ਇਸ ਦੀਵਾਲੀ ’ਤੇ ਜਗਾਓ ਦਿਲਾਂ ’ਚ ਪਿਆਰ ਦੇ ਦੀਵੇ : ਖਾਲਸਾ/ਮਾਹੀ/ਹੈਪੀ ਇਸ ਦੀਵਾਲੀ ’ਤੇ ਜਗਾਓ ਦਿਲਾਂ ਵਿੱਚ ਪਿਆਰ ਦੇ ਦੀਵੇ/ਖਾਲਸਾ/ਮਾਹੀ/ਹੈਪੀ
Publish Date: Thu, 05 Nov 2026 09:16 PM (IST)
Updated Date: Thu, 05 Nov 2026 09:17 PM (IST)
ਫਗਵਾੜਾ : ਦੀਵਾਲੀ ਦਾ ਪਵਿੱਤਰ ਤਿਉਹਾਰ ਜਿੱਥੇ ਹਨੇਰੇ ’ਤੇ ਚਾਨਣ ਦੀ ਜਿੱਤ ਦਾ ਪ੍ਰਤੀਕ ਹੈ, ਉੱਥੇ ਹੀ ਇਹ ਤਿਉਹਾਰ ਸਾਨੂੰ ਆਪਸੀ ਪਿਆਰ, ਸਾਂਝ, ਭਾਈਚਾਰੇ ਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਮੌਕੇ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਮਾਹੀ, ਮੰਡਲ ਪ੍ਰਧਾਨ ਭਾਜਪਾ ਰਾਵਲਪਿੰਡੀ ਸਰਕਲ ਤੇ ਸਾਬਕਾ ਪੰਚਾਇਤ ਮੈਂਬਰ, ਦਵਿੰਦਰ ਸ਼ਰਮਾ ਹੈਪੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਕਿ ਇਸ ਵਾਰ ਦੀਵਾਲੀ ’ਤੇ ਸਿਰਫ਼ ਘਰਾਂ ਵਿੱਚ ਹੀ ਨਹੀਂ, ਸਗੋਂ ਆਪਣੇ ਦਿਲਾਂ ਵਿੱਚ ਵੀ ਪਿਆਰ ਤੇ ਸਦਭਾਵਨਾ ਦੇ ਦੀਵੇ ਜਗਾਏ ਜਾਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਦੂਜਿਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਵਿੱਚ ਹੈ। ਸਾਨੂੰ ਚਾਹੀਦਾ ਹੈ ਕਿ ਦੀਵਾਲੀ ਮੌਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ, ਗਰੀਬ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰੀਏ ਅਤੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਈਏ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਨੂੰ ਨਫ਼ਰਤ ਤੇ ਆਪਸੀ ਵੈਰ-ਵਿਰੋਧ ਦੀ ਬਜਾਏ ਪਿਆਰ, ਏਕਤਾ ਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਹੈ। ਦੀਵਾਲੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਅਸੀਂ ਆਪਣੇ ਮਨਾਂ ਵਿੱਚੋਂ ਹਨੇਰੇ ਰੂਪੀ ਬੁਰਾਈਆਂ ਨੂੰ ਦੂਰ ਕਰਕੇ ਨੇਕੀ ਅਤੇ ਇਨਸਾਨੀਅਤ ਦੇ ਰਾਹ ’ਤੇ ਚੱਲੀਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਮੌਕੇ ਪ੍ਰਦੂਸ਼ਣ ਰਹਿਤ ਤੇ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ ਤੇ ਵਾਤਾਵਰਨ ਦੀ ਸੰਭਾਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਅੰਤ ਵਿੱਚ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਕਿਹਾ ਕਿ ਆਓ, ਇਸ ਦੀਵਾਲੀ ’ਤੇ ਮਿੱਟੀ ਦੇ ਦੀਵਿਆਂ ਦੇ ਨਾਲ-ਨਾਲ ਦਿਲਾਂ ਵਿੱਚ ਪਿਆਰ, ਸੇਵਾ ਤੇ ਇਨਸਾਨੀਅਤ ਦੇ ਦੀਵੇ ਵੀ ਜਗਾਈਏ।