3 ਰੋਜ਼ਾ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ ਜਨਗਣਨਾ ਫੇਸ ਟੂ ਆਬਾਦੀ ਦੀ ਗਿਣਤੀ ਸਬੰਧੀ 3 ਰੋਜਾਂ ਫੀਲਡ ਟ੍ਰੇਨਰ ਦੀ ਸਿਖਲਾਈ ਸ਼ੁਰੂ
Publish Date: Tue, 22 Sep 2026 07:17 PM (IST)
Updated Date: Tue, 22 Sep 2026 07:21 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਫੇਸ ਟੂ ਆਬਾਦੀ ਦੀ ਗਿਣਤੀ ਸਬੰਧੀ ਤਿੰਨ ਰੋਜ਼ਾ ਫੀਲਡ ਟਰੇਨਰਾਂ ਦੀ ਸਿਖਲਾਈ ਪ੍ਰੋਗਰਾਮ 22 ਤੋਂ 24 ਸਤੰਬਰ 2026 ਤੱਕ ਲਾਇਲਪੁਰ ਖਾਲਸਾ ਕਾਲਜ ਹਾਲ ਕਪੂਰਥਲਾ ’ਚ ਕਰਵਾਇਆ ਗਿਆ। ਇਹ ਪ੍ਰੋਗਰਾਮ ਜਨਗਣਨਾ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਪੀਸੀਓ ਕਪੂਰਥਲਾ ਵਲੋਂ ਜਨਗਨਣਾ ਕਾਰਜ ਡਾਇਰੈਕਟੋਰੇਟ ਪੰਜਾਬ ਚੰਡੀਗੜ੍ਹ ਦੇ ਅਧੀਨ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਵਿੱਚ 40 ਫੀਲਡ ਟ੍ਰੇਨਰ ਭਾਗ ਲੈ ਰਹੇ ਹਨ। ਸਿਖਲਾਈ ਪੂਰੀ ਕਰਨ ਉਪਰੰਤ ਇਹ ਫੀਲਡ ਟ੍ਰੇਨਰ ਕਪੂਰਥਲਾ ਜ਼ਿਲ੍ਹੇ ਦੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਅੱਗੇ ਸਿਖਲਾਈ ਦੇਣਗੇ, ਜੋ ਮੈਦਾਨੀ ਪੱਧਰ ’ਤੇ ਆਬਾਦੀ ਗਿਣਤੀ ਦੇ ਕੰਮ ਵੀ ਸਿੱਧੇ ਤੌਰ ’ਤੇ ਸ਼ਾਮਲ ਹੋਣਗੇ। 22 ਤੋਂ 24 ਸਤੰਬਰ ਤੱਕ ਚੱਲਣ ਵਾਲੀ ਇਸ ਸਿਖਲਾਈ ਕੈਂਪ ਦੌਰਾਨ ਅਬਾਦੀ ਗਿਣਤੀ ਨਾਲ ਸਬੰਧਤ ਸਾਰੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਫੀਲਡ ਟ੍ਰੇਨਰ ਨੂੰ ਗਿਣਤੀ ਦੌਰਾਨ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਨੂੰ ਪੁੱਛਣ ਦੇ ਸਹੀ ਢੰਗ ਤੇ ਸਹੀ ਜਨਗਣਨਾ ਅੰਕੜੇ ਇਕੱਠੇ ਕਰਨ ਲਈ ਇਨ੍ਹਾਂ ਸਵਾਲਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਗੇ। ਸਿਖਲਾਈ ਦੌਰਾਨ ਵੀਈਐਪ. ਆਬਾਦੀ ਗਿਣਤੀ ਐਪ ਚਲਾਉਣ ਤੇ ਗਿਣਤੀ ਬਲਾਕ ਦਾ ਨਕਸ਼ਾ ਤਿਆਰ ਕਰਨ ਸਬੰਧੀ ਵੀ ਇੱਕ ਸੈਸ਼ਨ ਕਰਵਾਇਆ ਜਾਵੇਗਾ। ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸਾਕੀਆ, ਮਾਸਟਰ ਟ੍ਰੇਨਰ ਦਵਿੰਦਰ ਵਾਲੀਆ, ਮਾਸਟਰ ਟ੍ਰੇਨਰ ਰਜੇਸ਼ ਜੋਲੀ, ਮਾਸਟਰ ਗੁਰਦੇਵ ਸਿੰਘ, ਜ਼ਿਲ੍ਹਾ ਮਾਸਟਰ ਟ੍ਰੇਨਰ ਨਰੇਸ਼ ਕੁਮਾਰ ਕੋਹਲੀ, ਮਾਸਟਰ ਟ੍ਰੇਨਰ ਸੁਰਜੀਤ ਸਿੰਘ, ਰਜਤਰਾਜ ਭਾਟੀਆ, ਅਮਰਜੀਤ ਸਿੰਘ ਸ਼ਾਮਲ ਫੀਲਡ ਟ੍ਰੇਨਰ ਨੂੰ ਸਿਖਲਾਈ ਦੇ ਰਹੇ ਹਨ। ਇਸ ਮੌਕੇ ਸੁਰਜੀਤ ਸਿੰਘ, ਪੰਕਜ ਧੀਰ, ਵਿਨੈ ਕੁਮਾਰ, ਕਪਿਲ ਕੁਮਾਰ, ਵਿੱਕੀ ਕਟਾਰੀਆ, ਸੰਤੋਖ ਸਿੰਘ, ਜਬਰਜੰਗ ਸਿੰਘ, ਹਰਿਪਾਲ ਸਿੰਘ, ਨੀਰਜ ਸਹਿਗਲ, ਰਾਜਿੰਦਰ ਕੌਰ, ਰਮਨ ਵਾਲੀਆ ਹਾਜ਼ਰ ਸਨ।