ਇਕ ਮਹੀਨੇ ’ਚ ਚੋਰਾਂ ਨੇ ਕਈ ਧਾਰਮਿਕ ਸਥਾਨਾਂ ਨੂੰ ਬਣਾਇਆ ਨਿਸ਼ਾਨਾ
ਇਕ ਮਹੀਨੇ ਚ ਚੋਰਾਂ ਨੇ ਕੀਤਾ ਕਈ ਧਾਰਮਿਕ ਸਥਾਨਾ ਚ ਹੱਥ ਸਾਫ
Publish Date: Sat, 12 Sep 2026 08:07 PM (IST)
Updated Date: Sat, 12 Sep 2026 08:08 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਵਿੱਚ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ ਕਿ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਚੋਰਾਂ ਨੇ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਕ ਮਹੀਨੇ ਵਿਚ ਹੀ ਲਗਭਗ ਤਿੰਨ ਤੋਂ ਚਾਰ ਮੰਦਿਰਾਂ ’ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਬੀਤੀ ਰਾਤ ਫਗਵਾੜਾ ਦੇ ਬਾਬਾ ਗਧੀਆ ਇਲਾਕੇ ਵਿੱਚ ਸਥਿਤ ਸ਼ੀਤਲਾ ਮਾਤਾ ਜੀ ਦੇ ਮੰਦਿਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਮੰਦਰ ਦੇ ਪੰਡਿਤ ਸੀਤਾ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਚੋਰ ਮੰਦਿਰ ਦੀ ਉੱਪਰਲੀ ਮੰਜ਼ਿਲ ’ਤੇ ਲੱਗੇ ਏਸੀ ਦੀਆਂ ਪਾਈਪਾਂ ਤੇ ਤਾਰਾਂ ਚੋਰੀ ਕਰਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮੰਦਰ ਦੇ ਆਸ-ਪਾਸ ਸਥਿਤ ਦੁਕਾਨਾਂ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ ਤੇ ਉੱਥੋਂ ਵੀ ਏਸੀ ਦੀਆਂ ਪਾਈਪਾਂ ਤੇ ਤਾਰਾਂ ਚੋਰੀ ਕੀਤੀਆਂ ਗਈਆਂ। ਫਗਵਾੜਾ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੰਨਾ ਹੀ ਨਹੀਂ, ਮੰਦਰ ਦੇ ਆਸ-ਪਾਸ ਸਥਿਤ ਦੁਕਾਨਾਂ ਤੋਂ ਵੀ ਏਸੀ ਦੀਆਂ ਪਾਈਪਾਂ ਅਤੇ ਤਾਰਾਂ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਮੰਦਰ ਪ੍ਰਬੰਧਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਨ ਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।