ਕਿਆਕਿੰਗ ਤੇ ਕੈਨੋਇੰਗ ਦੇ ਦੂਜੇ ਦਿਨ ਹੋਏ ਦਿਲ ਖਿੱਚਵੇਂ ਮੁਕਾਬਲੇ ਕੈਕਿੰਗ ਅਤੇ ਕਨੋਇੰਗ ਖੇਡ ਦੇ ਦੂਜੇ ਦਿਨ ਦਿਲ ਖਿੱਚਵੇਂ ਮੁਕਾਬਲੇ ਹੋਏ
Publish Date: Sun, 11 Oct 2026 08:56 PM (IST)
Updated Date: Sun, 11 Oct 2026 08:59 PM (IST)
ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਪੱਧਰੀ ਕਿਆਕਿੰਗ ਤੇ ਕੈਨੋਇੰਗ ਖੇਡਾਂ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ, ਉਨ੍ਹਾਂ ਨੂੰ ਖੇਡਾਂ ਵਿੱਚ ਸਖਤ ਮਿਹਨਤ ਤੇ ਲਗਨ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆ ਪ੍ਰਦਰਸ਼ਨ ਕਰਕੇ ਚੰਗੇ ਭਵਿੱਖ ਦੀ ਆਸ ਕੀਤੀ। ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਸਿਹਤਮੰਦ ਜੀਵਨ ਜਿਉਣ ਤੇ ਚੰਗੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ ਗਈ। ਉਨ੍ਹਾਂ ਖਿਡਾਰੀਆਂ ਨੂੰ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਅੱਜ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ-14 ਵਰਗ ਦੇ 200 ਮੀਟਰ ਸੀ-1 ਫਾਈਨਲ ਦੇ ਵਿੱਚ ਪਰਨੀਤ ਕੌਰ, ਕਪੂਰਥਲਾ ਨੇ ਜਸਨਪ੍ਰੀਤ, ਰੋਪੜ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਕੁੜੀਆਂ ਦੇ ਸੀ-2 200 ਮੀਟਰ ਈਵੈਂਟ ਵਿੱਚ ਖੁਸ਼ਵੀਨ ਕੌਰ, ਰਾਜਵਿੰਦਰ ਕੌਰ (ਕਪੂਰਥਲਾ) ਟੀਮ ਨੇ ਜਸ਼ਨਪ੍ਰੀਤ ਕੌਰ, ਇਸ਼ਪ੍ਰੀਤ ਕੌਰ (ਰੋਪੜ) ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕੇ-1 200 ਮੀਟਰ ਲੜਕੇ ਦੇ ਈਵੈਂਟ ਵਿੱਚ ਕਾਰਤਿਕ (ਫਾਜ਼ਿਲਕਾ) ਨੇ ਪਹਿਲਾ, ਸੁਖਪ੍ਰੀਤ ਸਿੰਘ (ਰੋਪੜ) ਨੇ ਦੂਜਾ ਤੇ ਮਨਕਿਰਤ ਸਿੰਘ (ਰੋਪੜ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕੁੜੀਆਂ ਦੇ ਸੀ-1 200 ਮੀਟਰ ਵਿੱਚ ਮਨਪ੍ਰੀਤ ਕੌਰ (ਤਰਨਤਾਰਨ) ਨੇ ਪਹਿਲਾਂ, ਗੁਰਲੀਨ ਕੌਰ (ਰੋਪੜ) ਨੇ ਦੂਸਰਾ ਤੇ ਪ੍ਰਭਲੀਨ ਕੌਰ (ਰੋਪੜ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 200 ਮੀਟਰ ਸੀ-1 ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ (ਰੋਪੜ) ਨੇ ਜੋਬਨਪ੍ਰੀਤ ਸਿੰਘ (ਕਪੂਰਥਲਾ) ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 200 ਮੀਟਰ ਕੇ-1 ਮੁਕਾਬਲੇ ਵਿੱਚ ਮਨਕਿਰਤ ਸਿੰਘ (ਰੋਪੜ) ਨੇ ਪਹਿਲਾ, ਦਿਲਪ੍ਰੀਤ ਸਿੰਘ (ਕਪੂਰਥਲਾ) ਨੇ ਦੂਸਰਾ ਤੇ ਜਗਜੋਤ ਸਿੰਘ (ਮੋਹਾਲੀ) ਨੇ ਤੀਸਰੇ ਸਥਾਨ ’ਤੇ ਰਹਿ ਕੇ ਰੇਸ ਨੂੰ ਖਤਮ ਕੀਤਾ। ਇਨਾਂ ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਵਿਭਾਗ ਦੇ ਸਮੂਹ ਕੋਚਜ਼ ਦਾ ਵੀ ਅਹਿਮ ਯੋਗਦਾਨ ਰਿਹਾ।