ਪਿੰਡ ਢੱਡੇ ਵਿਖੇ ਤਿੰਨ ਦਿਨਾਂ ਕ੍ਰਿਕਟ ਕੱਪ ਸ਼ੁਰੂ
ਪਿੰਡ ਢੱਡੇ ਵਿਖੇ ਤਿੰਨ ਦਿਨਾਂ ਕ੍ਰਿਕਟ ਕੱਪ ਦਾ ਹੋਇਆ ਆਯੋਜਨ
Publish Date: Thu, 19 Feb 2026 08:22 PM (IST)
Updated Date: Thu, 19 Feb 2026 08:24 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਸਪੋਰਟਸ ਕਲੱਬ ਤੇ ਡਾ. ਅੰਬੇਡਕਰ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕ੍ਰਿਕਟ ਕੱਪ ਦਾ ਆਯੋਜਨ ਪਿੰਡ ਢੱਡੇ ਫਗਵਾੜਾ ਵਿਖੇ ਬੜੇ ਹੀ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਕ੍ਰਿਕਟ ਕੱਪ ਵਿਚ ਪਹਿਲਾ ਇਨਾਮ 81 ਹਜ਼ਾਰ, ਦੂਸਰਾ ਇਨਾਮ 51 ਹਜ਼ਾਰ, ਤੀਜਾ ਤੇ ਚੌਥਾ ਇਨਾਮ 11-11 ਹਜ਼ਾਰ ਰੁਪਏ ਰੱਖਿਆ ਗਿਆ। ਇਸ ਦੇ ਨਾਲ ਹੀ ਬੈਸਟ ਖਿਡਾਰੀਆਂ ਨੂੰ ਫਰਿਜਾਂ ਤੇ ਮੈਨ ਆਫ ਦਾ ਸੀਰੀਜ਼ ਮੈਚ ਲਈ ਮੋਟਰਸਾਈਕਲ ਰੱਖਿਆ ਗਿਆ। ਇਸ ਮੌਕੇ ਕਰਵਾਏ ਗਏ ਕ੍ਰਿਕਟ ਕੱਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤ ਪਾਲ ਸਿੰਘ ਕੁਲਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਆਪਣੇ ਸੰਬੋਧਨ ਵਿਚ ਅੰਮ੍ਰਿਤ ਪਾਲ ਸਿੰਘ ਕੁਲਾਰ ਨੇ ਗੁਰੂ ਨਾਨਕ ਸਪੋਰਟਸ ਕਲੱਬ ਤੇ ਡਾ. ਅੰਬੇਡਕਰ ਸਪੋਰਟਸ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਾਰੇ ਹੀ ਪਿੰਡਾਂ ਵਿਚ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚ ਸਕਣ ਤੇ ਖੇਡਾਂ ਨਾਲ ਜੁੜ ਕੇ ਆਪਣਾ ਜੀਵਨ ਕਾਮਯਾਬ ਕਰ ਸਕਣ। ਇਸ ਦੌਰਾਨ ਖਿਡਾਰੀਆਂ ਨਾਲ ਅੰਮ੍ਰਿਤ ਪਾਲ ਸਿੰਘ ਕੁਲਾਰ ਰੂ-ਬ-ਰੂ ਹੋਏ ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਖਾਲਸਾ, ਸਨੀ ਵਾਹਦ, ਮਹਿੰਦਰ ਸਿੰਘ, ਜੋਗਾ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ ਸਾਹਨੀ, ਨਵੀ ਭਾਣੋਕੀ, ਸਿਮਰਨ ਢੱਡਾ, ਰਤਨ ਸਿੰਘ, ਪਰਮਿੰਦਰ ਢੱਡਾ, ਭਿੰਦਰ ਕੁਲਾਰ, ਜਸਵਿੰਦਰ ਬਸਰਾ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਅਮ੍ਰਿਤਪਾਲ ਸਿੰਘ ਕੁਲਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।