: Sat, 10 Oct 2026 11:53 AM (IST)
ਰਾਕੇਸ਼ ਸੂਰਜ, ਊਨਾ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਇੱਕ ਦਰਦਨਾਕ ਸੜਕ ਹਾਦਸੇ 'ਚ ਦਾਦੀ ਅਤੇ ਪੋਤੇ ਦੀ ਮੌਤ ਹੋ ਗਈ। ਪੰਜਾਬ ਦੇ ਕਪੂਰਥਲਾ ਤੋਂ ਪੀਰ ਨਿਗਾਹ ਵਿਖੇ ਮੱਥਾ ਟੇਕਣ ਆਇਆ ਇੱਕ ਪਰਿਵਾਰ ਸ਼ਨੀਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਦੇ ਮੈਂਬਰ ਸ਼ੁੱਕਰਵਾਰ ਰਾਤ ਨੂੰ ਪੀਰ ਨਿਗਾਹ ਪਹੁੰਚੇ ਸਨ ਅਤੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਨਾਲ ਰੇਹੜਾ ਜੋੜ ਕੇ ਬਣਾਏ ਗਏ ਜੁਗਾੜੂ ਵਾਹਨ ਦੀ ਚੇਨ ਉਤਰ ਗਈ, ਜਿਸ ਕਾਰਨ ਵਾਹਨ ਪਲਟ ਗਿਆ। ਹਾਦਸੇ 'ਚ ਵਾਹਨ ਚਲਾ ਰਹੇ 32 ਸਾਲਾ ਲਾਡੀ ਦੀ ਮਾਤਾ 60 ਸਾਲਾ ਜੀਲੋ ਦੇਵੀ ਅਤੇ ਪੰਜ ਸਾਲਾ ਪੁੱਤਰ ਅਖਿਲ ਦੀ ਮੌਤ ਹੋ ਗਈ, ਜਦਕਿ ਲਾਡੀ ਦੀ ਪਤਨੀ 30 ਸਾਲਾ ਹੀਨਾ ਅਤੇ ਚਾਰ ਹੋਰ ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਵਾਹਨ 'ਚ ਸਵਾਰ ਸਨ ਪਰਿਵਾਰ ਦੇ ਅੱਠ ਮੈਂਬਰ
ਇੱਕੋ ਪਰਿਵਾਰ ਦੇ ਅੱਠ ਮੈਂਬਰ ਇਸ ਵਾਹਨ 'ਚ ਸਵਾਰ ਸਨ। ਪੀਰ ਨਿਗਾਹ ਤੋਂ ਹੇਠਾਂ ਉਤਰਦੇ ਸਮੇਂ ਹਾਦਸੇ ਵਾਲੀ ਥਾਂ ਕਰੀਬ ਦਸ ਮਿੰਟ ਦੀ ਦੂਰੀ ’ਤੇ ਸਥਿਤ ਹੈ। ਇਸ ਇਲਾਕੇ 'ਚ ਸੜਕ ’ਤੇ ਮੋੜ ਹੋਣ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਜੁਗਾੜੂ ਵਾਹਨ ਬਣਿਆ ਹਾਦਸੇ ਦਾ ਕਾਰਨ ਸੜਕਾਂ ’ਤੇ ਨਿਯਮਾਂ ਨੂੰ ਅਣਗੌਲਿਆ ਕਰਕੇ ਚਲਾਏ ਜਾ ਰਹੇ ਜੁਗਾੜੂ ਵਾਹਨ ਹਾਦਸਿਆਂ ਦਾ ਖ਼ਤਰਾ ਵਧਾ ਰਹੇ ਹਨ। ‘ਦੈਨਿਕ ਜਾਗਰਣ’ ਪਹਿਲਾਂ ਵੀ ਅਜਿਹੇ ਜੁਗਾੜੂ ਵਾਹਨਾਂ ਨਾਲ ਜੁੜੇ ਖ਼ਤਰਿਆਂ ਬਾਰੇ ਪ੍ਰਸ਼ਾਸਨ ਨੂੰ ਸੁਚੇਤ ਕਰਦਾ ਰਿਹਾ ਹੈ।
ਇੱਕੋ ਵਾਹਨ 'ਚ ਪੂਰੇ ਪਰਿਵਾਰ ਦਾ ਸਫ਼ਰ ਕਰਨਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਗੰਭੀਰ ਚਿੰਤਾ ਦਾ ਵਿਸ਼ਾ ਹੈ।