ਬ੍ਰਿਟਿਸ਼ ਵਿਕਟੋਰੀਆ ਸਕੂਲ ’ਚ ਬੈਡਮਿੰਟਨ ਦਾ ਰੋਮਾਂਚ ਜਾਰੀ ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਬੈਡਮਿੰਟਨ ਦੇ ਤੀਜੇ ਦਿਨ ਰੋਮਾਂਚਕ ਮੁਕਾਬਲੇ
Publish Date: Sat, 08 Aug 2026 08:57 PM (IST)
Updated Date: Sat, 08 Aug 2026 08:59 PM (IST)
--ਮੇਜ਼ਬਾਨ ਸਕੂਲ ਦੀ ਅੰਡਰ-19 ਟੀਮ ਕੁਆਰਟਰ ਫਾਈਨਲ ’ਚ ਪਹੁੰਚੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼ਾ ਸੀਬੀਐੱਸਈ ਬੈਡਮਿੰਟਨ ਕਲੱਸਟਰ 18ਵੀਂ ਪ੍ਰਤੀਯੋਗਤਾ ਦੇ ਤੀਜੇ ਦਿਨ ਵੱਖ-ਵੱਖ ਕੋਰਟਾਂ ਤੇ ਰੋਮਾਂਚਕ ਤੇ ਉੱਚ ਪੱਧਰੀ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਮੁਕਾਬਲਿਆਂ ਵਿੱਚ ਅੰਡਰ-14 ਲੜਕੀਆਂ ਦੇ ਵਰਗ ਵਿੱਚ ਏਪੀਜੇ ਸਕੂਲ, ਜਲੰਧਰ ਨੇ ਡੀਏਵੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਸੇਂਟ ਜੋਸਫ਼ ਸਕੂਲ ਨੂੰ ਹਰਾਇਆ, ਜਦਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ, ਐਚਐਸਪੀ ਨੇ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਖ਼ਿਲਾਫ਼ ਜਿੱਤ ਦਰਜ ਕੀਤੀ। ਐੱਮਜੀਐੱਨ ਪਬਲਿਕ ਸਕੂਲ, ਜਲੰਧਰ ਨੇ ਸਪ੍ਰਿੰਗ ਡੇਲਜ਼ ਸਕੂਲ ਨੂੰ ਹਰਾਇਆ। ਇਸੇ ਵਰਗ ਵਿੱਚ ਡੀਸੀਐੱਮ ਪ੍ਰੈਜ਼ੀਡੈਂਸੀ ਸਕੂਲ, ਲੁਧਿਆਣਾ ਨੇ ਸੇਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਨੂੰ ਹਰਾਇਆ। ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੇ ਸੰਸਕ੍ਰਿਤੀ ਕੇਐੱਮਵੀ ਸਕੂਲ, ਜਲੰਧਰ ਵਿਚਕਾਰ ਵੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਇਨੋਸੈਂਟ ਹਾਰਟਸ, ਜੀਐਮਟੀ ਨੇ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਨੂੰ ਹਰਾ ਕੇ ਅਗਲੇ ਪੜਾਅ ਵਿੱਚ ਥਾਂ ਬਣਾਈ। ਇਸੇ ਤਰ੍ਹਾਂ ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਐੱਸਡੀਐੱਸ. ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਹਰਾਇਆ। ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਨੇ ਐੱਮਜੀਐੱਨਐੱਸ ਅਰਬਨ ਅਸਟੇਟ ਨੂੰ ਤੇ ਐੱਮਜੀਐੱਨ ਆਦਰਸ਼ ਨਗਰ ਨੇ ਕੇਸੀ ਗੁਰੁਕੁਲ ਪਬਲਿਕ ਸਕੂਲ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਅੰਡਰ-19 ਲੜਕੀਆਂ ਦੇ ਵਰਗ ਵਿੱਚ ਮੇਜ਼ਬਾਨ ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮੇਜ਼ਬਾਨ ਸਕੂਲ ਦੀ ਇਸ ਉਪਲਬਧੀ ਨਾਲ ਖਿਡਾਰੀਆਂ, ਕੋਚਾਂ ਅਤੇ ਸਕੂਲ ਪਰਿਵਾਰ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਅੰਡਰ-17 ਲੜਕੀਆਂ ਦੇ ਵਰਗ ਵਿੱਚ ਪਾਥਸੀਕਰਜ਼ ਸਕੂਲ, ਬਿਆਸ ਨੇ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਜਲੰਧਰ ਨੂੰ ਹਰਾਇਆ। ਡੀਏਵੀ ਇੰਟਰਨੈਸ਼ਨਲ ਸਕੂਲ ਨੇ ਮੋਂਟੇਸਰੀ ਕੈਂਬ ਸਕੂਲ, ਪਠਾਨਕੋਟ ਨੂੰ ਮਾਤ ਦਿੱਤੀ, ਜਦਕਿ ਬਾਲ ਭਾਰਤੀ ਪਬਲਿਕ ਸਕੂਲ, ਲੁਧਿਆਣਾ ਨੇ ਜੀਐੱਚਜੀ ਅਕੈਡਮੀ, ਜਗਰਾਉਂ ਨੂੰ ਹਰਾਇਆ। ਦਿ ਮਿਲੇਨੀਅਮ ਸਕੂਲ ਨੇ ਕੈਂਬਰਿਜ ਇਨੋਵੇਟਿਵ ਸਕੂਲ ਨੂੰ ਹਰਾ ਕੇ ਅਗਲੇ ਦੌਰ ਵਿੱਚ ਥਾਂ ਬਣਾਈ। ਜੀਐੱਚਜੀ ਅਕੈਡਮੀ ਤੇ ਦੋਆਬਾ ਪਬਲਿਕ ਸਕੂਲ ਵਿਚਕਾਰ ਹੋਏ ਮੁਕਾਬਲੇ ਵਿੱਚ ਦੋਆਬਾ ਪਬਲਿਕ ਸਕੂਲ ਨੇ ਜਿੱਤ ਦਰਜ ਕੀਤੀ। ਅੰਡਰ-19 ਲੜਕਿਆਂ ਦੇ ਵਰਗ ਵਿੱਚ ਵੀ ਮੁਕਾਬਲਿਆਂ ਦਾ ਪੱਧਰ ਬੇਹੱਦ ਉੱਚਾ ਰਿਹਾ। ਸਪ੍ਰਿੰਗ ਡੇਲਜ਼ ਸਕੂਲ ਨੇ ਏਪੀਜੇ ਸਕੂਲ, ਜਲੰਧਰ ਨੂੰ ਹਰਾਇਆ। ਡੀਏਵੀ ਇੰਟਰਨੈਸ਼ਨਲ ਸਕੂਲ ਨੇ ਜੰਮੂ ਦੇ ਜੇਪੀ ਵਰਲਡ ਸਕੂਲ ਨੂੰ ਹਰਾ ਕੇ ਅਗਲੇ ਪੜਾਅ ਵਿੱਚ ਪ੍ਰਵੇਸ਼ ਕੀਤਾ, ਜਦਕਿ ਇਨਵਿਟਸ ਇੰਟਰਨੈਸ਼ਨਲ ਸਕੂਲ ਨੇ ਗੁਰੂ ਅਮਰਦਾਸ ਪਬਲਿਕ ਸਕੂਲ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਜੇ ਦਿਨ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚ ਮੇਜ਼ਬਾਨ ਬ੍ਰਿਟਿਸ਼ ਵਿਕਟੋਰੀਆ ਸਕੂਲ ਦੀ ਅੰਡਰ-19 ਟੀਮ ਦਾ ਕੁਆਰਟਰ ਫਾਈਨਲ ਵਿੱਚ ਪਹੁੰਚਣਾ ਵਿਸ਼ੇਸ਼ ਆਕਰਸ਼ਣ ਰਿਹਾ, ਜਦਕਿ ਸਕੂਲ ਦੀ ਅੰਡਰ-17 ਟੀਮ ਨੇ ਰਾਊਂਡ ਆਫ਼ 32 ਵਿੱਚ ਥਾਂ ਬਣਾ ਕੇ ਆਪਣੀ ਚੁਣੌਤੀ ਬਰਕਰਾਰ ਰੱਖੀ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਸਭਰਵਾਲ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਕੀਤੀ।