ਤੀਸਰਾ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ 22 ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ 22 ਨੂੰ
Publish Date: Tue, 17 Nov 2026 08:04 PM (IST)
Updated Date: Tue, 17 Nov 2026 08:06 PM (IST)
ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਦਿਖਾਉਣਗੇ ਜੌਹਰ : ਸ਼ਾਹ, ਪਿਆਰਾ ਸਿੰਘ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਪ੍ਰਵਾਸੀ ਪੰਜਾਬੀਆਂ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਤੀਸਰਾ ਪੁੰਨਿਆ ਕੇਸਰੀ ਕੁਸ਼ਤੀ ਦੰਗਲ 22 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 10 ਤੋਂ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯੂਐੱਸਏ, ਸਾਬਕਾ ਡੀਐੱਸਪੀ ਪਿਆਰਾ ਸਿੰਘ ਪਾਜੀਆਂ, ਲੈਕਚਰਾਰ ਬਲਦੇਵ ਸਿੰਘ ਟੀਟਾ ਤੇ ਮਲਕੀਤ ਕਾਂਜਲੀ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਆਲ ਇੰਡੀਆ ਲੈਵਲ ਦਾ ਕੁਸ਼ਤੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਇਸ ਦੰਗਲ ਵਿੱਚ ਸਾਰੀਆਂ ਕੁਸ਼ਤੀਆਂ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਉੱਪਰ ਪਾਰਦਰਸ਼ੀ ਢੰਗ ਨਾਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦੇ ਇਸ ਮਹਾਂਦੰਗਲ ਲਈ ਧਰਮ ਸਿੰਘ ਮੈਰੀਪੁਰ ਯੂਐੱਸਏ, ਪਿੰਦਰਜੀਤ ਸਿੰਘ ਯੂਐੱਸਏ ਲੋਹੀਆਂ, ਰਸ਼ਪਾਲ ਸਿੰਘ ਥਿੰਦ ਯੂਐੱਸਏ ਲੋਹੀਆਂ, ਹਰਦੁਮਨ ਸਿੰਘ ਬਿੱਲਾ ਸੰਘੇੜਾ, ਜੇਪੀ ਸਿੰਘ ਯੂਐੱਸਏ, ਕੁਲਦੀਪ ਸਿੰਘ ਟੁਰਨਾ ਯੂਕੇ, ਨੱਥਾ ਸਿੰਘ ਢਿੱਲੋਂ ਤਾਸ਼ਪੁਰ ਯੂਐੱਸਏ, ਹਰਨੇਕ ਸਿੰਘ ਨੇਕਾ ਮੈਰੀਪੁਰ ਯੂਕੇ, ਸਤਨਾਮ ਸਿੰਘ ਕਾਂਜਲੀ ਯੂਐੱਸਏ, ਬਲਬੀਰ ਸਿੰਘ ਡੇਰਾ ਨੰਦ ਸਿੰਘ, ਰਣਧੀਰ ਸਿੰਘ ਧੀਰਾ ਯੂਐੱਸਏ, ਦੇਵ ਸ਼ਿਕਾਰਪੁਰ, ਕਰਨੈਲ ਸਿੰਘ, ਮੋਹਨ ਸਿੰਘ ਦੁਰਗਾਪੁਰ, ਸੁਖਵੰਤ ਸਿੰਘ ਪੱਡਾ, ਰਛਪਾਲ ਸਿੰਘ ਜਰਮਨੀ, ਰਣਜੀਤ ਸਿੰਘ ਢੱਡਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉੱਘੇ ਪਹਿਲਵਾਨ ਮਲਕੀਤ ਕਾਂਜਲੀ, ਲੈਕਚਰਾਰ ਬਲਦੇਵ ਸਿੰਘ ਟੀਟਾ, ਬਲਕਾਰ ਸਿੰਘ ਹਰਨਾਮ ਪੁਰ ਨੇ ਦੱਸਿਆ ਪੁੰਨਿਆ ਕੇਸਰੀ ਦੇ ਜੇਤੂ ਨੂੰ ਇੱਕ ਲੱਖ ਗਿਆਰਾਂ ਹਜ਼ਾਰ, ਉੱਪ ਜੇਤੂ ਨੂੰ 75,000 ਹਜ਼ਾਰ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਨੂੰ 50,000 ਹਜ਼ਾਰ ਦਿੱਤੇ ਜਾਣਗੇ। ਕੁੜੀਆਂ ਦੇ ਵਰਗ ਵਿੱਚ ਵਿੱਚ ਵੀ ਆਕਰਸ਼ਕ ਇਨਾਮ ਦਿੱਤੇ ਜਾਣਗੇ। ਦਰਸ਼ਕਾਂ ਲਈ ਲੱਕੀ ਡਰਾਅ ਵੀ ਕੱਢੇ ਜਾਣਗੇ।