- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ ਮਜ਼ਦੂਰ ਸਫ਼ਾਈ ਸੇਵਕਾਂ ਤੇ ਕੀਤਾ ਤਸ਼ੱਦਦ ਨਿੰਦਣਯੋਗ: ਪ੍ਰਧਾਨ ਮਨਿੰਦਰਪਾਲ ਮੰਨਾ, ਜਰਨਲ ਸਕੱਤਰ ਸੁਖਵਿੰਦਰ ਚਾਹਲ

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ, ਕਾਲਾ ਸੰਘਿਆਂ :
ਪੰਜਾਬ ਦੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਆਦਰਸ਼ਾਂ ਤੇ ਚੱਲਣ ਦੀ ਗੱਲ ਕਰਕੇ ਤੇ ਇੰਨਕਲਾਬ ਤੇ ਬਦਲਾਵ ਵਰਗੀਆਂ ਗੱਲਾਂ ਕਰਕੇ ਗੁੰਮਰਾਹ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਚਿਹਰੇ ਤੋਂ ਝੂਠ ਦਾ ਨਕ਼ਾਬ ਉਤਰਨਾ ਸ਼ੁਰੂ ਹੋ ਚੁਕਿਆ ਹੈ ਅਤੇ ਲੋਕਾਂ ਸਾਹਮਣੇ ਇਹਨਾਂ ਦੀ ਸੱਚਾਈ ਆਉਂਣੀ ਸ਼ੁਰੂ ਹੋ ਗਈ ਹੈ ਜਿਸ ਦੇ ਸਬੂਤ ਹਰ ਰੋਜ਼ ਅਖ਼ਬਾਰਾਂ ਰਾਹੀਂ ਤੇ ਵੱਖ ਵੱਖ ਸੋਸ਼ਲ ਮੀਡੀਆ ਸਾਈਟਾਂ ਤੇ ਵੇਖਣ ਨੂੰ ਮਿਲ ਰਹੇ ਹਨ ਕਿ ਕਿਸ ਤਰ੍ਹਾਂ ਸੂਬਾ ਸਰਕਾਰ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਤੇ ਪੁਲਿਸ ਦੀ ਵਰਤੋਂ ਕਰਕੇ ਜ਼ੁਲਮ ਢਾਅ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਬਰਨਾਲੇ ਵਿੱਚ ਆਪਣੀਆਂ ਜਾਇਜ਼ ਮੰਗਾਂ ਲਈ ਧਰਨਾ ਲਾ ਰਹੇ ਸਫ਼ਾਈ ਸੇਵਕਾਂ ਤੇ ਪੁਲਿਸ ਵੱਲੋਂ ਡਾਂਗਾਂ ਵਰਾ ਕੇ ਕੀਤੇ ਤਸ਼ੱਦਦ ਰਾਹੀਂ ਮਿਲ ਰਹੀ ਹੈ ਸਰਕਾਰ ਵੱਲੋਂ ਮਜ਼ਦੂਰਾਂ ਤੇ ਕੀਤਾ ਇਹ ਜ਼ੁਲਮ ਅਤਿ ਨਿੰਦਣਯੋਗ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਪੂਰਥਲਾ ਦਿਹਾਤੀ ਖੇਤਰ ਦੇ ਪ੍ਰਧਾਨ ਤੇ ਕਾਲਾ ਸੰਘਿਆਂ ਦੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਤੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਵੱਲੋਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਦੀ ਫੋਟੋ ਦਫ਼ਤਰਾਂ ’ਚ ਲਾਉਣੀ ਸੌਖੀ ਹੈ ਪਰ ਉਹਨਾਂ ਦੇ ਅਸੂਲਾਂ ’ਤੇ ਚਲਣਾ ਇਹਨਾਂ ਦੇ ਵੱਸ ਦੀ ਗੱਲ ਨਹੀਂ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸਿਰਫ ਤੇ ਸਿਰਫ ਡਰਾਮਾ ਹੀ ਕੀਤਾ ਗਿਆ ਸੀ ਜੋ ਹੁਣ ਸਾਬਤ ਹੋ ਚੁੱਕਿਆ ਹੈ। ਪ੍ਰਧਾਨ ਮੰਨਾ ਤੇ ਸਕੱਤਰ ਚਾਹਲ ਨੇਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਅਤੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸਿਖਾਈ ਪਰ ਸਰਕਾਰ ਨੇ ਭਗਤ ਸਿੰਘ ਦੀ ਸੋਚ ਤੇ ਉਲਟ ਜਾ ਬਰਨਾਲੇ ਵਿੱਚ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਸਫਾਈ ਸੇਵਕਾਂ ਤੇ ਪੁਲਿਸ ਕੋਲੋਂ ਰੱਜ ਕੇ ਲਾਠੀਚਾਰਜ ਕਰਵਾ ਕੇ ਤਸ਼ੱਦਦ ਕੀਤਾ ਅਤੇ ਇਥੋਂ ਤੱਕ ਕਿ ਮਰਦ ਪੁਲਿਸ ਵਲੋਂ ਔਰਤਾਂ ਤੇ ਵੀ ਲਾਠੀਚਾਰਜ ਤੇ ਖਿੱਚਧੂਹ ਕੀਤੀ ਗਈ ਜਿਸ ਦੀਆਂ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਚੋਣਾਂ ਦਾ ਸਮਾਂ ਨਜ਼ਦੀਕ ਹੈ ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਤੁਹਾਨੂੰ ਵੋਟਾਂ ਲੈਣ ਆਇਆ ਨੂੰ ਪਿੰਡਾਂ ਸ਼ਹਿਰਾਂ ਵਿੱਚ ਸਵਾਲ ਪੁੱਛਣਗੇ ਤੇ ਡੱਟ ਕੇ ਇਹਨਾਂ ਦਾ ਵਿਰੋਧ ਕਰਕੇ ਇਨ੍ਹਾਂ ਨੂੰ ਸੱਤਾ ਤੋਂ ਇਕ ਪਾਸੇ ਕਰਨਗੇ।